Home Punjab ਗੁਰੂ ਨਾਨਕ ਸੇਵਾ ਦਲ ਨੇ ਲੋੜਵੰਦਾਂ ਲਈ ਸਮਾਗਮ ਕਰਵਾਇਆ

ਗੁਰੂ ਨਾਨਕ ਸੇਵਾ ਦਲ ਨੇ ਲੋੜਵੰਦਾਂ ਲਈ ਸਮਾਗਮ ਕਰਵਾਇਆ

36
0


ਮੋਹਾਲੀ, 27 ਅਪ੍ਰੈਲ (ਰਾਜੇਸ਼ ਜੈਨ – ਰਾਜਨ ਜੈਨ) : ਗੁਰੂ ਨਾਨਕ ਸੇਵਾ ਦਲ ਜੋ ਕਿ ਲੋੜਵੰਦ ਬੱਚਿਆਂ ਦੀ ਪੜਾਈ ਅਤੇ ਉਨ੍ਹਾਂ ਦੇ ਉੱਜਲ ਭਵਿੱਖ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਆਮ ਲੋਕਾਂ ਨਾਲ ਸਾਂਝੇ ਕਰਨ ਲਈ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਜਿੱਥੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਬੱਚਿਆਂ ਨੂੰ ਗਲਤ ਰਾਹ ਤੋਂ ਚੱਲਣ ਦੀ ਰੋਕਦੇ ਹੋਏ ਉਨ੍ਹਾਂ ਲਈ ਨੌਕਰੀ ਅਤੇ ਪੜਾਈ ਦੇ ਮੌਕਿਆਂ ਲਈ ਸੈਮੀਨਾਰ ਦਾ ਵੀ ਆਯੋਜਨ ਕੀਤਾ ਗਿਆ।ਇਸ ਦੇ ਨਾਲ ਹੀ ਸੰਸਥਾ ਵੱਲੋਂ ਮੌਜੂਦਾ ਜੁੜੇ ਬੱਚਿਆਂ ਵੱਲੋਂ ਆਪਣੇ ਹੱਥੀ ਬਣਾਈਆਂ ਪੋਸ਼ਾਕਾਂ ਪਹਿਨ ਕੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਸਮਾਗਮ ਦਾ ਉਦਘਾਟਨ ਪੀ ਆਰ ਟੀ ਸੀ ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਜਰਵਾਨ ਵੱਲੋਂ ਕੀਤਾ ਗਿਆ।ਇਸ ਮੌਕੇ ਤੇ ਪ੍ਰਭਜੋਤ ਕੌਰ, ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਮੋਹਾਲੀ, ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਬ੍ਰਿਗੇਡੀਅਰ (ਰਿਟਾ) ਅਸ਼ੋਕ ਕੁਮਾਰ , ਜਗਦੀਸ਼ ਸਿੰਘ ਸਰਪਾਲ, ਰੇਖਾ ਕਾਲੀਆ ਅਤੇ ਪੰਜਾਬੀ ਸਾਹਿੱਤਿਕ ਅਕਾਦਮੀ ਦੇ ਪ੍ਰਧਾਨ ਬਲਕਾਰ ਸਿੰਘ ਸਿੱਧੂ ਵੀ ਹਾਜ਼ਰ ਸਨ।ਗੁਰੁ ਨਾਨਕ ਸੇਵਾ ਦਲ ਵਿਚ ਨਿਰਸਵਾਰਥ ਸੇਵਾ ਨਿਭਾ ਰਹੇ ਸੰਸਥਾਪਕ ਕਰਨਜੀਤ ਕੌਰ ਨੇ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਸੰਸਥਾ ਦੇ ਸਿਧਾਂਤਾਂ ਅਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਸਮਾਜ ਦੇ ਹਰ ਵਰਗ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੂੰ ਰੁਜ਼ਗਾਰ ਜਾਂ ਸਿੱਖਿਆਂ ਲਈ ਕਿਸੇ ਤਰਾਂ ਦੀ ਮਦਦ ਦੀ ਜ਼ਰੂਰਤ ਹੈ ਤਾਂ ਇਹ ਸੰਸਥਾ ਉਨ੍ਹਾਂ ਦੀ ਪੂਰਨ ਮਦਦ ਕਰੇਗੀ। ਮੁੱਖ ਮਹਿਮਾਨ ਬਲਵਿੰਦਰ ਸਿੰਘ ਅਤੇ ਪ੍ਰਭਜੋਤ ਕੌਰ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਹਰ ਤਰਾਂ ਦੀ ਮਦਦ ਕਰਨ ਦਾ ਵੀ ਭਰੋਸਾ ਦਿਤਾ। ਇਸ ਦੇ ਨਾਲ ਹੀ ਉਨ੍ਹਾਂ ਬੱਚਿਆਂ ਵੱਲੋਂ ਕੀਤੀਆਂ ਪੇਸ਼ਕਾਰੀਆਂ ਦੀ ਸਰਾਹੁਣਾ ਕਰਦੇ ਹੋਏ ਉਨ੍ਹਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ।ਇਸ ਮੌਕੇ ਤੇ ਸੰਸਥਾ ਦੇ ਵਾਇਸ ਪ੍ਰਧਾਨ ਸਾਕਸ਼ੀ ਗੁਪਤਾ, ਅਨੁਰਾਧਾ, ਹਿਨਾ, ਜੱਸ ਸਿੰਘ, ਜਤਿੰਦਰ ਪਾਲ ਕੌਰ, ਮੀਨਾ ਸ਼ਰਮਾ, ਪ੍ਰੀਤਿ ਕੌਰ, ਮੋਨਿਕਾ, ਰੇਖਾ ਸ਼ਰਮਾ, ਅਨੁਰਾਧਾ, ਹਿਨਾ ਅਤੇ ਬਲਜੀਤ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here