ਫ਼ਰੀਦਕੋਟ (ਅਸਵਨੀ) ਜ਼ਿਲ੍ਹਾ ਫ਼ਰੀਦਕੋਟ ‘ਚ ਅਹਿਮਦੀਆ ਮੁਸਲਿਮ ਜਮਾਤ ਦੀਆਂ ਜਮਾਤਾਂ ਵਿੱਚ ਈਦ-ਉਲ-ਫਿਤਰ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਇਸ ਸਬੰਧੀ ਅਹਿਮਦੀਆਂ ਮੁਸਲਿਮ ਜਮਾਤ ਅਬਲੂ ਕੋਟਲੀ ਵਿੱਚ ਮੌਲਵੀ ਜਨਾਬ ਚੌਧਰੀ ਮਹਿਮੂਦ ਸਾਹਿਬ ਦੀ ਨਿਗਰਾਨੀ ਹੇਠ ਅਬਲੂ ਕੋਟਲੀ ਦੀ ਸਾਰੀ ਜਮਾਤ ਨੇ ਮਿਲ ਕੇ ਪਵਿੱਤਰ ਮਸਜਿਦ ਅਤੇ ਨਾਲ ਲੱਗਦੇ ਆਸ-ਪਾਸ ਦੇ ਇਲਾਕੇ ਦੀ ਵੀ ਸਫ਼ਾਈ ਕੀਤੀ। ਇਸ ਮੌਕੇ ਬੱਚਿਆਂ ਅਤੇ ਅੌਰਤਾਂ ਨੇ ਭਾਰੀ ਗਿਣਤੀ ਵਿੱਚ ਹਿੱਸਾ ਲਿਆ। ਜ਼ਿਲ੍ਹਾ ਫ਼ਰੀਦਕੋਟ ਦੀ ਜਮਾਤ ਕੋਟਕਪੂਰਾ ਵਿੱਚ ਵੀ ਰਮਜ਼ਾਨ ਦੇ ਮੁਬਾਰਕ ਮਹੀਨੇ ਵਿੱਚ ਮੌਲਵੀ ਮੁਹੰਮਦ ਇਕਬਾਲ ਦੀ ਨਿਗਰਾਨੀ ਹੇਠ ਪਵਿੱਤਰ ਕੁਰਾਨ ਅਤੇ ਨਮਾਜ਼ ਸਿਖਾਉਣ ਸਬੰਧੀ ਅੌਨਲਾਈਨ ਕਲਾਸ ਦਾ ਵੀ ਪ੍ਰਬੰਧ ਕੀਤਾ ਗਿਆ। ਸਾਰੀਆ ਹੀ ਜਮਾਤਾਂ ਕੋਟਕਪੂਰਾ, ਅਬਲੂ ਕੋਟਲੀ, ਭਲੂਰ, ਹਰੀਨੌਂ ਵਿੱਚ ਵਕਤ ਵਕਤ ‘ਤੇ ਇਫ਼ਤਾਰ ਪਾਰਟੀਆਂ ਵੀ ਨਾਲ ਹੀ ਚੱਲ ਰਹੀਆਂ ਹਨ। ਅਹਿਮਦੀਆਂ ਜਮਾਤ ਦੇ ਜ਼ਿਲ੍ਹਾ ਅਮੀਰ ਜਨਾਬ ਮੁਹੰਮਦ ਇਕਬਾਲ ਸਾਹਿਬ ਨੇ ਦੱਸਿਆ ਕਿ ਈਦ-ਉਲ-ਫਿਤਰ ਦੀਆਂ ਸਾਰੀਆਂ ਤਿਆਰੀਆਂ ਲਗਪਗ ਮੁਕੰਮਲ ਹੋ ਚੁੱਕੀਆਂ ਹਨ।