ਜਗਰਾਉਂ 12 ਦਸੰਬਰ ( ਵਿਕਾਸ ਮਠਾੜੂ, ਧਰਮਿੰਦਰ )- ਵਿਦਿਆਰਥੀਆਂ ਨੂੰ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਵਾਉਣ ਦੇ ਸੰਕਲਪ ਅਧੀਨ ਸਰਕਾਰੀ ਸੈਕੰਡਰੀ ਸਕੂਲ ਅਖਾੜਾ ਦੇ ਵਿਦਿਆਰਥੀਆਂ ਨੂੰ ਗੁਰਧਾਮਾਂ ਦੇ ਦਰਸ਼ਨ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿੰਦਿਆਂ ਪ੍ਰਿ.ਸਰਬਦੀਪ ਕੌਰ ਚੌਕੀਮਾਨ ਨੇ ਦੱਸਿਆ ਕਿ ਇਸ ਧਾਰਮਿਕ ਯਾਤਰਾ ਦੌਰਾਨ ਸਰਕਾਰੀ ਸੈਕੰਡਰੀ ਸਕੂਲ ਅਖਾੜਾ ਦੇ ਵਿਦਿਆਰਥੀਆਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਮਕੱਦਸ਼ ਧਰਤੀ ਦੇ ਦਰਸ਼ਨ ਕੀਤੇ ਤੇ ਇਤਿਹਾਸਕ ਜਾਣਕਾਰੀ ਹਾਸਿਲ ਕੀਤੀ।ਪ੍ਰਿ.ਸਰਬਦੀਪ ਕੌਰ ਅਨੁਸਾਰ ਵਿਰਾਸਤ-ਏ-ਖਾਲਸਾ ਦੇ ਦਰਸ਼ਨਾਂ ਉਪਰੰਤ ਵਿਦਿਆਰਥੀ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀਆਂ ਲਾਸਨੀ ਕੁਰਬਾਨੀਆਂ ਤੋਂ ਬੇਹੱਦ ਪ੍ਰਭਾਵਿਤ ਹੋਏ। ਇਸ ਯਾਤਰਾ ਦੌਰਾਨ ਜਗਰੂਪ ਸਿੰਘ,ਚਿਰੰਜੀ ਲਾਲ, ਅਮਰਿੰਦਰ ਸਿੰਘ,ਦੀਪਕ ਕੁਮਾਰ,ਪ੍ਰਿ.ਸਰਬਦੀਪ ਕੌਰ, ਬਲਵਿੰਦਰ ਕੌਰ, ਨਰਿੰਦਰਪਾਲ ਕੌਰ, ਕੰਵਲਜੀਤ ਕੌਰ ਤੇ ਵਿਜੇ ਲਕਸ਼ਮੀ ਆਦਿ ਨੇ ਬੱਚਿਆਂ ਨੂੰ ਯੋਗ ਅਗਵਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਸੁਚੱਜਤਾ ਨਾਲ ਇਤਿਹਾਸਕ ਤੱਥਾਂ ਤੋਂ ਜਾਣੂੰ ਕਰਵਾਇਆ।
