ਜਗਰਾਓਂ, 15 ਫਰਵਰੀ ( ਰੋਹਿਤ ਗੋਇਲ, ਮੋਹਿਤ ਜੈਨ)-ਸਿਵਲ ਹਸਪਤਾਲ ਜਗਰਾਉਂ ਵਿਖੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆ ਹਦਾਇਤਾਂ ਅਤੇ ਸਿਵਲ ਸਰਜਨ ਡਾ. ਹਤਿੰਦਰ ਕੌਰ ਸੋਹਲ ਜੀ ਦੀ ਹਦਾਇਤ ਤੇ ਡਾ. ਪੁਨੀਤ ਸਿੱਧੂ ਸੀਨੀਅਰ ਮੈਡੀਕਲ ਅਫਸਰ ਦੀ ਯੋਗ ਅਗਵਾਈ ਹੇਠ ਡਾ. ਕੋਮਲ ਬੀ. ਸਿੰਘ ਚਮੜੀ ਰੋਗਾਂ ਦੇ ਮਾਹਿਰ ਮੈਡੀਕਲ ਅਫਸਰ ਸਿਵਲ ਹਸਪਤਾਲ ਜਗਰਾਉਂ ਵੱਲੋਂ ਮਿਤੀ 30 ਜਨਵਰੀ ਤੋਂ 13 ਫਰਵਰੀ 2023 ਤੱਕ ਨੈਸ਼ਨਲ ਸਪਰਸ ਲੈਪਰੋਸੀ ਕੰਪਾਇਲ ਪੰਦਰਵਾੜਾ ਮਨਾਇਆ ਗਿਆ।ਇਸ ਪੰਦਰਵਾੜੇ ਵਿੱਚ ਕੁਸ਼ਟ ਨਿਵਾਰਨ ਦਿਵਸ ਤਹਿਤ ਮਰੀਜਾਂ ਤੇ ਆਮ ਪਬਲਿਕ ਨੂੰ ਕੁਸ਼ਟ ਰੋਗ ਬਾਰੇ ਅਤੇ ਉਸ ਦੇ ਲੱਛਣਾ ਬਾਰੇ ਜਾਣਕਾਰੀ ਦਿੱਤੀ ਡਾ.ਕੋਮਲ ਨੇ ਦੱਸਿਆ ਕਿ ਕੁਸ਼ਟ ਰੋਗ ਵਿੱਚ ਚਮੜੀ ਤੇ ਸੁੰਨ ਨਿਸ਼ਾਨ ਹੱਥਾ ਪੈਰਾਂ ਦੀ ਕਮਜੋਰੀ ਅਤੇ ਨਾੜਾ ਦਾ ਮੋਟਾ ਹੋਣਾ ਚਮੜੀ ਦਾ ਸੁੰਨ ਹੋਣਾ ਆਦਿ ਲੱਛਣ ਹਨ।ਉਹਨਾਂ ਕਿਹਾ ਕੁਸ਼ਟ ਰੋਗ ਨੂੰ ਦਵਾਈਆਂ ਨਾਲ ਅੱਗੇ ਵੱਧਣ ਤੋਂ ਰੋਕਿਆਂ ਜਾਂ ਸਕਦਾ ਹੈ ਤੇ ਸਰੀਰ ਵਿੱਚ ਰੋਗ ਨਾਲ ਹੋਣ ਵਾਲੇ ਵਿਗਾੜ ਤੋਂ ਰੋਕਿਆਂ ਜਾ ਸਕਦਾ ਹੈ।ਉਹਨਾਂ ਕਿਹਾ ਕਿ ਰੋਗ ਸਬੰਧੀ ਜਾਣਕਾਰੀ ਤੇ ਮੁਫਤ ਇਲਾਜ ਤੇ ਜਾਂਚ ਲਈ ਹਸਪਤਾਲ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।
