Home crime ਪਿੰਡ ਮਲਕ ਵਿੱਚ ਵਧਾਈਆਂ ਲੈਣ ਲਈ ਮਹੰਤਾਂ ਦੇ ਦੋ ਧੜੇ ਆਪਸ ਵਿੱਚ...

ਪਿੰਡ ਮਲਕ ਵਿੱਚ ਵਧਾਈਆਂ ਲੈਣ ਲਈ ਮਹੰਤਾਂ ਦੇ ਦੋ ਧੜੇ ਆਪਸ ਵਿੱਚ ਲੜ ਪਏ

90
0


ਜਗਰਾਓਂ, 24 ਨਬੰਰ ( ਰਾਜੇਸ਼ ਜੈਨ, ਭਗਵਾਨ ਭੰਗੂ )—ਪਿੰਡ ਮਲਕ ਵਿੱਚ ਵਿਆਹ ਵਾਲੇ ਘਰ ਤੋਂ ਵਧਾਈ ਮੰਗਣ ਨੂੰ ਲੈ ਕੇ ਮਹੰਤਾਂ ਦੇ ਦੋ ਧੜੇ ਆਹਮੋ-ਸਾਹਮਣੇ ਹੋ ਗਏ ਅਤੇ ਪਿੰਡ ਵਿੱਚ ਵਧਾਈ ਮੰਗਣ ਦਾ ਆਪਣਾ ਹੱਕ ਜਤਾਉਂਦੇ ਹੋਏ ਦੋਵੇਂ ਧੜਿਆਂ ਵਿਚਕਾਰ ਝਗੜਾ ਹੋਇਆ। ਇਸ ਝਗੜੇ ਵਿੱਚ ਦੋਵੇਂ ਧੜਿਆਂ ਦੇ ਮਹੰਤ ਜ਼ਖ਼ਮੀ ਹੋ ਗਏ। ਇਸ ਸਬੰਧੀ ਮਹੰਤਾਂ ਦੇ ਇਕ ਜਥੇ ਦੇ ਮੁਖੀ ਜਗਰਾਉਂ ਦੇ ਰਾਜੂ ਬਾਬਾ ਨੇ ਦੱਸਿਆ ਕਿ ਉਨ੍ਹਾਂ ਦੇ ਚੇਲੇ ਮਨੂ ਮਹੰਤ ਅਤੇ ਰਾਧਿਕਾ ਮਹੰਤ ਪਿੰਡ ਮਲਕ ਦੇ ਇਕ ਘਰ ’ਚ ਖੁਸ਼ੀ ਦੇ ਮੌਕੇ ’ਤੇ ਵਧਾਈ ਲੈਣ ਗਏ ਸਨ।  ਉਸ ਤੋਂ ਪਹਿਲਾਂ ਇਸੇ ਪਿੰਡ ਦੇ ਰਹਿਣ ਵਾਲੇ ਕਮਲ ਮਹੰਤ ਨੇ ਉਸ ਘਰੋਂ ਵਾਈ ਲੈ ਲਈ। ਜਦੋਂ ਉਨ੍ਹਾਂ ਦੇ ਚੇਲਿਆਂ ਨੇ ਵਿਆਹ ਵਾਲੇ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਇਹ ਉਨ੍ਹਾਂ ਦਾ ਇਲਾਕਾ ਹੈ, ਇੱਥੇ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਹਰ ਖੁਸ਼ੀ ਦੇ ਮੌਕੇ ’ਤੇ ਵਧਾਈ ਲੈਂਦੇ ਆ ਰਹੇ ਹਨ ਤਾਂ ਘਰ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਤਿ ਅੱਜ ਉਨ੍ਹਾਂ ਦੇ ਘਰ ਮਹਿਮਾਨ ਆਏ ਹਨ। ਜੇਕਰ ਇਹ ਅਜਿਹੀ ਗੱਲ ਹੈ, ਤਾਂ ਤੁਸੀਂ ਦੁਬਾਰਾ ਆ ਜਾਣਾ ਅਸੀਂ ਤੁਹਾਨੂੰ ਵਧਾਈ ਦੇਵਾਂਗੇ।  ਜਿਸ ’ਤੇ ਉਹ ਦੋਵੇਂ ਉਥੋਂ ਵਾਪਸ ਆਉਣ ਲੱਗੇ ਤਾਂ ਕਮਲ ਮਹੰਤ ਅਤੇ ਉਸ ਦੇ ਕੁਝ ਹੋਰ ਸਾਥੀ ਉੱਥੇ ਪਹੁੰਚ ਗਏ ਅਤੇ ਮਨੂ ਅਤੇ ਰਾਧਿਕਾ ਮਹੰਤ ਨਾਲ ਗਾਲੀ-ਗਲੋਚ ਅਤੇ ਲੜਾਈ-ਝਗੜਾ ਕਰਨ ਲੱਗੇ।  ਉਸੇ ਸਮੇਂ ਉਨ੍ਹਾਂ ਨੇ ਕੁਲਦੀਪ ਮਹੰਤ ਨੂੰ ਫੋਨ ਕਰਕੇ ਸੂਚਨਾ ਦਿੱਤੀ। ਜਦੋਂ ਉਹ ਪਿੰਡ ਮਲਕ ਪਹੁੰਚੀ ਤਾਂ ਉਨ੍ਹਾਂ ਨੇ ਕੁਲਦੀਪ ਮਹੰਤ ਨਾਲ ਵੀ ਕੁੱਟਮਾਰ ਕੀਤੀ। ਰਾਜੂ ਬਾਬਾ ਨੇ ਦੋਸ਼ ਲਗਾਇਆ ਕਿ ਝਗੜੇ ਵਿੱਚ ਉਨ੍ਹਾਂ ਦੇ ਚੇਲੇ ਮਨੂ ਮਹੰਤ ਦੇ ਕਾਫੀ ਸੱਟਾਂ ਲੱਗੀਆਂ ਹਨ, ਜਿਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਕਮਲ ਮਹੰਤ ਵੀ ਆਪਣੇ ਕੁਝ ਸਾਥੀਆਂ ਸਮੇਤ ਉਥੇ ਪਹੁੰਚ ਗਿਆ ਅਤੇ ਇੱਥੇ ਵੀ ਉਨ੍ਹਾਂ ਨੇ ਬਹਿਸ ਕੀਤੀ ਅਤੇ ਕਮਲ ਮਹੰਤ ਦੇ ਡਰਾਈਵਰ ਨੇ ਸਾਡੇ ਚੇਲੇ ਜਸ਼ਨ ਮਹੰਤ ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਰਾਜੂ ਬਾਬਾ ਨੇ ਕਿਹਾ ਕਿ ਸਾਡੇ ਕਮਲ ਮਹੰਤ ਨਾਲ ਪਹਿਲਾਂ ਵੀ ਅਦਾਲਤੀ ਕੇਸ ਚੱਲ ਰਹੇ ਹਨ ਅਤੇ ਉਕਤ ਅਦਾਲਤੀ ਕੇਸ ਹੋਣ ਕਾਰਨ ਉਸ ਦੇ ਚੇਲਿਆਂ ਨੂੰ ਦਬਾਅ ਪਾਉਣ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਦੂਜੇ ਧੜੇ ਦੇ ਕਮਲ ਮਹੰਤ ਨੇ ਕਿਹਾ ਕਿ ਪਿੰਡ ਮਲਕ ਵਿੱਚ ਜਿੱਥੇ ਲੜਾਈ ਹੋਈ ਹੈ, ਉੱਥੇ ਵਧਾਈਆਂ ਮੰਗਣ ਦਾ ਉਨ੍ਹਾਂ ਕੋਲ ਹੱਕ ਹੈ ਅਤੇ ਇਸ ਦਾ ਸਬੂਤ ਉਨ੍ਹਾਂ ਕੋਲ ਹੈ। ਜਦੋਂ ਉਹ ਪਿੰਡ ਵਿੱਚ ਵਧਾਈਆਂ ਮੰਗ ਰਹੇ ਸਨ ਤਾਂ ਰਾਜੂ ਬਾਬਾ ਦੇ ਚੇਲਿਆਂ ਨੇ ਉਨ੍ਹਾਂ ਨਾਲ ਝਗੜਾ ਕੀਤਾ ਅਤੇ ਉਨ੍ਹਾਂ ਦੀ  ਕੁੱਟਮਾਰ ਕੀਤੀ। ਜਦੋਂ ਅਸੀਂ ਇਲਾਜ ਲਈ ਸਿਵਲ ਹਸਪਤਾਲ ਪੁੱਜੇ ਤਾਂ ਇੱਥੇ ਵੀ ਰਾਜੂ ਬਾਬਾ ਦੇ ਚੇਲਿਆਂ ਨੇ ਉਸ ਦੇ ਡਰਾਈਵਰ ਦੀ ਕੁੱਟਮਾਰ ਕੀਤੀ।
ਕੀ ਕਹਿਣਾ ਹੈ ਥਾਣਾ ਸਦਰ ਦੇ ਇੰਚਾਰਜ ਦਾ- ਇਸ ਸਬੰਧੀ ਜਦੋਂ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਲਖਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਧਾਈ ਲੈਣ ਨੂੰ ਲੈ ਕੇ ਮਹੰਤਾਂ ਦੇ ਦੋ ਧੜਿਆਂ ਵਿਚ ਲੜਾਈ ਹੋ ਗਈ ਸੀ। ਉਹ ਵੀ ਮੌਕੇ ’ਤੇ ਪਹੁੰਚ ਗਏ ਸਨ। ਦੋਵਾਂ ਧਿਰਾਂ ਨੂੰ ਥਾਣੇ ਵਿੱਚ ਬੁਲਾਇਆ ਗਿਆ ਹੈ ਜੋ ਵੀ ਹਕੀਕਤ ਸਾਹਮਣੇ ਆਵੇਗੀ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here