Home Punjab ਨਹਿਰ ਦੇ ਪੁਲ ਦੀ ਟੁੱਟੀ ਐਂਗਲ ਕਾਰਨ ਵਾਪਰ ਸਕਦੈ ਹਾਦਸਾ

ਨਹਿਰ ਦੇ ਪੁਲ ਦੀ ਟੁੱਟੀ ਐਂਗਲ ਕਾਰਨ ਵਾਪਰ ਸਕਦੈ ਹਾਦਸਾ

33
0


ਫਰੀਦਕੋਟ (ਅਨਿੱਲ ਕੁਮਾਰ) ਫਰੀਦਕੋਟ ਦੇ ਨਾਲ ਲੰਘਦੀਆਂ ਦੋ ਜੌੜੀਆਂ ਨਹਿਰਾਂ ਦੇ ਸਾਰੇ ਪੁਲ ਇਕੱਠਿਆਂ ਨਵਨਿਰਮਾਣ ਲਈ ਤੋੜੇ ਜਾਣ ‘ਤੇ ਜਿੱਥੇ ਆਮ ਲੋਕਾਂ ਨੂੰ ਥੋੜ੍ਹੀ ਤਕਲੀਫ ਮਹਿਸੂਸ ਹੋ ਰਹੀ ਹੈ, ਉੱਥੇ ਕੰਮ ਦੀ ਰਫ਼ਤਾਰ ਨੂੰ ਵੇਖਦਿਆਂ ਬਹੁ-ਗਿਣਤੀ ਲੋਕਾਂ ਨੂੰ ਸਾਰੀ ਉਮਰ ਦਾ ਰੋਗ ਕੱਟੇ ਜਾਣ ਦੀ ਤਸੱਲੀ ਹੋ ਜਾਣ ਕਰ ਕੇ ਸੰਤੁਸ਼ਟੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਕੋਟਕਪੂਰਾ ਰੋਡ ਵਾਲੇ ਪੁਲ ਨੂੰ ਤੋੜੇ ਬਿਨਾਂ ਬਰਾਬਰ ਪੁਲ ਬਣਾਇਆ ਜਾਣ ਕਰ ਕੇ ਭਾਵੇਂ ਪੁਲ ‘ਤੇ ਭੀੜ ਰਹਿੰਦੀ ਹੈ ਪਰ ਆਵਾਜਾਈ ਚੱਲਦੀ ਹੋਣ ਕਰ ਕੇ ਵਾਹਨ ਚਾਲਕ ਵਲ ਕੇ ਆਉਣ ਦੀ ਬਜਾਏ ਇੱਥੋਂ ਦੀ ਲੰਘਣਾ ਹੀ ਚੰਗਾ ਸਮਝਦੇ ਹਨ। ਫਰੀਦਕੋਟ ਤੋਂ ਕੋਟਕਪੂਰਾ ਜਾਣ ਲਈ ਸਰਹਿੰਦ ਫੀਡਰ ਨਹਿਰ ਦੇ ਪੁਲ ਦੀ ਖੱਬੇ ਪਾਸੇ ਦੀ ਐਂਗਲ ਆਇਰਨ ਕਿਸੇ ਵਾਹਨ ਨੇ ਟੱਕਰ ਮਾਰ ਕੇ ਤੋੜ ਦਿੱਤੀ ਗਈ ਹੈ, ਜਿਸ ਦਾ ਖੱਪਾ ਪਿਛਲੇ ਕਈ ਦਿਨਾਂ ਤੋਂ ਉਵੇਂ ਜਿਵੇਂ ਪਿਆ ਹੈ। ਹਨੇਰੇ ਸਵੇਰੇ ਜਾਂ ਅੱਗੋਂ ਆ ਰਹੇ ਵਾਹਨ ਤੋਂ ਬਚਦਿਆਂ ਕੋਈ ਵੀ ਵਾਹਨ ਸਿੱਧਾ ਨਹਿਰ ਵਿੱਚ ਉਤਰ ਸਕਦ ਹੈ। ਫਰੀਦਕੋਟ ਦੇ ਸੈਰ ਕਰਨ ਵਾਲੇ ਲੋਕਾਂ ਨੇ ਕਿਹਾ ਕਿ ਇਹ ਸਥਿਤੀ ਵੇਖ ਕੇ ਡਰ ਲੱਗਦ ਹੈ ਕਿ ਕਿਤੇ ਕੋਈ ਐਵੇਂ ਮੁਸੀਬਤ ਵਿੱਚ ਨਾ ਫਸ ਜਾਵੇ। ਉਪਰੋਕਤ ਸਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਖੱਪੇ ਨੂੰ ਪੂਰਦਿਆਂ ਮਜ਼ਬੂਤ ਉਸਾਰੀ ਕੀਤੀ ਜਾਵੇ। ਲੋਕਾਂ ਨੂੰ ਫੌਰੀ ਰਾਹਤ ਦਿੰਦਿਆਂ ਟ੍ਰੈਫਿਕ ਪੁਲਿਸ ਦੇ ਕਰਮਚਾਰੀਆਂ ਨੇ ਬੈਰੀਕੇਡ ਵਾਲਾ ਫੱਟਾ ਲਾਹ ਕੇ ਹਾਦਸੇ ਰੋਕਣ ਦੀ ਕੋਸ਼ਿਸ਼ ਕੀਤੀ ਹੈ।

LEAVE A REPLY

Please enter your comment!
Please enter your name here