ਹੜ੍ਹ ਪੀੜਤਾਂ ਵਾਸਤੇ, ਪਿੰਡ ਬਾਰਦੇਕੇ ਨਿਵਾਸੀਆਂ ਨੇ ਵੱਡਾ ਸਹਿਯੋਗ ਦਿੱਤਾ
ਜਗਰਾਉਂ ( ਪ੍ਰਤਾਪ ਸਿੰਘ): ਖਾਲਸਾ ਏਡ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਵਾਸਤੇ ਸ਼ੁਰੂ ਕੀਤੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪੰਜਾਬੀ ਪਰੇਸ਼ਾਨ ਲੋਕਾਂ ਦੀ ਮਦਦ ਵਾਸਤੇ ਦਿਲ ਖੋਲ ਕੇ ਨਗਦ ਮਾਇਆ ਤੇ ਰਾਸ਼ਨ ਵਗੈਰਾ ਖ਼ਾਲਸਾ ਏਡ ਟੀਮ ਨੂੰ ਭੇਟ ਕਰਕੇ ਆਪਣੇ ਫਰਜ਼ਾਂ ਦੀ ਪੂਰਤੀ ਕਰ ਰਹੇ ਹਨ। ਇਸ ਚੱਲ ਰਹੀ ਲੜੀ ਵਿੱਚ ਸੇਵਾ ਦਾ ਇੱਕ ਮਣਕਾ ਹੋਰ ਪਰੋਦਿਆਂ ਪਿੰਡ ਬਾਰਦੇਕੇ ਨਿਵਾਸੀਆਂ ਨੇ ਨਗਦ ਰਾਸ਼ੀ ਤੇ ਵੱਡੀ ਗਿਣਤੀ ਵਿੱਚ ਘਰੇਲੂ ਸਮਾਨ ਹੜ੍ਹ ਪੀੜਤਾ ਵਾਸਤੇ ਭੇਜਿਆ। ਖਾਲਸਾ ਏਡ ਟੀਮ ਵੱਲੋਂ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ। ਸਹਿਯੋਗ ਕਰਨ ਵਾਲਿਆਂ ‘ਚ ਮੁਹਿੰਦਰ ਸਿੰਘ , ਜਗਦੇਵ ਸਿੰਘ (ਮੋਗਾ ਡੇਅਰੀ ਵਾਲੇ) , ਡਾ. ਅਮਰਜੀਤ ਸਿੰਘ , ਸਰਪੰਚ ਜਗਜੀਤ ਸਿੰਘ, ਪਰਮਜੀਤ ਸਿੰਘ ਲੰਬਰਦਾਰ , ਕੁਲਵੰਤ ਸਿੰਘ, ਪੰਚ ਜਗਦੇਵ ਸਿੰਘ , ਨਿੱਕੂ ਬਾਬਾ , ਪ੍ਰੀਤਮ ਸਿੰਘ , ਰਾਮ ਸਿੰਘ , ਪੰਚ ਲੱਖਾ ਸਿੰਘ , ਰਵੀ ਸਿੰਘ , ਪੰਚ ਰਾਜਪਾਲ ਸਿੰਘ , ਪੰਚ ਮੌਹਨ ਸਿੰਘ , ਬਚਨ ਸਿੰਘ ਬਾਰਦੇਕੇ ਅਤੇ ਹੋਰ ਨਗਰ ਨਿਵਾਸੀ ਸ਼ਾਮਲ ਹਨ। ਇਸ ਮੌਕੇ ਖਾਲਸਾ ਏਡ ਟੀਮ ਦੇ ਵਲੰਟੀਅਰਾਂ ਨੇ ਦੱਸਿਆ ਕਿ ਸਮਾਨ ਦੀਆਂ ਕਿੱਟਾਂ ਬਣਾਉਣ ਵਾਸਤੇ ਨੌਜਵਾਨ ਲਗਾਤਾਰ ਰੁਝੇ ਹੋਏ ਹਨ ਤੇ ਛੇਤੀ ਹਿ ਇਹ ਸਮਾਨ ਲੋੜਵੰਦ ਹੱਥਾਂ ਤੱਕ ਪਹੁੰਚ ਜਾਵੇਗਾ।