Home ਧਾਰਮਿਕ ਹਵਨ ਯੱਗ ਤੇ ਭੰਡਾਰੇ ਨਾਲ ਹੋਇਆ ਸ੍ਰੀਮਧ ਭਾਗਵਤ ਕਥਾ ਦਾ ਸਮਾਪਨ

ਹਵਨ ਯੱਗ ਤੇ ਭੰਡਾਰੇ ਨਾਲ ਹੋਇਆ ਸ੍ਰੀਮਧ ਭਾਗਵਤ ਕਥਾ ਦਾ ਸਮਾਪਨ

76
0


ਜ਼ੀਰਾ (ਸੁਨੀਲ ਸੇਠੀ) ਸ਼ਿਵ ਸ਼ਕਤੀ ਯੋਗ ਮਿਸ਼ਨ ਵੱਲੋਂ ਸਿੱਧ ਬਾਬਾ ਸੁਆਮੀ ਸਵਤੇ ਪ੍ਰਕਾਸ਼ ਮਹਾਰਾਜ ਜੀ ਦੀ 69ਵੀਂ ਬਰਸੀ ਦੇ ਸਬੰਧ ਵਿੱਚ ਸਥਾਨਕ ਸਵਾਮੀ ਸਵਤੇ ਪ੍ਰਕਾਸ਼ ਸਿਵਾਲਾ ਮੰਦਿਰ ਵਿਖੇ ਸ਼੍ਰੀਮਦ ਭਾਗਵਤ ਕਥਾ ਦੇ ਸਮਾਪਨ ਮੌਕੇ ਤੇ ਪੰਡਿਤ ਭੁਪਿੰਦਰ ਉਪਾਧਿਆਏ ਵੱਲੋਂ ਪੂਜਾ ਅਰਚਨਾ ਦੇ ਨਾਲ ਹਵਨ ਯੱਗ ਅਤੇ ਪੂਰਨ ਅਹੂਤੀ ਮੰਤਰ ਉਚਾਰਣਾਂ ਦੇ ਨਾਲ ਕਰਵਾਇਆ ਗਿਆ। ਇਸ ਮੌਕੇ ਸ਼ਰਧਾਲੂਆਂ ਵੱਲੋਂ ਹਵਣ ਯੱਗ ਵਿੱਚ ਅਹੂਤੀ ਦੇ ਕੇ ਸੁੱਖ ਸਮਰਿਧੀ ਦੀ ਕਾਮਨਾ ਕੀਤੀ। ਇਸ ਮੌਕੇ ਅਚਾਰਿਆ ਮਹਾਂ ਮੰਡਲੇਸ਼ਵਰ ਸੁਆਮੀ ਆਤਮਾਨੰਦ ਪੁਰੀ ਜੀ ਮਹਾਰਾਜ ਨੇ ਕਿਹਾ ਕਿ ਆਤਮਾ ਨੂੰ ਜਨਮ ਅਤੇ ਮੌਤ ਦੇ ਬੰਧਨ ਤੋਂ ਮੁਕਤ ਕਰਾਉਣ ਦੇ ਲਈ ਭਗਤੀ ਮਾਰਗ ਨਾਲ ਜੁੜ ਕੇ ਸਤ ਕਰਮ ਕਰਨਾ ਹੋਵੇਗਾ। ਉਨਾਂ੍ਹ ਕਿਹਾ ਕਿ ਹਵਨ ਯੱਗ ਦੇ ਨਾਲ ਵਾਤਾਵਰਨ ਅਤੇ ਵਾਯੂਮੰਡਲ ਸ਼ੁੱਧ ਹੋਣ ਦੇ ਨਾਲ ਨਾਲ ਵਿਅਕਤੀ ਨੂੰ ਆਤਮਿਕ ਬਲ ਵੀ ਮਿਲਦਾ ਹੈ। ਵਿਅਕਤੀ ਵਿੱਚ ਧਾਰਮਿਕ ਆਸਥਾ ਜਾਗਰਿਤ ਹੁੰਦੀ ਹੈ । ਸੁਆਮੀ ਜੀ ਨੇ ਕਿਹਾ ਕਿ ਭਗਵਤ ਕਥਾ ਸੁਣਨ ਨਾਲ ਵਿਅਕਤੀ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਸ੍ਰੀਮਦ ਭਾਗਵਤ ਨਾਲ ਜੀਵ ਵਿੱਚ ਭਗਤੀ ਗਿਆਨ ਅਤੇ ਵੈਰਾਗ ਦਾ ਭਾਵ ਉਤਪੰਨ ਹੁੰਦਾ ਹੈ। ਇਸ ਨੂੰ ਸੁਣਨ ਨਾਲ ਹੀ ਵਿਅਕਤੀ ਦੇ ਪਾਪ ਪੁੰਨ ਵਿੱਚ ਬਦਲ ਜਾਂਦੇ ਹਨ। ਵਿਚਾਰਾ ਵਿੱਚ ਬਦਲਾਵ ਹੋਣ ਤੇ ਵਿਅਕਤੀ ਦੇ ਆਚਰਨ ਵਿੱਚ ਖੁਦ ਹੀ ਬਦਲਾਵ ਹੋ ਜਾਂਦਾ ਹੈ। ਸੁਆਮੀ ਜੀ ਨੇ ਭੰਡਾਰੇ ਦੇ ਪ੍ਰਸਾਦ ਦਾ ਵਰਣਨ ਕੀਤਾ ਉਨਾਂ੍ਹ ਕਿਹਾ ਕਿ ਪ੍ਰਸਾਦ ਤਿੰਨ ਅੱਖਰਾਂ ਤੋਂ ਮਿਲ ਕੇ ਬਣਿਆ ਹੈ ਪਹਿਲਾ ਪ੍ਰ ਦਾ ਅਰਥ ਹੈ ਪ੍ਰਭੂ, ਦੂਸਰਾ ਸਾ ਦਾ ਅਰਥ ਹੈ ਸਾਕਸ਼ਾਤ ਅਤੇ ਤੀਸਰਾ ਦ ਅਰਥ ਹੈ ਦਰਸ਼ਨ। ਹਨੂੰ ਯਗ ਤੋਂ ਬਾਅਦ ਅਟੁੱਟ ਭੰਡਾਰਾ ਵਰਤਾਇਆ ਗਿਆ। ਇਸ ਦੌਰਾਨ ਮਖੂ, ਮੱਲਾਂਵਾਲਾ, ਤਲਵੰਡੀ ਭਾਈ, ਫਿਰੋਜ਼ਪੁਰ, ਮੋਗਾ, ਕੋਟਕਪੂਰਾ ਤੋਂ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਭਾਗ ਲਿਆ। ਇਸ ਮੌਕੇ ਸੁਆਮੀ ਮਹਾਦੇਵ, ਸੁਆਮੀ ਉਮਾ ਪੁਰੀ, ਓਮ ਪ੍ਰਕਾਸ਼ ਪੁਰੀ, ਸੁਨੀਲ ਕੁਮਾਰ ਨੀਲੂ ਬਜਾਜ, ਗੁਲਸ਼ਨ ਸ਼ਰਮਾ, ਸੁਪਰਡੈਂਟ ਜੋਗਿੰਦਰ ਪਾਲ, ਬਲਵੰਤ ਚੌਧਰੀ, ਜਨਕ ਰਾਜ ਝਾਂਬ, ਵਿਨੋਦ ਸ਼ਰਮਾ ਫਿਰੋਜ਼ਪੁਰ, ਅਰੂਣ ਮਛਰਾਲ ਫਿਰੋਜ਼ਪੁਰ, ਹਰੀ ਕ੍ਰਿਸ਼ਨ ਗੋਇਲ ਕੋਟਕਪੂਰਾ, ਸ਼ਕਤੀ ਸੂਦ ਮੋਗਾ, ਅਸ਼ੋਕ ਸ਼ਰਮਾ ਜਲੰਧਰ, ਅਸ਼ੋਕ ਪਲਤਾ, ਸੁਭਾਸ਼ ਗੁਪਤਾ, ਪੁਰਸ਼ੋਤਮ ਸ਼ਰਮਾ, ਸ਼ਵਿ ਸ਼ਰਮਾ, ਸਤੀਸ਼ ਮੋਹਨ ਦੇਵਗਨ, ਅਸ਼ਵਨੀ ਗੌੜ, ਗਗਨ ਸ਼ਰਮਾ, ਸੁੰਦਰਮ ਸੂਦ, ਪੂਰਨ ਸਿੰਘ, ਗੁਲਸ਼ਨ ਨਰੂਲਾ, ਜੁਗਲ ਕਿਸ਼ੋਰ, ਸੁੰਦਰਮ ਸੂਦ, ਕੁਲਜੀਤ ਸ਼ਰਮਾ, ਵਿਨੀਤ ਕਾਲੜਾ, ਸ਼ਰਮਾ, ਸੁਖਵਿੰਦਰ ਸਿੰਘ, ਸੁਰਿੰਦਰ ਸ਼ਰਮਾ, ਵਿਜੇ ਧਵਨ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here