Home Political ਵਿਧਾਇਕ ਸੰਗੋਵਾਲ ਵਲੋਂ ਹਲਕਾ ਗਿੱਲ ‘ਚ ਨਵ-ਜੰਮੀਆਂ ਬੱਚੀਆਂ ਨਾਲ ਮਨਾਇਆ ਲੋਹੜੀ ਦਾ...

ਵਿਧਾਇਕ ਸੰਗੋਵਾਲ ਵਲੋਂ ਹਲਕਾ ਗਿੱਲ ‘ਚ ਨਵ-ਜੰਮੀਆਂ ਬੱਚੀਆਂ ਨਾਲ ਮਨਾਇਆ ਲੋਹੜੀ ਦਾ ਤਿਉਂਹਾਰ

61
0

ਲੁਧਿਆਣਾ, 13 ਜਨਵਰੀ ( ਬੌਬੀ ਸਹਿਜਲ, ਧਰਮਿੰਦਰ ) – ਪਿੰਡ ਸੰਗੋਵਾਲ ਵਿਖੇ ਹਲਕਾ ਗਿੱਲ ਦੇ ਵਸਨੀਕਾਂ ਨਾਲ ਲੋਹੜੀ ਦਾ ਤਿਉਂਹਾਰ ਨਵ-ਜੰਮੀਆਂ ਬੱਚੀਆਂ ਅਤੇ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ ਧੀਆਂ ਨੂੰ ਸਨਮਾਨਿਤ ਕਰਦਿਆਂ ਮਨਾਇਆ ਗਿਆ।

ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਧੀਆਂ ਦਾ ਸਨਮਾਨ ਕਰਨਾ ਸਮੇਂ ਦੀ ਲੋੜ ਹੈ, ਹੁਣ ਧੀਆਂ ਮੁੰਡਿਆਂ ਤੋਂ ਘੱਟ ਨਹੀਂ ਸਗੋਂ ਖੇਡਾਂ, ਸਿੱਖਿਆ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਮੁੰਡਿਆਂ ਤੋਂ ਅੱਗੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਲੋਹੜੀ ਦਾ ਤਿਉਂਹਾਰ ਕੁੜੀਆਂ ਦੇ ਤਿਉਂਹਾਰ ਵਜੋਂ ਮਨਾਉਣਾ ਚਾਹੀਦਾ ਹੈ ਕਿਉਂਕਿ ਸਾਡੇ ਗੁਰੂ ਸਹਿਬਾਨ ਵਲੋਂ ਵੀ ਬੱਚੀਆਂ ਨੂੰ ਉਤਸਾਹਿਤ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਣਨ ਕੀਤਾ ਗਿਆ ਹੈ।ਇਸ ਮੌਕੇ ਗੁਰਜੀਤ ਸਿੰਘ ਗਿੱਲ, ਸਰਬਜੀਤ ਸਿੰਘ ਗ੍ਰੀਨ ਵਰਲਡ, ਕੇਵਲ ਸਿੰਘ ਮਹਿਮਾ, ਜਸਵਿੰਦਰ ਸਿੰਘ ਜੱਸੀ ਪੀ.ਏ., ਰਵੀ ਝੱਮਟ, ਸੋਨੀ ਜਸਪਾਲ ਬਾਂਗਰ, ਦਵਿੰਦਰਪਾਲ ਸਿੰਘ ਲਾਡੀ, ਚਰਨਜੀਤ ਸਿੰਘ ਬੁਲਾਰਾ, ਪੱਪੀ ਕਾਲਖ, ਅਮਰਦਾਸ ਤਲਵੰਡੀ, ਜਗਰੂਪ ਜਰਖੜ, ਮਨਜੀਤ ਸਿੰਘ ਬੁਟਾਹਰੀ, ਗੁਰਪ੍ਰੀਤ ਸਿੰਘ ਗੋਪੀ, ਸਾਬੀ ਜਰਖੜ, ਸੋਨੂੰ ਗਿੱਲ, ਗੁਰਦੀਪ ਸਿੰਘ ਪਦੀ, ਹਰਜਿੰਦਰ ਸਿੰਘ ਧੰਜਲ, ਜੱਗੀ ਦਿਓਲ ਅਤੇ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here