ਧਨੌਲਾ (ਭੰਗੂ) ਨੇੜਲੇ ਪਿੰਡ ਕਾਲੇ ਕੇ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀ ਗੋਲ਼ੀ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮੌਕੇ ‘ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ, ਜ਼ਖ਼ਮੀ ਵਿਅਕਤੀ ਜਸਪਾਲ ਸਿੰਘ ਪੁੱਤਰ ਨਾਇਬ ਸਿੰਘ ਸਿੰਘ ਨੇ ਦੱਸਿਆ ਕਿ ਦੁਪਹਿਰ ਕਰੀਬ 4 ਵਜੇ ਮੈਂ ਤੇ ਰੁਪਿੰਦਰ ਸ਼ਰਮਾ 22,ਪੁੱਤਰ ਰਾਜ ਕੁਮਾਰ ਵਾਸੀ ਕਾਲੇਕੇ ਆਪਣੇ ਬਾਈਕ ‘ਤੇ ਸਵਾਰ ਹੋ ਕੇ ਆਪਣੇ ਪਿੰਡ ਕਾਲੇਕੇ ਨੈਸ਼ਨਲ ਬੈਂਕ ਨੇੜੇ ਪਹੁੰਚੇ ਤਾਂ ਅੱਗੋਂ 15-20 ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਉਨ੍ਹਾਂ ‘ਤੇ ਪਹਿਲਾਂ ਕਿਰਪਾਨਾਂ ਨਾਲ ਵਾਰ ਕੀਤੇ ਅਤੇ ਫਿਰ ਰਿਵਾਲਵਰ ਨਾਲ ਗੋਲ਼ੀਆਂ ਚਲਾਈਆਂ ਗਈਆਂ ਤੇ ਰੁਪਿੰਦਰ ਸ਼ਰਮਾ ਦੇ ਇੱਕ ਗੋਲ਼ੀ ਸਿਰ ‘ਚ ਲੱਗੀ ਅਤੇ ਇੱਕ ਲੱਤ ਵਿੱਚ ਵੱਜੀ ਅਤੇ ਮੇਰੇ ਖੱਬੇ ਹੱਥ ਵਿੱਚ ਗੋਲ਼ੀ ਵੱਜੀ ਜਿਸ ਨਾਲ ਉਹ ਜ਼ਖ਼ਮੀ ਹੋ ਗਿਆ।ਦੋਵਾਂ ਨੂੰ ਸਰਕਾਰੀ ਹਸਪਤਾਲ ਧਨੌਲਾ ਵਿਖੇ ਲਿਆਂਦਾ ਗਿਆ ਜਿੱਥੇ ਹਾਜ਼ਰ ਡਾਕਟਰ ਜਸਵਿੰਦਰ ਕੌਰ ਨੇ ਰੁਪਿੰਦਰ ਸ਼ਰਮਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ।ਜ਼ਖ਼ਮੀ ਵਿਅਕਤੀ ਜਸਪਾਲ ਸਿੰਘ ਨੇ ਦੱਸਿਆ ਕਿ ਇਹ ਰੁਪਿੰਦਰ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਸੀ ਜਿਸ ਕਰ ਕੇ ਉਸਨੂੰ 10 ਦਿਨ ਪਹਿਲਾਂ ਧਨੌਲਾ ਵਿਖੇ ਉਸਦੀ ਕੁੱਟਮਾਰ ਕੀਤੀ ਗਈ ਸੀ ਪਿੰਡ ਕਾਲੇਕੇ ਵਿਖੇ ਇਹ ਹੋਏ ਕਤਲ ਨਾਲ ਸਨਸਨੀ ਫੈਲ ਗਈ। ਥਾਣਾ ਧਨੌਲਾ ਪੁਲਿਸ ਨੇ ਦੱਸਿਆ ਕਿ ਇਹ ਜਲਦੀ ਹੀ ਛਾਪੇਮਾਰੀ ਕਰ ਕੇ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।