“
ਜਗਰਾਉਂ, 19 ਅਪ੍ਰੈਲ ( ਰਾਜੇਸ਼ ਜੈਨ)-ਸ਼ਿਵਾਲਿਕ ਮਾਡਲ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ।ਜਿਸ ਵਿੱਚ ਜਸਲੀਨ ਕੌਰ ਨੇ 93.84% ਅੰਕਾਂ ਨਾਲ ਪਹਿਲਾ, ਕੁਮਕੁਮ ਨੇ 91.53% ਅੰਕਾਂ ਨਾਲ ਦੂਜਾ ਟੀਨਾ ਨੇ 91.38%ਅੰਕਾਂ ਨਾਲ ਤੀਜਾ ਅਤੇ ਨਵਦੀਪ ਕੁਮਾਰ ਗੋਇਲ ਨੇ 90%0ਅੰਕਾਂ ਨਾਲ ਸਕੂਲ ਵਿੱਚੋਂ ਚੌਥਾ ਸਥਾਨ ਪ੍ਰਾਪਤ ਕੀਤਾ। ਕੁੱਲ ਵਿਦਿਆਰਥੀਆਂ ਵਿੱਚੋਂ 20 ਵਿਦਿਆਰਥੀਆਂ ਨੇ 80 %ਤੋਂ ਜਿਆਦਾ 12 ਵਿਦਿਆਰਥੀਆਂ ਨੇ 70% ਤੋਂ ਜਿਆਦਾ ਅਤੇ 14 ਵਿਦਿਆਰਥੀਆਂ ਨੇ 60 %ਤੋਂ ਜਿਆਦਾ ਅੰਕ ਪ੍ਰਾਪਤ ਕੀਤੇ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਨੀਲਮ ਸ਼ਰਮਾ ,ਪ੍ਰਧਾਨ ਅਪਾਰ ਸਿੰਘ ,ਮੈਂਬਰ ਪ੍ਰੋਫੈਸਰ ਕਰਮਜੀਤ ਸਿੰਘ ਸੰਧੂ ਅਤੇ ਡਾਇਰੈਕਟਰ ਡੀਕੇ ਸ਼ਰਮਾ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ। ਉਹਨਾਂ ਬੱਚਿਆਂ ਨੂੰ ਅਤੇ ਉਨਾਂ ਦੇ ਮਾਤਾ ਪਿਤਾ ਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ ਅਤੇ ਉਹਨਾਂ ਦੇ ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਕੂਲ ਦੇ ਚੇਅਰਮੈਨ ਬੀ.ਕੇ ਸਿਆਲ ,ਸੈਕਰਟਰੀ ਚੰਦਰ ਮੋਹਨ ਓਹਰੀ ਅਤੇ ਵਾਈਸ ਪ੍ਰਿੰਸੀਪਲ ਮੀਨਾਕਸ਼ੀ ਮਹਿਤਾ ਨੇ ਵੀ ਬੱਚਿਆਂ ਨੂੰ ਅਤੇ ਅਧਿਆਪਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ।