Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਰਾਹੁਲ ਗਾਂਧੀ ਦਾ ਸ੍ਰੀ ਦਰਬਾਰ ਸਾਹਿਬ ਨਿਮਾਣੇ ਸੇਵਕ...

ਨਾਂ ਮੈਂ ਕੋਈ ਝੂਠ ਬੋਲਿਆ..?
ਰਾਹੁਲ ਗਾਂਧੀ ਦਾ ਸ੍ਰੀ ਦਰਬਾਰ ਸਾਹਿਬ ਨਿਮਾਣੇ ਸੇਵਕ ਵਜੋਂ ਨਤਮਸਿਤਕ ਹੋਣਾ

28
0


ਕਾਂਗਰਸ ਪਾਰਟੀ ਦੇ ਇਹ ਦੋ ਦਿੱਗਜ ਨੇਤਾ ਰਾਹੁਲ ਗਾਂਧੀ ਇਸ ਸਮੇਂ ਪੰਜਾਬ ਆਏ ਹੋਏ ਹਨ ਅਤੇ ਉਹ ਨਿਜ਼ੀ ਦੌਰੇ ਤੇ ਹਨ ਅਤੇ ਬਿਨ੍ਹਾਂ ਕਿਸੇ ਰਾਜਨੀਤਿਕ ਹਲਚਲ ਦੇ ਉਹ ਸ੍ਰੀ ਦਰਬਾਰ ਸਾਹਿਬ ਅਮਿ੍ਰਤਰ ਵਿਖੇ ਇਕ ਨਿਮਾਣੇ ਸ਼ਰਧਾਲੂ ਵਜੋਂ ਨਤਮਸਤਿਕ ਹੋ ਰਹੇ ਹਨ। ਉਥੇ ਉਨ੍ਹਾਂ ਵਲੋਂ ਕਿਸੇ ਕਿਸਮ ਦੀ ਸਿਆਸੀ ਸਰਗਰਮੀ ਨਹੀਂ ਕੀਤੀ ਅਤੇ ਨਾ ਹੀ ਪੰਜਾਬ ਦੀ ਲੀਡਰਸ਼ਿਪ ਦਾ ਕੋਈ ਆਗੂ ਜਾਂ ਵਰਕਰ ਉਨ੍ਹਾਂ ਤੱਕ ਪਹੁੰਚਿਆ। ਜਿਸ ਤੋਂ ਸਪੱਸ਼ਟ ਹੈ ਕਿ ਧਾਰਮਿਕ ਸ਼ਰਧਾ ਨਾਲ ਆਏ ਹੋਣ ਕਾਰਨ ਉਹ ਨਹੀਂ ਚਾਹੁੰਦੇ ਸਨ ਕਿ ਪੰਜਾਬ ਦੀ ਲੀਡਰਸ਼ਿਪ ਉਥੇ ਆਏ ਹੋਵੇ। ਜਿਸ ਲਈ ਬਕਾਇਦਾ ਤੌਰ ਤੇ ਪੰਜਾਬ ਦੀ ਕਾਂਗਰਸੀ ਲੀਡਰਸ਼ਿਪ ਨੂੰ ਉਥੇ ਨਾ ਆਉਣ ਦੀ ਹਦਾਇਤ ਕੀਤੀ ਗਈ ਹੋਵੇਗੀ। ਇਨ੍ਹਾਂ ਹੀ ਨਹੀਂ ਰਾਹੁਲ ਗਾਂਧੀ ਨੇ ਇਕ ਨਿਮਾਣੇ ਸ਼ਰਧਾਲੂ ਵਾਂਗ ਇਥੇ ਸ੍ਰੀ ਦਰਬਾਰ ਸਾਹਿਬ ਵਿਖੇ ਗੁਰਬਾਣੀ ਸਰਵਣ ਕਰਦਿਆਂ ਸੰਗਤ ਦੇ ਜੂਠੇ ਭਾਂਡਿਆਂ ਦੀ ਸਫ਼ਾਈ ਕਰਨ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਸੇਵਾਵਾਂ ਵਿਚ ਹਿੱਸਾ ਲਿਆ। ਇਥੋਂ ਤੱਕ ਕਿ ਉਨ੍ਹਾਂ ਵਲੋਂ ਮੀਡੀਆ ਨਾਲ ਦੂਰੀ ਬਣਾ ਕੇ ਰੱਖੀ। ਨਿਸ਼ਕਾਮ ਭਾਵਨਾ ਨਾਲ ਗੁਰੂ ਦੇ ਦਰ ਤੇ ਆ ਕੇ ਨਿਮਾਣੇ ਸੇਵਕ ਵਜੋਂ ਸੇਵਾ ਕਰਨੀ ਚੰਗੀ ਗੱਲ ਹੈ। ਰਾਹੁਲ ਗਾਂਧੀ ਵੱਲੋਂ ਕੀਤੀ ਇਸ ਸੇਵਾ ਦਾ ਫਲ ਉਨ੍ਹਾਂ ਨੂੰ ਜ਼ਰੂਰ ਮਿਲੇਗਾ ਕਿਉਂਕਿ ਸ੍ਰੀ ਦਰਬਾਰ ਸਾਹਿਬ ਅਜਿਹਾ ਪਵਿੱਤਰ ਸਥਾਨ ਹੈ, ਜਿੱਥੇ ਕੋਈ ਵੀ ਸ਼ਰਧਾ ਭਾਵਨਾ ਨਾਲ ਆ ਕੇ ਨਤਮਸਿਤਕ ਹੁੰਦਾ ਹੈ ਤਾਂ ਉਹ ਕਦੇ ਵੀ ਇਸ ਦਰ ਤੋਂ ਖਥਾਲੀ ਨਹੀਂ ਗਿਆ। ਭਾਵੇਂ ਰਾਹੁਲ ਗਾਂਧੀ ਨੇ ਇੱਥੇ ਉਨ੍ਹਾਂ ਨੇ ਆ ਕੇ ਕੋਈ ਰਾਜਨੀਤੀ ਨਹੀਂ ਕੀਤੀ ਪਰ ਪੰਜਾਬ ਦੀਆਂ ਹੋਰ ਸਿਆਸੀ ਪਾਰਟੀਆਂ ਅਤੇ ਸ਼੍ਰੋਮਣੀ ਕਮੇਟੀ ਉਨ੍ਹਾਂ ’ਤੇ ਸਿਆਸੀ ਪੇਚ ਖੇਡਣ ਦੀ ਕੋਸ਼ਿਸ਼ ਜ਼ਰੂਰ ਕੋਸ਼ਿਸ਼ ਕਰ ਰਹੀਆਂ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰਾਹੁਲ ਗਾਂਧੀ ਦੀ ਦਾਦੀ ਇੰਦਰਾ ਗਾਂਧੀ ਨੇ ਆਪਣੇ ਕਾਰਜਕਾਲ ਦੌਰਾਨ ਇਸ ਪਵਿੱਤਰ ਅਸਥਾਨ ’ਤੇ ਟੈਂਕ, ਤੋਪਾਂ ਦੇ ਗੋਲੇ ਦਾਗੇ ਸਨ ਅਤੇ ਉਸਤੋਂ ਬਾਅਦ ਸਿੱਖ ਕੌਮ ਵਲੋਂ ਆਪਣੀ ਰਵਾਇਤ ਅਨੁਸਾਰ ਉਨ੍ਹਾਂ ਨੂੰ ਸਜ਼ਾ ਦੇ ਮੁਕਾਮ ਤੱਕ ਵੀ ਪਹੁੰਚਾ ਦਿਤਾ ਸੀ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿਚ ਵਾਪਰੇ ਨਰਸੰਘਾਰ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿਤਾ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਵਧੇਰੇਤਰ ਸਿੱਖ ਗਾਂਧੀ ਪਰਿਵਾਰ ਨੂੰ ਸਿੱਖਾਂ ਦਾ ਦੁਸ਼ਮਣ ਮੰਨ ਕੇ ਚੱਲ ਰਹੇ ਹਨ। ਭਾਵੇਂ ਕਿ ਸੋਨੀਆ ਗਾਂਧੀ ਵੱਲੋਂ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਨੂੰ ਗਲਤ ਕਰਾਰ ਵੀ ਦਿਤਾ ਗਿਆ ਅਤੇ ਇਸਤੇ ਅਫਸੋਸ ਵੀ ਜਾਹਿਰ ਕੀਤਾ ਗਿਆ। ਪਰ ਇਸ ਦੇ ਬਾਵਜੂਦ ਜਦੋਂ ਵੀ ਗਾਂਧੀ ਪਰਿਵਾਰ ਦਾ ਕੋਈ ਮੈਂਬਰ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਤਾਂ ਉਸਨੂੰ 1984 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਦੀ ਮੁਆਫੀ ਮੰਗਣ ਲਈ ਕਿਹਾ ਗਿਆ। ਹੁਣ ਜਦੋਂ ਰਾਹੁਲ ਗਾਂਧੀ ਇਕ ਸ਼ਰਧਾਲੂ ਵਾਂਗ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਹਨ ਅਤੇ ਸੇਵਾ ਕਰ ਰਹੇ ਹਨ ਤਾਂ ਫਿਰ ਰਾਹੁਲ ਗਾਂਧੀ ਪਾਸੋਂ 1984 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਲਈ ਮੁਆਫ਼ੀ ਮੰਗਣ ਦੀ ਗੱਲ ਕਹੀ ਜਾ ਰਹੀ ਹੈ। ਭਾਵੇਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਅਤੇ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸਿੱਖ ਕਤਲੇਆਮ ਦੀਆਂ ਵੱਡੀਆਂ ਘਟਨਾਵਾਂ ਸਿੱਖਾਂ ਦੇ ਹਿਰਦਿਆਂ ਨੂੰ ਹਮੇਸ਼ਾ ਠੇਸ ਪਹੁੰਚਾਉਂਦੀਆਂ ਹਨ। ਪਰ ਜੇਕਰ 1984 ਦੇ ਸ੍ਰੀ ਦਰਬਾਰ ਸਾਹਿਬ ਹਮਲੇ ਦੀ ਗੱਲ ਕਰੀਏ ਤਾਂ ਸਿਰਫ਼ ਇੰਦਰਾ ਗਾਂਧੀ ਹੀ ਨਹੀਂ, ਸਾਡੇ ਪੰਜਾਬ ਦੇ ਕਈ ਆਗੂ ਵੀ ਸ਼ਾਮਲ ਸਨ। ਜਿਨ੍ਹਾਂ ਦਾ ਨਾਮ ਵੀ ਸਮੇਂ ਸਮੇਂ ਤੇ ਉੱਭਰ ਕੇ ਸਾਹਮਣੇ ਆਉਂਦਾ ਰਿਹਾ ਹੈ। ਇਸ ਤੋਂ ਇਲਾਵਾ ਜਲਿ੍ਹਆਂਵਾਲਾ ਬਾਗ ਦੇ ਸਾਕੇ ਨੂੰ ਅੰਜ਼ਾਮ ਦੇਣ ਵਾਲੇ ਜਨਰਲ ਡਾਇਰ ਨਾਲ ਪੰਜਾਬ ਦੇ ਵੱਡੇ ਸਿਆਸੀ ਘਰਾਣਿਆਂ ਦੇ ਸਿੱਧੇ ਸਬੰਧ ਵੀ ਜਗ ਜਾਹਿਰ ਹਨ। ਅੰਗਰੇਜ਼ਾਂ ਦੇ ਨਾਲ ਹਮੇਸ਼ਾ ਜੁੜ ਕੇ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਆਗੂਆਂ ਦੇ ਵਾਰਿਸ ਅੱਜ ਵੀ ਵੱਡੇ ਰਾਜਨੀਤਿਕ ਘਰਾਣਿਆ ਵਿਚ ਸ਼ੁਮਾਰ ਹਨ। ਜਿਨ੍ਹਾਂ ਪਰਿਵਾਰਾਂ ਨੇ ਦੇਸ਼ ਦੀ ਅਜ਼ਾਦੀ ਲਈ ਲੜਾਈ ਲੜਣ ਵਾਲੇ ਯੋਧਿਆਂ ਦੇ ਖਿਲਾਫ ਜਾ ਕੇ ਅੰਗਰੇਜਾਂ ਦੀ ਮਦਦ ਕੀਤੀ। ਅੰਗਰੇਜ਼ਾਂ ਦੀ ਜੀ ਹਜੂਰੀ ਕਰਕੇ ਦੇਸ਼ ਭਗਤਾਂ ਨੂੰ ਨੀਵਾਂ ਦਿਖਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਜਰਨਲ ਡਾਇਰ ਦੇ ਜਲਿਆਂ ਵਾਲਾ ਬਾਗ ਵਿਚ ਖੇਲੇ ਗਏ ਖੂਨੀ ਖੇਲ ਵਿੱਚ ਬੇਰਹਿਮੀ ਨਾਲ ਹੋਏ ਕਤਲੇਆਮ ਤੋਂ ਬਾਅਦ ਉਸਨੂੰ ਇਸ ਲਈ ਸਨਮਾਨਿਤ ਤੱਕ ਕੀਤਾ ਗਿਆ। ਉਨ੍ਹਾਂ ਦੇ ਵਾਰਿਸ ਅੱਜ ਵੀ ਰਾਜ ਭਾਗ ਦੇ ਵੱਡੇ ਹਿੱਸੇਦਾਰ ਰਹੇ ਹਨ। ਕੀ ਉਨ੍ਹਾਂ ਵਿਚੋਂ ਕਦੇ ਕਿਸੇ ਨੇ ਆਪਣੇ ਪੁਰਖਿਆਂ ਦੀਆਂਕੀਤੀਆਂ ਹੋਈਆਂ ਅÇੁਜਹੀਆਂ ਵੱਜਰ ਗਲਤੀਆਂ ਲਈ ਮੁਆਫੀ ਮੰਗਣ ਦੀ ਲੋੜ ਨਹੀਂ ਸਮਝੀ? ਕਿਉਂ ਨਹੀਂ ਉਨ੍ਹਾਂ ਲੋਕਾਂ ਦੇ ਚਿਹਰੇ ਬੇਨਕਾਬ ਕੀਤੇ ਗਏ ਜਿੰਨਾਂ ਦੇ ਪੁਰਖੇ ਹਮੇਸ਼ਾ ਦੇਸ਼ ਦੇ ਨਾਲ ਗੱਦਾਰੀ ਕਰਦੇ ਰਹੇ। ਇਸ ਲਈ ਇੰਦਰਾ ਗਾਂਧੀ ਨੇ 40 ਸਾਲ ਪਹਿਲਾਂ ਜੋ ਕੀਤਾ ਸੀ, ਉਸ ਦੀ ਸਜ਼ਾ ਉਸ ਨੂੰ ਥੋੜ੍ਹੀ ਦੇਰ ਬਾਅਦ ਹੀ ਮਿਲ ਗਈ ਸੀ। ਹੁਣ ਜੇਕਰ ਉਸ ਪਰਿਵਾਰ ਦੇ ਵਾਰਿਸ ਇਕ ਨਿਮਾਣੇ ਸੇਵਕ ਵਾਂਗ ਗੁਰੂ ਦੇ ਦਰ ਤੇ ਆ ਕੇ ਸੇਵਾ ਭਾਵਨਾ ਨਾਲ ਨਤਮਸਿਤਕ ਹੁੰਦੇ ਹਨ ਤਾਂ ਸਿੱਖ ਕੌਮ ਨੂੰ ਵੀ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ। ਜਦੋਂ ਹੁਣ ਤੱਕ ਜਨਰਲ ਡਾਇਰ ਵਰਗੇ ਲੋਕਾਂ ਨਾਲ ਸਬੰਧ ਰੱਖਣ ਵਾਲੇ ਪਰਿਵਾਰਾਂ ਨੂੰ ਅਸੀਂ ਖੱੁਲ੍ਹ ਕੇ ਕਟਿਹਰੇ ਵਿਚ ਖੜੇ ਕਰਨ ਦੀ ਬਜਾਏ ਸਿਰ ਤੇ ਬਿਠਾ ਰਹੇ ਹਾਂ ਤਾਂ ਇਥੇ ਵੀ ਥੋੜੀ ਜਿਹੀ ਹਲੀਮੀ ਵਰਤਣ ਦੀ ਜਰੂਰਤ ਹੈ। ਜਿਨ੍ਹਾਂ ਲੋਕਾਂ ਨੇ ਇੰਦਰਾ ਗਾਂਧੀ ਨੂੰ ਸ਼੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਲਈ ਉਕਸਾਇਆ ਸੀ ਉਨ੍ਹਾਂ ਵਿਚ ਵੀ ਸਾਡੇ ਆਪਣੇ ਹੀ ਮੌਜੂਦ ਸਨ। ਇਸ ਲਈ ਜਿੰਨੀ ਕਸੂਰਵਾਰ ਇੰਦਰਾ ਗਾਂਧੀ ਸਨ ਉਨੇ ਕਸੂਰਵਾਰ ਉਹ ਲੋਕ ਵੀ ਸਨ ਜੋ ਉਕਸਾ ਰਹੇ ਸਨ। ਕੀ ਉਨ੍ਹਾਂ ਨੇ ਕਦੇ ਆਪਣਾ ਗੁਨਾਹ ਕਬੂਲ ਕੀਤਾ ਹੈ? ਗੁਰੂ ਸਾਹਿਬ ਨੇ ਉਨ੍ਹਾਂ ਦੇ ਦਰ ’ਤੇ ਸ਼ਰਧਾ ਨਾਲ ਆਉਣ ਵਾਲਿਆਂ ਨੂੰ ਹਮੇਸ਼ਾ ਮਾਫ਼ ਕੀਤਾ ਹੈ ਅਤੇ ਇਹੀ ਉਪਦੇਸ਼ ਦਿੱਤੇ ਕਿ ਜੋ ਵੀ ਗੁਰੂ ਦੇ ਦਰ ਤੇ ਨਿਮਾਣਾ ਬਣ ਕੇ ਆਇਆ ਉਹ ਮਾਫੀ ਦਾ ਹਮੇਸ਼ਾ ਹੱਕਦਾਰ ਰਿਹਾ ਹੈ ਅਤੇ ਗੁਰੂ ਸਾਹਿਬ ਨੇ ਖੁਦ ਅਨੇਕਾਂ ਅਜਿਹੇ ਗੁਨਾਹਗਾਰਾਂ ਨੂੰ ਬਖਸ਼ਿਆ ਵੀ। ਇਸ ਲਈ ਹੁਣ ਉਨ੍ਹਾਂ ਜ਼ਖ਼ਮਾਂ ਨੂੰ ਦੁਬਾਰਾ ਨਹੀਂ ਕੁਰੇਦਣਾ ਚਾਹੀਦਾ ਅਤੇ ਜੇਕਰ ਗਾਂਧੀ ਪਰਿਵਾਰ ਦਾ ਮੁਖੀ ਨਿਮਾਣੇ ਸ਼ਰਧਾਲੂ ਵਾਂਗ ਸ੍ਰੀ ਦਰਬਾਰ ਸਾਹਿਬ ਨਤਮਸਿਤਕ ਹੁੰਦੇ ਹੈ ਤਾਂ ਉਸਦੀਆਂ ਭਾਵਨਾਵਾਂ ਦਾ ਨਿਰਾਦਰ ਨਾ ਕੀਤਾ ਜਾਵੇ ਕਿਉਂਕਿ ਗੁਰੂ ਦਾ ਦਰ ਹਮੇਸ਼ਾ ਬਖਸ਼ਣਹਾਰ ਹੁੰਦਾ ਹੈ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here