Home crime 25 ਸਾਲ ਪਹਿਲਾਂ ਸਰਕਾਰੀ ਰਿਕਾਰਡ ਚੋ ਗੁੰਮ ਹੋਈ ਸਟੇਨਗੰਨ ਅਤੇ ਕਾਰਤੂਸ ਮਾਮਲੇ...

25 ਸਾਲ ਪਹਿਲਾਂ ਸਰਕਾਰੀ ਰਿਕਾਰਡ ਚੋ ਗੁੰਮ ਹੋਈ ਸਟੇਨਗੰਨ ਅਤੇ ਕਾਰਤੂਸ ਮਾਮਲੇ ਵਿੱਚ ਤਿੰਨ ਪੁਲਿਸ ਕਰਮਚਾਰੀਆਂ ਖਿਲਾਫ਼ ਮੁਕਦਮਾ

72
0

ਜਗਰਾਉਂ, 25 ਨਵੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ) – ਥਾਣਾ ਸਦਰ ਰਾਏਕੋਟ ਤੋਂ ਕਰੀਬ 25 ਸਾਲ ਪਹਿਲਾਂ ਸਰਕਾਰੀ ਰਿਕਾਰਡ ਚੋ ਗੁੰਮ ਹੋਈ ਸਟੇਨਗੰਨ ਅਤੇ ਕਾਰਤੂਸ ਮਾਮਲੇ ਵਿੱਚ ਤਿੰਨ ਪੁਲਿਸ ਕਰਮਚਾਰੀਆਂ ਖਿਲਾਫ਼ ਮੁਕਦਮਾ ਦਰਜ ਕੀਤਾ ਗਿਆ। ਮਾਮਲੇ ਦੀ ਲੰਬਾ ਸਮਾਂ ਚੱਲੀ ਪੜਤਾਲ ਉਪਰੰਤ ਆਖਰ ਇਹ ਕਾਰਵਾਈ ਕੀਤੀ ਗਈ। ਥਾਣਾ ਸਦਰ ਰਾਏਕੋਟ ਤੋਂ ਏਐਸਆਈ ਮਨੋਹਰ ਲਾਲ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਹੌਲਦਾਰ ਜਗਰੂਪ ਸਿੰਘ , ਹੌਲਦਾਰ ਰਾਜਿੰਦਰਪਾਲ ਸਿੰਘ ਅਤੇ ਐਸ.ਪੀ.ਓ ਅਜੀਤ ਸਿੰਘ ਖਿਲਾਫ਼ ਧਾਰਾ 409 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਇਨਾਂ ਵਿਚ ਮੌਜੂਦ ਸਮੇਂ ਦੌਰਾਨ ਰਜਿੰਦਰ ਪਾਲ ਸਿੰਘ ਬਤੌਰ ਏਐਸਆਈ ਖੰਨੇ ਤਾਇਨਾਤ ਹਨ, ਜਗਰੂਪ ਸਿੰਘ ਬਤੌਰ ਸਬ ਇੰਸਪੈਕਟਰ ਰਿਟਾਇਰਡ ਹਨ ਅਤੇ ਅਜੀਤ ਸਿੰਘ ਬਤੌਰ ਹੌਲਦਾਰ ਇਸ ਸਮੇਂ ਪਟਿਆਲਾ ਤਾਇਨਾਤ ਹਨ। ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਕਿ ਏ.ਆਈ.ਏ ਪੰਜਾਬ ਸਟੇਟ ਜਲੰਧਰ ਛਾਉਣੀ ਵੱਲੋ ਮਿਤੀ 27.09.2004 ਤੋ 10.10.2004 ਤੱਕ ਪੁਲਿਸ ਜਿਲ੍ਹਾ ਜਗਰਾਉਂ ਦੇ ਹਥਿਆਰਾਂ ਦੀ ਸਲਾਨਾਂ ਇੰਸਪੈਕਸ਼ਨ ਕੀਤੀ ਗਈ ਸੀ। ਜਿਸ ਦੌਰਾਨ ਪਾਇਆ ਗਿਆ ਸੀ ਕਿ ਕੁੱਝ ਹਥਿਆਰ ਜਿਨ੍ਹਾਂ ਵਿੱਚ ਸਟੇਨਗੰਨ 9 ਐਮ.ਐਮ ਨੰ: 83392 ਬੱਟ ਨੰ: 176 ਸਮੇਤ 20 ਕਾਰਤੂਸ ਇੰਸਪੈਕਸ਼ਨ ਦੌਰਾਨ ਪੇਸ਼ ਨਾ ਕਰਨੇ ਪਾਏ ਗਏ ਸਨ। ਜਿਸਤੇ ਇੰਸਪੈਕਸਨ ਵਿੱਚ ਪੇਸ਼ ਨਾ ਕੀਤੇ ਗਏ ਹਥਿਆਰਾਂ ਬਾਰੇ ਰਿਪੋਰਟ ਪੇਸ਼ ਕਰਨ ਲਈ ਐਸ.ਪੀ. ਸਥਾਨਿਕ ਦੀ ਡਿਊਟੀ ਲਗਾਈ ਗਈ ਸੀ। ਜਿਸਨੇ ਆਪਣੀ ਰਿਪੋਰਟ ਪੇਸ਼ ਕੀਤੀ ਕਿ ਬਾਕੀ ਹਥਿਆਰ ਪ੍ਰਾਪਤ ਹੋ ਚੁੱਕੇ ਹਨ ਪ੍ਰੰਤੂ ਸਟੇਨਗੰਨ 9 ਐਮ.ਐਮ ਨੰ: 83392 ਬੱਟ ਨੰ: 176 ਸਮੇਤ 20 ਕਾਰਤੂਸ ਪ੍ਰਾਪਤ ਨਹੀ ਹੋਈ ਹੈ. ਜਿਸ ਬਾਰੇ ਪੱਤਾ ਲੱਗਾ ਹੈ ਕਿ ਉਸ ਸਮੇਂ ਦੇ ਮੁੱਖ ਅਫਸਰ ਥਾਣਾ ਰਾਏਕੋਟ, ਐਸ.ਆਈ ਕਸ਼ਮੀਰਾ ਸਿੰਘ ਦੇ ਹੁਕਮ ਅਨੁਸਾਰ ਇਹ ਸਟੇਨਗੰਨ ਸਮੇਤ ਮੈਗਜ਼ੀਨ ਅਤੇ 20 ਰੋਦ 9 ਐਮ.ਐਮ ਦੇ ਰੋਦ ਰਾਹੀ ਰੋਡ ਨੰਬਰ 235/21 ਸਾਲ 1997 ਅਨੁਸਾਰ ਸੀ-1 ਰਾਜਿੰਦਰਪਾਲ ਸਿੰਘ ਜਗਰਾਉ ਨੇ ਐਸ.ਪੀ.ਓ ਅਜੀਤ ਸਿੰਘ ਨੂੰ ਬਤੌਰ ਗੰਨਮੈਨ ਡਿਊਟੀ ਮਨਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ, ਹਾਊਸ ਨੰਬਰ 3521 ਜਗਰਾਉਂ ਰੋਡ ਰਾਏਕੋਟ ਲਈ ਤਕਸੀਮ ਕੀਤੀ ਗਈ ਸੀ। ਪ੍ਰੰਤੂ ਸਿਪਾਹੀ ਅਜੀਤ ਸਿੰਘ ਨੰ ਪਹਿਲੀ ਕਮਾਂਡੋ ਨੇ ਆਪਣੇ ਬਿਆਨਾਂ ਵਿੱਚ ਦਰਜ ਕਰਵਾਇਆ ਹੈ ਕਿ ਉਸ ਨੇ ਇਹ ਸਟੇਨਗੰਨ ਦਸੰਬਰ 1997 ਵਿੱਚ ਥਾਣੇ ਵਿੱਚ ਜਮ੍ਹਾਂ ਕਰਵਾ ਦਿੱਤੀ ਸੀ। ਸਟੇਨਗੰਨ ਗੁੰਮ ਹੋਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸਰਵੇ ਕਮੇਟੀ ਨਿਯੁਕਤ ਕੀਤੀ ਸੀ। ਕਮੇਟੀ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਸਟੇਨਗੰਨ ਗੁੰਮ ਹੋਣ ਸਬੰਧੀ ਇਹਨਾਂ ਕਮਚਾਰੀਆਂ ਦੀ ਕੋਈ ਬਦਦਿਆਨਤੀ ਤਾਂ ਨਹੀ ਪਾਈ ਗਈ ਪ੍ਰੰਤੂ ਲਾਪ੍ਰਵਾਹੀ ਪਾਈ ਗਈ ਹੈ।ਲਿਹਾਜਾ ਸਰਵੇ ਕਮੇਟੀ ਮੁੱਖ ਸਿਪਾਹੀ ਜਗਰੂਪ ਸਿੰਘ ਜਗਰਾਉਂ, ਮੁੱਖ ਸਿਪਾਹੀ ਰਾਜਿੰਦਰਪਾਲ ਸਿੰਘ ਜਗਰਾਉ ਅਤੇ ਸਿਪਾਹੀ ਅਜੀਤ ਸਿੰਘ ਹੁਣ ਪਟਿਆਲਾ ਨੂੰ ਇਸ ਕੁਤਾਹੀ ਬਦਲੇ ਡੀ.ਜੀ.ਪੀ. ਪੰਜਾਬ, ਚੰਡੀਗੜ੍ਹ ਦੇ ਦਫਤਰ ਦੇ ਪੱਤਰ ਨੰ: 127- 226/ਆਰਮਜ-2 ਮਿਤੀ 08-01-2007 ਦੀਆਂ ਹਦਾਇਤਾਂ ਮੁਤਾਬਿਕ ਗੁੰਮਸ਼ੁਦਾ ਸਟੇਨਗੰਨ 9 ਐਮ.ਐਮ ਦੇ ਬਦਲੇ ਕਾਰਬਾਈਨ 9 ਐਮ.ਐਮ. ਮੈਗਜ਼ੀਨ ਕਾਰਬਾਈਨ 9 ਐਮ.ਐਮ ਅਤੇ 20 ਰੋਦ 9 ਐਮ.ਐਮ ਦੀ ਬਣਦੀ ਸਰਕਾਰੀ ਕੀਮਤ ਤੋਂ ਦੁੱਗਣੀ ਕੀਮਤ ਸਮੇਤ 25 ਪ੍ਰਤੀਸ਼ਤ ਫੁੱਟਕਲ ਖਰਚੇ ਸਮੂਹਿਕ ਤੋਰ ਤੇ ਪਾਏ ਜਾਣ ਅਤੇ ਸਜਾ ਨਿਖੇਧੀ ਦਿੱਤੇ ਜਾਣ ਦੀ ਸਿਫਾਰਿਸ਼ ਕਰਦੀ ਹੈ। ਜਿਸ ਸਬੰਧੀ ਜੁਆਇੰਟ ਡਾਇਰੈਕਟਰ (ਪੀ ਤੇ ਐਲ) ਲੁਧਿਆਣਾ ਪਾਸੋ ਰਾਇ ਹਾਸਿਲ ਕੀਤੀ ਗਈ ਜਿਹਨਾਂ ਨੇ ਸਰਵੇ ਕਮੇਟੀ ਰਿਪੋਰਟ ਨਾਲ ਆਪਣੀ ਸਹਿਮਤੀ ਪ੍ਰਗਟ ਕੀਤੀ। ਜਿਸ ਉਪਰੰਤ ਇਸ ਰਿਪੋਰਟ ਨਾਲ ਸਹਿਮਤ ਹੁੰਦੇ ਹੋਏ ਇਹ ਕੇਸ ਯੋਗ ਪ੍ਰਣਾਲੀ ਰਾਹੀ ਡੀ.ਜੀ.ਪੀ ਪੰਜਾਬ/ਚੰਡੀਗੜ੍ਹ ਦੇ ਦਫਤਰ ਵਿਖੇ ਭੇਜਿਆ ਗਿਆ। ਜਿਹਨਾਂ ਵੱਲੋਂ ਇਸ ਕੇਸ ਪਰ ਇਤਰਾਜ ਲਗਾਏ ਗਏ ਕਿ ਐਫ.ਆਈ.ਆਰ ਦੀ ਕਾਪੀ ਭੇਜੀ ਜਾਵੇ, ਕੋਰਟ ਵੱਲੋ ਮੰਨਜੂਰ ਕੀਤੀ ਗਈ ਅਨਟ੍ਰੇਸ ਰਿਪੋਰਟ ਦੀ ਕਾਪੀ ਭੇਜੀ ਜਾਵੇ, ਏ.ਜੀ ਪੰਜਾਬ ਦੀ ਟਿੱਪਣੀ ਭੇਜੀ ਜਾਵੇ, ਖਜਾਨੇ ਵਿੱਚ ਜਮ੍ਹਾਂ ਕੀਤੀ ਗਈ ਰਕਮ ਦੇ ਚਲਾਨ ਦੀ ਕਾਪੀ ਭੇਜੀ ਜਾਵੇ ਅਤੇ ਸਬੰਧਿਤ ਕ੍ਰਮਚਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਜਿਹਨਾਂ ਵੱਲੋ ਇਹਨਾਂ ਇਤਰਾਜਾ ਸਬੰਧੀ ਲੀਗਲ ਐਡਵਾਈਜਰ ਪਾਸੋ ਕਾਨੂੰਨੀ ਰਾਏ ਹਾਸਿਲ ਕਰਨ ਸਬੰਧੀ ਭੇਜਿਆ ਗਿਆ। ਲੀਗਲ ਐਡਵਾਈਜਰ ਨੇ ਮਿਤੀ 14-04-2009 ਨੂੰ ਸਲਾਹ ਦਿੱਤੀ ਕਿ ਸਟੇਨਗੰਨ ਗੁੰਮ ਹੋਣ ਸਬੰਧੀ ਅ/ਧ 409 ਅਧੀਨ ਕੇਸ ਦਰਜ ਕੀਤਾ ਜਾਵੇ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਦੇ ਦਫਤਰ ਵੱਲੋ ਵੀ ਕੇਸ ਦਰਜ ਕਰਨ ਲਈ ਵਾਰ ਵਾਰ ਲਿਖਿਆ ਜਾ ਰਿਹਾ ਹੈ। ਇਨ੍ਹਾਂ ਸਾਰੀਆਂ ਕਾਰਵਾਈਆਂ ਦੇ ਨਜਰ ਉਕਤ ਤਿੰਨੇ ਕਰਮਚਾਰੀਆਂ ਖਿਲਾਫ਼ ਮੁਕਦਮਾ ਦਰਜ ਕੀਤਾ ਗਿਆ ਹੈ। 

LEAVE A REPLY

Please enter your comment!
Please enter your name here