Home Political ਆਪ ਦੀਆਂ ਅਸਫ਼ਲ ਗਰੰਟੀਆਂ ਖ਼ਿਲਾਫ਼ ਯੂਥ ਅਕਾਲੀ ਦਲ ਵਿੱਢੇਗਾ ਜਨਤਿਕ ਚੇਤਨਾਂ ਮੁਹਿੰਮ

ਆਪ ਦੀਆਂ ਅਸਫ਼ਲ ਗਰੰਟੀਆਂ ਖ਼ਿਲਾਫ਼ ਯੂਥ ਅਕਾਲੀ ਦਲ ਵਿੱਢੇਗਾ ਜਨਤਿਕ ਚੇਤਨਾਂ ਮੁਹਿੰਮ

53
0


ਜਗਰਾਉਂ , 22 ਜੁਲਾਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਆਮ ਆਦਮੀ ਪਾਰਟੀ ਦੀਆਂ ਅਸਫ਼ਲ ਗਰੰਟੀਆਂ ਪ੍ਰਤੀ ਆਮ ਲੋਕਾਂ ਨੂੰ ਚੇਤੰਨ ਕਰਨ ਲਈ ਯੂਥ ਅਕਾਲੀ ਦਲ ਵੱਲੋਂ ਜਨਤਿਕ ਚੇਤਨਾਂ ਮੁਹਿੰਮ ਵਿੱਢਣ ਦਾ ਐਲਾਨ ਕਰ ਦਿੱਤਾ ਹੈ।ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਸ ਆਰ ਕਲੇਰ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਦੇ ਅਹੁਦੇਦਾਰਾਂ ਵੱਲੋਂ ਆਮ ਆਦਮੀ ਪਾਰਟੀ ਵਲੋਂ ਕੀਤੇ ਝੂਠ ਪ੍ਰਚਾਰ ਨੂੰ ਲੋਕਾਂ ਦੀ ਕਚਿਹਰੀ ਵਿੱਚ ਰੱਖਣ ਦਾ ਫ਼ੈਸਲਾ ਲਿਆ।ਇਸ ਮੌਕੇ ਇਸ ਮੌਕੇ ਐੱਸ ਆਰ ਕਲੇਰ ਨੇ ਕਿਹਾ ਆਮ ਆਦਮੀ ਪਾਰਟੀ ਨੇ ਵੋਟ ਵਟੋਰੂ ਗਰੰਟੀਆਂ ਦੇ ਭਰਮ ਜਾਲ ਵਿੱਚ ਫਸਾ ਕੇ ਰਾਜ ਸੱਤਾ ਕਾਇਮ ਕਰ ਲਈ ਪ੍ਰੰਤੂ ਆਮ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਭੁਲ-ਭੁਲਾ ਦਿੱਤੀਆਂ।ਇਸ ਮੌਕੇ ਮੌਜੂਦਾ ਸਮੇਂ ਹੜ ਮਾਰੂ ਹਲਕਿਆਂ ਵਿੱਚ ਮਾਨ ਸਰਕਾਰ ਦੀ ਨਾਂਹਪੱਖੀ ਕਾਰਗੁਜ਼ਾਰੀ ਦੀ ਤਿੱਖੀ ਅਲੋਚਨਾਂ ਵੀ ਕੀਤੀ।ਇਸ ਮੌਕੇ ਸਾਬਕਾ ਚੈਆਰਮੈਨ ਕਮਲਜੀਤ ਸਿੰਘ ਮੱਲਾ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਐਸ ਓ ਆਈ ਹਲਕਾ ਪ੍ਰਧਾਨ ਸੰਦੀਪ ਸਿੰਘ ਧਾਲੀਵਾਲ, ਆਈ ਟੀ ਵਿੰਗ ਹਲਕਾ ਪ੍ਰਧਾਨ ਜੱਗਾ ਸੇਖੋਂ, ਯੂਥ ਪ੍ਰਧਾਨ ਜਗਦੀਸ਼ ਸਿੰਘ ਮਾਣੂੰਕੇ, ਮਨਿੰਦਰਪਾਲ ਸਿੰਘ ਠੇਕੇਦਾਰ, ਯੂਥ ਪ੍ਰਧਾਨ ਗੁਰਸ਼ਰਨ ਸਿੰਘ, ਦੀਪਇੰਦਰ ਸਿੰਘ ਭੰਡਾਰੀ, ਜਗਜੀਤ ਸਿੰਘ ਡੱਲਾ, ਅਮਨ ਗਿੱਲ ਜਗਰਾਉਂ,ਸਤਨਾਮ ਸਿੱਧੂ ,ਲਾਡੀ ਦੇਹੜਕਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here