ਜਗਰਾਓਂ, 25 ਮਈ ( ਅਸ਼ਵਨੀ )- ਲੋਕ ਸਭਾ ਹਲਕਾ ਲੁਧਿਆਣਾ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਦਵਿੰਦਰ ਸਿੰਘ ਰਾਮਗੜ੍ਹੀਆ ਵਲੋਂ 26 ਮਾਰਚ ਨੂੰ ਜਗਰਾਓਂ ਵਿਖੇ ਕੱਢੇ ਜਾ ਰਹੇ ਰੋਡ ਸ਼ੋਅ ਨੂੰ ਲੈ ਕੇ ਜਗਰਾਓਂ ਪਾਰਟੀ ਦਫਤਰ ਵਿਖੇ ਜਿਲਾ ਜਨਪਲ ਸੈਕਟਰੀ ਅਮਰਜੀਤ ਸਿੰਘ ਅਤੇ ਹਲਕਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗੁਵਾਈ ਹੇਠ ਮੀਟਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਰੋਡ ਸ਼ੋ ਜਗਰਾਓਂ ਦੇ ਝਾਂਸੀ ਰਾਣੀ ਚੌਕ ਤੋਂ ਸ਼ੁਰੂ ਹੋ ਕੇ ਕਮਲ ਚੌਕ, ਪੁਰਾਣੀ ਦਾਣਾ ਮੰਡੀ, ਰੇਲਵੇ ਰੋਡ, ਅੱਡਾ ਰਾਏਕੋਟ ਤੋਂ ਹੁੰਦੇ ਹੋਏ ਅੱਗੇ ਅਖਾੜਾ, ਭੰਮੀਪੁਰਾ, ਮਾਣੂਕੇ ਲੱਖਾ, ਹਠੂਰ ਸਮੇਤ ਹੋਰਨਾਂ ਪਿੰਡਾਂ ਵਿਚ ਪਹੁੰਚੇਗਾ। ਇਸ ਮੀਟਿੰਗ ਵਿਚ ਹਲਕਾ ਇੰਚਾਰਜ ਲਛਮਣ ਸਿੰਘ ਗਾਲਿਬ ਕਲਾਂ, ਸੁਲਤਾਨ ਸਿੰਘ ਮਾਣੂਕੇ, ਭਰਪੂਰ ਸਿੰਘ ਛੱਜਾਵਾਲ, ਬਲਵੀਰ ਸਿੰਘ ਭੱਟੀ ਮਲਕ, ਤਰਸੇਮ ਸਿੰਘ ਗਾਲਿਬ ਕਲਾਂ, ਨਛੱਤਰ ਸਿੰਘ ਬਾਰਦੇਕੇ, ਪੋਲਾ ਸਿੰਘ ਗਾਲਿਬ ਅਤੇ ਰਾਜਾ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਮੌਜੂਦ ਸਨ।