Home crime ਪੁਲੀਸ ਵਲੋਂ ਚੋਰੀ ਦੇ ਸਮਾਨ ਸਮੇਤ ਤਿੰਨ ਵਿਅਕਤੀ ਕਾਬੂ

ਪੁਲੀਸ ਵਲੋਂ ਚੋਰੀ ਦੇ ਸਮਾਨ ਸਮੇਤ ਤਿੰਨ ਵਿਅਕਤੀ ਕਾਬੂ

58
0

ਸੋਨੇ ਦੇ ਕੜੇ,ਸੋਨੇ ਦੀਆਂ ਵਾਲੀਆਂ,ਸੋਨੇ ਦਾ ਸਿੱਕਾ, ਸੋਨੇ ਦੀਆਂ ਚੈਨੀਆਂ,ਗੈਸ ਸਿਲੰਡਰ, ਡ੍ਰਿਲ ਮਸ਼ੀਨਾਂ, ਸਰੀਆ, ਤਾਂਬੇ ਦੀਆਂ ਤਾਰਾਂ ਅਤੇ ਦੋ ਮੋਟਰਸਾਈਕਲ ਬਰਾਮਦ

ਖਰੜ, 31 ਜਨਵਰੀ (ਭਗਵਾਨ ਭੰਗੂ- ਲਿਕੇਸ ਸ਼ਰਮਾ ) ਖਰੜ ਪੁਲੀਸ ਵਲੋਂ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਤੋਂ ਚੋਰੀ ਦਾ ਸਮਾਨ ਬਰਾਮਦ ਕੀਤਾ ਗਿਆ ਹੈ। ਡੀ ਐਸ ਪੀ ਖਰੜ 1 ਸ੍ਰੀਮਤੀ ਰੁਪਿੰਦਰਦੀਪ ਕੌਰ ਸੋਹੀ ਨੇ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦਸਿਆ ਕਿ ਸਨੀ ਇਨਕਲੇਵ ਚਂੌਕੀ ਇੰਚਾਰਜ ਅਭਿਸ਼ੇਕ ਸ਼ਰਮਾ ਦੀ ਅਗਵਾਈ ਵਿਚ ਪੁਲੀਸ ਟੀਮ ਨੇ ਬੀਤੇ ਦਿਨ 6 ਮਾਰਗੀ ਚਂੌਕ ਸੰਨੀ ਇਨਕਲੇਵ ਖਰੜ ਵਿਖੇ ਨਾਕਾਬੰਦੀ ਦੌਰਾਨ ਇੱਕ ਨੌਜਵਾਨ ਮਨਿੰਦਰ ਸਿੰਘ ਵਸਨੀਕ ਪਿੰਡ ਨਵਾਂ ਸ਼ਹਿਰ ਬਡਾਲਾ ਨੂੰ ਕਾਬੂ ਕਰਕੇ ਉਸ ਤੋਂ ਇਕ ਥੈਲੇ ਵਿੱਚ ਕਰੀਬ 2 ਕਿਲੋ ਤਾਂਬੇ ਦੀਆਂ ਤਾਰਾਂ ਬ੍ਰਾਮਦ ਕੀਤੀਆਂ ਗਈਆਂ ਸਨ। ਉਹਨਾਂ ਦੱਸਿਆ ਕਿ ਇਸ ਵਿਅਕਤੀ ਦੇ ਖਿਲਾਫ ਥਾਣਾ ਸਿਟੀ ਖਰੜ ਵਿਖੇ ਆਈ ਪੀ ਸੀ ਦੀ ਧਾਰਾ 380,454 ਅਧੀਨ ਮਾਮਲਾ ਦਰਜ ਕਰਕੇ ਜਾਂਚ ਕੀਤੀ ਗਈ। ਉਹਨਾਂ ਦੱਸਿਆ ਕਿ ਮਨਿੰਦਰ ਸਿੰਘ ਨੇ ਪੁਛਗਿਛ ਦੌਰਾਨ ਦੱਸਿਆ ਕਿ ਉਹ ਆਪਣੇ ਦੋ ਸਾਥੀਆਂ ਜਗਮੋਹਣ ਸਿੰਘ ਉਰਫ ਬੋਨੀ ਅਤੇ ਅਨਿਲ ਕੁਮਾਰ ਉਰਫ ਲਾਲ ਨਾਲ ਮਿਲਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਜਿਸ ਉਪਰੰਤ ਪੁਲੀਸ ਵਲੋਂ ਅਨਿਲ ਕੁਮਾਰ ਅਤੇ ਜਗਮੋਹਣ ਸਿੰਘ ਉਰਫ ਬੋਨੀ ਨੂੰ ਵੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਪੁਛਗਿਛ ਦੌਰਾਨ ਇਹਨਾਂ ਮੁਲਜਮਾਂ ਨੇ ਸੰਨੀ ਇਨਕਲੇਵ ਖਰੜ ਦੇ ਕੁੱਲ 15 ਘਰਾਂ ਵਿਚ ਚੋਰੀਆਂ ਕਰਨੀਆਂ ਮੰਨੀਆਂ ਹਨ। ਇਹਨਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ 2 ਸੋਨੇ ਦੇ ਕੜੇ, 2 ਸੋਨੇ ਦੀਆਂ ਵਾਲੀਆਂ, 1 ਸੋਨੇ ਦਾ ਸਿੱਕਾ, 2 ਸੋਨੇ ਦੀਆਂ ਚੈਨੀਆਂ, 3 ਗੈਸ ਸਿਲੰਡਰ, 6 ਹੈਂਡ ਕਟਰ, 1 ਗਰੈਂਡਰ, 2 ਡ੍ਰਿਲ ਮਸ਼ੀਨਾਂ, 1 ਲੈਂਟਰ ਤੋੜਨ ਵਾਲੀ ਮਸ਼ੀਨ, 1 ਟੁਲੂ ਪੰਪ, 52 ਕਿਲੋ ਸਰੀਆ, 2 ਕਿਲੋ ਤਾਂਬੇ ਦੀਆਂ ਤਾਰਾਂ ਅਤੇ ਦੋ ਮੋਟਰਸਾਈਕਲ (ਬਿਨਾ ਨੰਬਰ ਦੇ) ਬਰਾਮਦ ਕੀਤੇ ਗਏ ਹਨ।

LEAVE A REPLY

Please enter your comment!
Please enter your name here