Home National ਨਾਂ ਮੈਂ ਕੋਈ ਝੂਠ ਬੋਲਿਆ..?ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਵਿਸ਼ੇਸ਼

ਨਾਂ ਮੈਂ ਕੋਈ ਝੂਠ ਬੋਲਿਆ..?ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਵਿਸ਼ੇਸ਼

37
0


‘‘ ਮਹਿਲਾਵਾਂ ਲਈ ਅਜੇ ਬਹੁਤ ਕੁਝ ਕਰਨ ਦੀ ਲੋੜ’’
ਅੱਜ ਦੁਨੀਆ ਭਰ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਵਿਦੇਸ਼ਾਂ ਵਿਚ ਅਤੇ ਭਾਰਤ ਵਿਚ ਮਹਿਲਾਵਾਂ ਦੀ ਆਜ਼ਾਦੀ ਦੇ ਅਰਥ ਵੱਖ ਵੱਖ ਹਨ। ਉਨ੍ਹਾਂ ਵਿਕਿਸਤ ਦੇਸ਼ਾਂ ਵਿਚ ਜੋ ਆਜ਼ਾਦੀ ਇਕ ਮਹਿਲਾ ਨੂੰ ਹੈ ਉਹ ਸਾਡੇ ਇਥੇ ਮਿਲਣ ਲਈ ਹੋਰ ਬਹੁਤ ਸਮਾਂ ਲੱਗੇਗਾ। ਭਾਵੇਂ ਅੱਜ ਦੀ ਮਹਿਲਾ ਘਰੇਲੂ ਚੁੱਲ੍ਹੇ ਚੌਂਕੇ ੋਤੰ ਅੱਗੇ ਵਧ ਕੇ ਦੇਸ਼ ਦੇ ਸਰਵਉੱਚ ਅਹੁਦਿਆਂ ਤੋਂ ਇਲਾਵਾ ਪੁਲਾੜ ਤੱਕ ਦਾ ਸਫਰ ਕਰ ਆਈ ਹੈ ਅਤੇ ਹਰ ਪਾਸੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਇਆ ਹੈ ਪਰ ਉਸਦੇ ਬਾਵਜੂਦ ਵੀ ਅੱਜ ਮਹਿਲਾਵਾਂ ਦੀ ਸਥਿਤੀ ਹੇਠਲੇ ਪੱਧਰ ਤੇ ਉਸੇ ਤਰ੍ਹਾਂ ਦੀ ਹੈ ਜੋ ਪਹਿਲਾਂ ਸੀ। ਦੇਸ਼ ਵਿਚ ਮਹਿਲਾਵਾਂ ਲਈ ਅਜੇ ਬਹੁਤ ਕੁਝ ਕਰਨ ਦੀ ਜਰੂਰਤ ਹੈ। ਸਿਰਫ ਵਿਸ਼ੇਸ਼ ਦਿਨ ਮਨਾ ਕੇ ਲੱਛੇਦਾਰ ਭਾਸ਼ਣ ਦੇ ਕੇ ਹੀ ਹੁਣ ਤੱਕ ਕੰਮ ਤੱਲਦਾ ਆਇਆ ਹੈ। ਅਸਲੀਅਤ ਵਿਚ ਜਦੋਂ ਅਸੀਂ ਮਹਿਲਾਵਾਂ ਦੀ ਮਨੋਸਥਿਤੀ ਅਨੁਸਾਰ ਉਨ੍ਹਾਂ ਨੂੰ ਬਣਦਾ ਰੁਤਬਾ ਅਤੇ ਮਾਣ ਸਤਿਕਾਰ ਦੇ ਸਕਾਂਗੇ ਉਊਸ ਦਿਨ ਪੂਰਾ ਦੇਸ਼ ਖੁਸ਼ਹਾਲੀ ਦੀ ਚਰਮ ਸੀਮਾ ਤੇ ਹੋਵੇਗਾ। ਮਹਿਲਾ ਦਿਵਸ ਮਨਾਉਣ ਦੀ ਪਰੰਪਰਾ 1908 ਵਿਚ ਅਮਰੀਕਾ ਅੰਦਰ ਮਨਾਉਣ ਤੋਂ ਸ਼ੁਰੂ ਹੋਇਆ ਜੋ ਕਿ ਉਥੇ 28 ਫਰਵਰੀ ਨੂੰ ਮਨਾਇਆ ਜਾਂਦਾ ਸੀ। ਉਸਤੋਂ ਬਾਅਦ 1910 ਵਿਚ ਕੂਪਨਗੇਹ ਵਿਖੇ ਇਕ ਅੰਤਰਰਾਸ਼ਟੀ ਕਾਨਫਰੰਸ ਹੋਈ ਜਿਸ ਵਿਚ ਮਹਿਲਾਵਾਂ ਨੂੰ ਆਜ਼ਾਦੀ, ਕਲਿਆਣ ਅਤੇ ਜਾਗਿ੍ਰਤੀ ਲਈ ਵਿਸ਼ਵ ਪੱਧਰ ’ਤੇ ਇਕ ਦਿਨ ਨਿਸ਼ਚਿਤ ਕਰਨ ਦਾ ਫੈਸਲਾ ਕੀਤਾ ਗਿਆ। ਉਸਤੋਂ ਬਾਅਦ ਇਹ ਦਿਨ 8 ਮਾਰਚ ਨੂੰ ਵਿਸ਼ਵ ਪੱਧਰ ’ਤੇ ਮਨਾਇਆ ਜਾਣ ਲੱਗ ਪਿਆ। ਔਰਤਾਂ ਨੂੰ ਸਮਾਜ ਵਿਚ ਬਰਾਬਰੀ ਦੇ ਅਧਿਕਾਰ ਦੇਣ ਲਈ ਸਮੇਂ-ਸਮੇਂ ’ਤੇ ਸਰਕਾਰਾਂ ਕਈ ਤਰ੍ਹਾਂ ਦੇ ਐਲਾਨ ਕਰਦੀਆਂ ਹਨ ਅਤੇ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਕਈ ਸੰਸਥਾਵਾਂ ਦਾ ਗਠਨ ਕੀਤਾ ਗਿਆ ਹੈ। ਔਰਤਾਂ ਲਈ ਰਿਜ਼ਰਵੇਸ਼ਨ ਵਰਗੇ ਕਾਨੂੰਨ ਬਣਾ ਕੇ ਉਨ੍ਹਾਂ ਨੂੰ ਸਮਾਜ ਵਿਚ ਬਰਾਬਰ ਖੜ੍ਹੇ ਕਰਨ ਲਈ ਭਾਵੇਂ ਲੱਖ ਉਪਰਾਲੇ ਕੀਤੇ ਜਾ ਰਹੇ ਹਨ ਪਰ ਅੱਜ ਵੀ ਔਰਤ ਦੀ ਦਸ਼ਾ ਪਹਿਲਾਂ ਨਾਲੋਂ ਕੋਈ ਬਹੁਤੀ ਬਿਹਤਰ ਨਹੀਂ ਕਹੀ ਜਾ ਸਕਦੀ। ਇਹ ਠੀਕ ਹੈ ਕਿ ਪੜ੍ਹਾਈ ਦੇ ਖੇਤਰ ਵਿਚ ਅੱਗੇ ਵਧ ਕੇ ਔਰਤ ਮਰਦਾਂ ਦੇ ਬਰਾਬਰ ਕਈ ਖੇਤਰਾਂ ਵਿਚ ਪਹੁੰਚ ਗਈ ਹੈ। ਪਰ ਇਸਦੇ ਨਾਲ ਹੀ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਔਰਤ ਭਾਵੇਂ ਕਿਸੇ ਵੀ ਰੁਤਬੇ ’ਤੇ ਕਿਉਂ ਨਾ ਪਹੁੰਚ ਗਈ ਹੋਵੇ ਪਰ ਘਰ ਦੇ ਚੌਂਕੇ ਵਿਚ ਉਸਦੀ ਉਹੀ ਪੁਜੀਸ਼ਨ ਹੈ ਜੋ ਪੁਜੀਸ਼ਨ ਸਦੀਆਂ ਪਹਿਲਾਂ ਹੁੰਦੀ ਸੀ। ਹੇਠਾਂ ਤੋਂ ਲੈ ਕੇ ਉੱਪਰ ਤੱਕ ਰਾਜਨੀਤਿਕ ਪੱਧਰ ’ਤੇ ਵੋਟ ਰਾਜ ਵਿਚ ਵੋਟਾਂ ਰਾਹੀਂ ਚੁਣ ਕੇ ਪਹੁੰਚੀਆਂ ਔਰਤਾਂ ਦੀ ਥਾਂ ਵੀ ਜਿਆਦਾਤਰ ਉਨ੍ਹਾਂ ਦੇ ਪਤੀ, ਭਰਾ ਜਾਂ ਪੁੱਤ ਹੀ ਨੁਮਾਇੰਦਗੀ ਕਰਦੇ ਦੇਖੇ ਜਾ ਸਕਦੇ ਹਨ। ਅੱਜ ਅਸੀਂ ਰਾਸ਼ਟਰੀ ਮਹਿਲਾ ਦਿਵਸ ਮਨਾਉਣ ਜਾ ਰਹੇ ਹਾਂ। ਇਸ ਦਿਵਸ ਦੇ ਮਾਅਨਿਆਂ ਬਾਰੇ ਦੇਸ਼ ਵਿਚ 80% ਔਰਤਾਂ ਨੂੰ ਪਤਾ ਹੀ ਨਹੀਂ ਹੈ ਕਿ ਇਕ ਦਿਨ ਉਨ੍ਹਾਂ ਦਾ ਵੀ ਹੁੰਦਾ ਹੈ। ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲਣ ਵਾਲੀਆਂ ਔਰਤਾਂ ਨੂੰ ਰਾਸ਼ਟਰੀ ਮਹਿਲਾ ਦਿਵਸ ਦੇ ਹੋਣ ਜਾਂ ਨਾ ਹੋਣ ਨਾਲ ਕੋਈ ਵੀ ਫਰਕ ਨਹੀਂ ਪੈਂਦਾ। ਕਿਸੇ ਦੇ ਘਰ ਗੋਹਾ ਕੂੜਾ ਕਰਨ ਵਾਲੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੀਆਂ ਮਹਿਲਾਵਾਂ, ਗੰਦਗੀ ਦੇ ਢੇਰਾਂ ਤੋਂ ਕਾਗਜ਼ ਚੁਗ ਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੀਆਂ ਮਹਿਲਾਵਾਂ ਇਸ ਵਿਸ਼ਸ਼ ਦਿਨ ਤੇ ਇਹ ਕਹਿੰਦੀਆਂ ਆਮ ਸੁਣੀਆ ਜਾਂਦੀਆਂ ਹਨ ਕਿ ‘ ਭਾਈ ਇਹ ਮਹਿਲਾ ਦਿਵਸ ਕੀ ਹੁੰਦਾ ਹੈ ’ ਸਾਨੂੰ ਕਿਹੜਾ ਕਿਸੇ ਨੇ ਰੋਟੀ ਦੇ ਜਾਣੀ ਹੈ, ਸਾਨੂੰ ਤਾਂ ਪੇਟ ਪਾਲਣ ਲਈ ਮਿਹਨਤ ਮਜ਼ਦੂਰੀ ਕਰਨੀ ਹੀ ਪੈਣੀ ਹੈ। ’ ਇਹ ਤਾਂ ਵੱਡੇ ਲੋਕਾਂ ਦੇ ਚੋਜ਼ ਹਨ। ’’ ਸਮਾਜ ਵਿਚ ਔਰਤ ਨੂੰ ਬਰਾਬਰ ਦਾ ਦਰਜਾ ਦੇਣ ਲਈ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ‘ ਸੋ ਕਿਉਂ ਮੰਦਾ ਆਖੀਐ, ਜਿਤ ਜੰਮੇ ਰਾਜਾਨ ’’ ਸਲੋਕ ਦਾ ਉਚਾਰਨ ਕਰਕੇ ਬਰਾਬਰ ਦੇ ਹੱਕ ਪ੍ਰਦਾਨ ਕਰਨ ਦਾ ਨਾਅਰਾ ਮਾਰਿਆ ਸੀ। ਉਸਤੋਂ ਬਾਅਦ ਔਰਤ ਦੀ ਦਸ਼ਾ ਅੱਜ ਤੱਕ ਬਹੁਤ ਬਿਹਤਰੀ ਵਾਲੀ ਸਥਿਤੀ ਵਿਚ ਤਾਂ ਪਹੁੰਚ ਗਈ ਹੈ ਪਰ ਅਜੇ ਵੀ ਇਸਤਰੀ ਜਾਤੀ ਲਈ ਕੰਮ ਕਰਨ ਦੀ ਬਹੁਤ ਜਰੂਰਤ ਹੈ। ਅੱਜ ਮਨਾਏ ਜਾ ਰਹੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਅਸੀਂ ਸਰਕਾਰੀ ਪੱਧਰ ’ਤੇ ਹਰ ਸਾਲ ਮਨਾਉਂਦੇ ਆ ਰਹੇ ਹਾਂ ਪਰ ਅਜਿਹੇ ਸਮਾਗਮ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਰਹਿੰਦੇ ਹਨ। ਜਿੰਨਾਂ ਵਿਚ ਔਰਤਾਂ ਦੀ ਬਿਹਤਰੀ ਲਈ ਵੱਡੇ-ਵੱਡੇ ਨੇਤਾ ਲੋਕ ਅਤੇ ਅਫਸਰਸ਼ਾਹੀ ਲੰਬੇ-ਲੰਬੇ ਭਾਸ਼ਣ ਦੇ ਕੇ ਆਪਣੀ ਡਿਊਟੀ ਦੇ ਕੇ ਖੁਦ ਨੂੰ ਸੁਰਖਰੂ ਮਹਿਸੂਸ ਕਰਦੇ ਹੋਏ ਤੁਰ ਜਾਂਦੇ ਹਨ ਅਤੇ ਅÇੁਜਹੇ ਦਿਵਸਾਂ ਵਿਚ ਔਰਤਾਂ ਦੀ ਬਿਹਤਰੀ ਲਈ ਸਾਰਥਕ ਤੌਰ ’ਤੇ ਕੁਝ ਵੀ ਨਹੀਂ ਹੁੰਦਾ। ਇਹ ਸਿਲਸਿਲਾ ਬਹੁਤ ਲੰਬੇ ਸਮੇਂ ਤੋਂ ਇਸੇ ਤਰ੍ਹਾਂ ਚਲਦਾ ਆਇਆ ਹੈ ਅਤੇ ਅੱਗੋਂ ਵੀ ਇਸੇ ਤਰ੍ਹਾਂ ਨਾਲ ਹੀ ਚਲਦਾ ਰਹੇਗਾ। ਅਜਿਹੇ ਦਿਵਸ ਮਨਾਂ ਕੇ ਉਨ੍ਹਾਂ ਉੱਪਰ ਕਰੋੜਾਂ ਰੁਪਏ ਖਰਚ ਕਰਨ ਦੀ ਬਜਾਏ ਉਸ ਰਾਸ਼ੀ ਨੂੰ ਸੱਚ-ਮੁੱਚ ਹੀ ਔਰਤਾਂ ਦੀ ਬਿਹਤਰੀ ਲਈ ਖਰਚ ਕੀਤਾ ਜਾਵੇ ਅਤੇ ਸਾਰਥਕ ਤੌਰ ’ਤੇ ਔਰਤਾਂ ਦੀ ਬਿਹਤਰੀ ਲਈ ਕਾਰਜ ਕਰਨ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਕਾਰਜ ਕੀਤੇ ਜਾਣ ਤਾਂ ਜੋ ਗੰਦਗੀ ਦੇ ਢੇਰਾਂ ਵਿਚੋਂ ਗੰਦੇ ਕਾਗਜ਼ ਚੁਗ ਕੇ ਜਾਂ ਹੋਰ ਘਟੀਆ ਪੱਧਰ ਦੀ ਮਜ਼ਦੂਰੀ ਕਰਨ ਵਾਲੀਆਂ ਕਰੋੜਾਂ ਔਰਤਾਂ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਨਿਜਾਤ ਦਵਾਈ ਜਾ ਸਕੇ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here