ਆਰਬੀਟਰੇਸ਼ਨ-ਕਮ-ਕਮਿਸ਼ਨਰ ਜਲੰਧਰ ਦੀ ਅਦਾਲਤ ਵਿੱਚ ਧਾਰਾ 3 ਜੀ (5) ਅਧੀਨ ਆਰਬੀਟਰੇਸ਼ਨ ਦੀਆਂ ਦਰਖਾਸਤ ਦਾਇਰ ਕਰਨ ਲਈ ਵੱਖ-ਵੱਖ ਪਿੰਡਾਂ ਵਿੱਚ ਲਗਾਏ ਜਾ ਰਹੇ ਹਨ ਕੈਂਪ
ਬਟਾਲਾ, 16 ਅਪ੍ਰੈਲ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਐਸ.ਡੀ.ਐਮ ਬਟਾਲਾ Dr. Shayari Bhandari ਵਲੋਂ ਦਿੱਲੀ ਕੱਟੜਾ ਐਕਸਪ੍ਰੈਸ ਵੇ ਅਤੇ ਅੰਮ੍ਰਿਤਸਰ-ਊਨਾ ਹਾਈਵੇ ਵਾਸਤੇ ਐਕਵਾਇਰ ਹੋਈ ਜ਼ਮੀਨ ਦੇ ਰੇਟਾਂ ਵਿੱਚ ਵਾਧੇ ਵਾਸਤੇ ਮਾਣਯੋਗ ਆਰਬੀਟਰੇਸ਼ਨ-ਕਮ-ਕਮਿਸ਼ਨਰ ਜਲੰਧਰ ਦੀ ਅਦਾਲਤ ਵਿੱਚ ਧਾਰਾ 3 ਜੀ (5) ਅਧੀਨ ਆਰਬੀਟਰੇਸ਼ਨ ਦੀਆਂ ਦਰਖਾਸਤ ਦਾਇਰ ਕਰਨ ਲਈ ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ।ਐਸ.ਡੀ.ਐਮ ਬਟਾਲਾ ਨੇ ਦੱਸਿਆ ਕਿ ਕੱਲ੍ਹ 17 ਅਪ੍ਰੈਲ 2023 ਨੂੰ ਪਿੰਡ ਬਰਿਆੜ ਅਤੇ ਬਲਰਾਮਪੁਰ , ਸਥਾਨ ਗੁਰਦੁਆਰਾ ਸਿੰਘ ਸਭਾ ਬਲਰਾਮਪੁਰ ਵਿਖੇ ਸਵੇਰੇ 10 ਵਜੇ ਤੋ, ਪਿੰਡ ਧੀਰੋਵਾਲ ਅਤੇ ਮਾੜੀ ਪੰਨਵਾਂ ਵਿਖੇ, ਸਥਾਨ ਮੰਝ ਸਾਹਿਬ ਗੁਰਦੁਆਰਾ ਮਾੜੀ ਪੰਨਵਾਂ ਵਿਖੇ ਸਵੇਰੇ 10 ਵਜੇ ਤੋ, ਪਿੰਡ ਬੱਲੜਵਾਲ, ਮਾੜੀ ਬੁਚੀਆਂ, ਪੇਜੋਚੱਕ, ਕਿਸ਼ਨਕੋਟ ਅਤੇ ਸੁਕਾਲਾ, ਸਥਾਨ ਸਰਕਾਰੀ ਸਕੂਲ ਕਿਸ਼ਨਕੋਟ ਅਤੇ ਪਿੰਡ ਭਰਥ, ਨੰਗਲ ਝੋੜ, ਬਾਮੜੀ, ਹਰਚੋਵਾਲ ਅਤੇ ਬਸਰਾਏ, ਸਥਾਨ ਗੁਰਦੁਆਰਾ ਬਾਜੀਗਰ ਬਸਤੀ ਭਾਮੜੀ ਨਹਿਰ ਵਾਲਾ ਪੁੱਲ ਹਰਚੋਵਾਲ ਵਿਖੇ ਕੈਂਪ ਲੱਗੇਗਾ।ਇਸੇ ਤਰਾਂ 18 ਅਪ੍ਰੈਲ ਨੂੰ ਪਿੰਡ ਮਢਿਅਲਾ, ਮੀਕੇ ਅਤੇ ਚੀਮਾ ਕਲਾਂ ਵਿਖੇ ਸਥਾਨ ਸਰਕਾਰੀ ਸਕੂਲ ਮਢਿਆਲਾ ਵਿਖੇ ਸਵੇਰੇ 10 ਵਜੇ ਤੋਂ, ਪਿੰਡ ਮਚਰਾਏ, ਖੁੱਡੀ, ਚੀਮਾ ਅਤੇ ਮੇਤਲਾ, ਸਥਾਨ ਪੈਲੇਸ ਵਾਲਾ ਗੁਰਦੁਆਰਾ ਮੇਨ ਰੋਡ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਅਤੇ 19 ਅਪਰੈਲ ਨੂੰ ਪਿੰਡ ਬੋਹਜਾ, ਭੋਮਾ, ਘੁਮਾਣ, ਸਥਾਨ ਗੁਰਦੁਆਰਾ ਬਾਬਾ ਨਾਮਦੇਵ ਜੀ ਵਿਖੇ ਸਵੇਰੇ 10 ਵਜੇ ਤੋਂ ਕੈਂਪ ਲੱਗੇਗਾ।ਉਨਾਂ ਅੱਗ ਦੱਸਿਆ ਕਿ ਆਰਬੀਟਰੇਸ਼ਨ ਕੇਸਾਂ ਨਾਲ ਸਬੰਧਤ ਦਸਤਾਵੇਜ਼ ਜਿਵੇਂ ਨੈਸ਼ਨਲ ਹਾਈਵੇ ਐਕਟ 1956 ਦੀ ਐਪਲੀਕੇਸ਼ਨ ਅੰਡਰ ਸੈਕਸ਼ਨ 3 (ਜੀ) (5), ਜਮਾਂਬੰਦੀ ਦੀ ਕਾਪੀ (ਨਵੀਂ), ਐਵਾਰਡ ਦੀ ਸਰਟੀਫਾਈਡ ਕਾਪੀ, ਅਸੈਸਮੈਂਟ ਰਜਿਸਟਰ ਦੀ ਸਰਟੀਫਾਈਡ ਕਾਪੀ ਅਤੇ ਡਿਸਬਰਸਮੈਂਟ ਰਜਿਸਟਰ ਦੀ ਸਰਟੀਫਾਈਡ ਕਾਪੀ, ਕੈਂਪ ਵਿੱਚ ਆਉਣ ਸਮੇਂ ਨਾਲ ਲੈ ਕੇ ਆਈ ਜਾਵੇ।