ਜਗਰਾਉਂ, 24 ਨਵੰਬਰ ( ਵਿਕਾਸ ਮਠਾੜੂ, ਅਸ਼ਵਨੀ)-ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਸਕੂਲੀ ਖੇਡਾਂ ਵਿੱਚ ਕਪੂਰਥਲਾ ਵਿੱਚ ਹੋਏ ਸਟੇਟ ਲੈਵਲ ਦੇ ਬਾਸਕਟਬਾਲ ਟੂਰਨਾਮੈਂਟ ਵਿੱਚ ਜੀ.ਐਚ. ਜੀ. ਅਕੈਡਮੀ ਦੀ ਵਿਦਿਆਰਥਣ ਵਨੀਤ ਕੌਰ ਨੇ ਲੁਧਿਆਣਾ ਜ਼ਿਲੇ ਦੀ ਟੀਮ ਵਿੱਚ ਭਾਗ ਲਿਆ | ਇਸ ਟੂਰਨਾਮੈਂਟ ਵਿੱਚ ਲੁਧਿਆਣਾ ਜ਼ਿਲ੍ਹਾ ਪਹਿਲੇ ਸਥਾਨ ‘ਤੇ ਰਿਹਾ| ਇਹ ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਕਪੂਰਥਲਾ ਵਿਚ ਕਪੂਰਥਲੇ ਜ਼ਿਲ੍ਹੇ ਨਾਲ ਹੋਇਆ ਜਿਸ ਵਿੱਚ ਲੁਧਿਆਣਾ ਦੀਆਂ 19 ਲੜਕੀਆਂ ਨੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕਰਕੇ ਗੋਲਡ ਮੈਡਲ ‘ਤੇ ਆਪਣਾ ਕਬਜ਼ਾ ਕੀਤਾ|
ਸਕੂਲ ਦੇ ਪ੍ਰਿੰਸਿਪਲ ਮੈਡਮ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਜੀ ਨੇ ਵਿਦਿਆਰਥਣ ਵਨੀਤ ਕੌਰ ਅਤੇ ਸਕੂਲ ਦੇ ਡੀ.ਪੀ ਅਧਿਆਪਕ ਸੁਖਮੰਦਰ ਸਿੰਘ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਅੱਗੇ ਵਧਣ ਲਈ ਪ੍ਰੇਰਿਤ ਕੀਤਾ| ਉਨ੍ਹਾਂ ਨੇ ਕਿਹਾ ਕਿ ਜੀ. ਐਚ. ਜੀ. ਅਕੈਡਮੀ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਭਾਗ ਲੈਣ ਲਈ ਪ੍ਰੇਰਿਤ ਕਰਦਾ ਹੈ| ਸਕੂਲ ਵਿੱਚ ਵਿਦਿਆਰਥੀਆਂ ਲਈ ਖੇਡਾਂ ਦੀਆਂ ਹਰ ਪ੍ਰਕਾਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ | ਸਕੂਲ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਜੀ ਅਤੇ ਡਾਇਰੈਕਟਰ ਬਲਜੀਤ ਸਿੰਘ ਮੱਲ੍ਹੀ ਜੀ ਨੇ ਵਿਦਿਆਰਥਣ ਵਨੀਤ ਕੌਰ ਅਤੇ ਸਮੂਹ ਜੀ. ਐਚ. ਜੀ ਸਟਾਫ ਨੂੰ ਇਸ ਕਾਮਯਾਬੀ ਲਈ ਵਧਾਈ ਦਿੱਤੀ|
