ਡੇਹਲੋ-23 ਜੁਲਾਈ ( ਬਾਰੂ ਸੱਗੂ) ਭਾਰਤ ਮਾਲਾ ਪ੍ਰੋਜੈਕਟ ਅਧੀਨ ਕਿਸਾਨਾਂ ਦੀਆਂ ਜਬਰੀ ਜ਼ਮੀਨਾਂ ਐਕੁਵਾਇਰ ਕਰਨ ਵਿਰੁੱਧ ਸੰਘਰਸ਼ ਕਰ ਰਹੀ ਜਥੇਬੰਦੀ ਭਾਰਤੀ ਕਿਸਾਨ ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੀ ਪਿੰਡ ਕੋਟਆਗਾ ਵਿਖੇ ਚੋਣ ਹੋਈ। ਜਿਸ ਵਿੱਚ ਹੋਰਨਾ ਅਹੁਦੇਦਾਰਾਂ ਤੋਂ ਇਲਾਵਾ ਹਰਪਾਲ ਸਿੰਘ ਕਾਲਖ ਜ਼ਿਲ੍ਹਾ ਪ੍ਰਧਾਨ ਚੁਣੇ ਗਏ। ਹਰਪਾਲ ਸਿੰਘ ਕਾਲਖ ਜਿੱਥੇ ਭਾਰਤ ਮਾਲਾ ਪ੍ਰੋਜੈਕਟ ਅਧੀਨ ਆਉਂਦੀ ਜ਼ਮੀਨ ਵਿੱਚ ਪੀੜਤ ਕਿਸਾਨ ਹਨ, ਉੱਥੇ ਉਹ ਜਮਹੂਰੀ ਕਿਸਾਨ ਸਭਾ ਦੇ ਸਰਗਰਮ ਆਗੂ ਵੀ ਹਨ। ਉਹ ਜਬਰੀ ਜ਼ਮੀਨਾਂ ਐਕਿਵਾਇਰ ਕਰਨ ਦੇ ਵਿਰੁੱਧ ਸੰਘਰਸ਼ ਦੇ ਨਾਲ ਜਮਹੂਰੀ ਕਿਸਾਨ ਸਭਾ ਦੇ ਹਰ ਸੱਦੇ ਨੂੰ ਤਨ ਦੇਹੀ ਨਾਲ ਲਾਗੂ ਕਰਦੇ ਹਨ। ਉਹਨਾਂ ਦੇ ਇਸ ਕਮੇਟੀ ਦੇ ਪ੍ਰਧਾਨ ਚੁੱਣੇ ਜਾਣ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ, ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਅਮਰੀਕ ਸਿੰਘ ਜੜਤੌਲੀ, ਸੁਰਜੀਤ ਸਿੰਘ ਸੀਲੋ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ, ਕਰਮ ਸਿੰਘ ਗਰੇਵਾਲ, ਨੱਛਤਰ ਸਿੰਘ, ਸਰਪੰਚ ਗੁਰਚਰਨ ਸਿੰਘ ਝੁੰਗੀਆ ਨੇ ਉਹਨਾਂ ਨੂੰ ਵਿਧਾਈ ਦਿੱਤੀ।