Home Protest ਸਾਂਝਾ ਪੈਨਸ਼ਨਰਜ਼ ਫਰੰਟ ਵਲੋਂ 15 ਨੂੰ ਪੈਨਸ਼ਨ ਦਿਵਸ ਮਨਾਇਆ ਜਾਵੇਗਾ

ਸਾਂਝਾ ਪੈਨਸ਼ਨਰਜ਼ ਫਰੰਟ ਵਲੋਂ 15 ਨੂੰ ਪੈਨਸ਼ਨ ਦਿਵਸ ਮਨਾਇਆ ਜਾਵੇਗਾ

35
0


ਜਗਰਾਉਂ ( ਭਗਵਾਨ ਭੰਗੂ- ਲਿਕੇਸ ਸ਼ਰਮਾ ) ਜਗਰਾਉਂ ਇਲਾਕੇ ਦੇ ਪੈਨਸ਼ਨਰ  ਸਾਥੀਆਂ ਵਲੋ ਇਕੱਠੇ ਹੋਕੇ  ਸ,ਅਵਤਾਰ ਸਿੰਘ ਕਨਵੀਨਰ  ਦੀ ਪ੍ਰਧਾਨਗੀ  ਹੇਠ ਮੀਟਿੰਗ ਕੀਤੀ ਗਈ ਜਿਸ ਵਿਚ 15 ਦਸੰਬਰ 2022 ਨੂੰ ਪੁਲਿਸ ਪੈਨਸ਼ਨਰ  ਭਵਨ ਜਗਰਾਉਂ ਵਿਖੇ 11ਵਜੇ ਪੈਨਸ਼ਨ  ਦਿਵਸ ਮਨਾਉਣ  ਦਾ ਫੈਸਲਾ ਕੀਤਾ ਗਿਆ । ਸਾਂਝਾ ਪੈਨਸ਼ਨਰਜ਼  ਫਰੰਟ ਜਗਰਾਉਂ  ਵਲੋਂ ਇਸ  ਦਿਨ ਵਡੇਰੀ ਉਮਰ ਦੇ ਪੈਨਸ਼ਨਰਾਂ ਨੂੰ  ਸਨਮਾਨਿਤ ਕੀਤਾ ਜਾਵੇਗਾ ਜਿਸ ਦੀ ਤਿਆਰੀ ਸਬੰਧੀ ਕਮੇਟੀ ਬਣਾਕੇ ਕੰਮ ਵੰਡਿਆ ਗਿਆ। ਮੀਟਿੰਗ ਦੌਰਾਨ ਪੰਜਾਬ ਸਰਕਾਰ  ਵਲੋਂ ਪੈਨਸ਼ਨਰਾਂ ਦੀਆਂ ਮੰਗਾਂ  ਨੂੰ ਅਣਗੌਲਿਆ  ਕਰਨ  ਦਾ ਸਖ਼ਤ ਨੋਟਿਸ ਲਿਆ ਗਿਆ। ਪੰਜਾਬ ਸਰਕਾਰ ਵਲੋਂ ਤਨਖਾਹ ਕਮਿਸ਼ਨ  ਦੀਆਂ ਸਿਫਾਰਸ਼ਾਂ ਨੂੰ  ਸਹੀ ਢੰਗ ਨਾਲ  ਲਾਗੂ ਕਰਨ ਵਿਚ  ਬਹੁਤ  ਦੇਰੀ ਕੀਤੀ ਜਾ ਰਹੀ ਹੈ । ਗੁਣਾਂਕ ਅੰਕ  2, 59 ਦੇਣ ਦੀ ਵਜਾਏ  2,45 ਨਾਲ  ਹੀ ਘੱਟ ਤਨਖ਼ਾਹਾਂ  ਦੇ ਕੇ ਪੈਨਸਨਰਾਂ ਦਾ ਆਰਥਿਕ ਸੋਸ਼ਣ  ਕੀਤਾ ਜਾ ਰਿਹਾ ਹੈ ।ਪੈਨਸ਼ਨਰ  ਪਿਛਲੇ ਸਾਢੇ ਪੰਜ ਸਾਲ  ਦਾ ਤਨਖਾਹ ਕਮਿਸ਼ਨ ਦੀ ਰਿਪੋਰਟ ਦਾ ਬਕਾਇਆ ਉਡੀਕ ਰਹੇ ਹਨ ਪਰ ਬਕਾਇਆ ਰੋਕ ਕੇ ਉਨ੍ਹਾ  ਦੀ ਵਡੇਰੀ ਉਮਰ ਦਾ ਕੋਈ ਖਿਆਲ ਨਹੀਂ ਰੱਖਿਆ  ਜਾ ਰਿਹਾ ।  ਜਥੇਬੰਦੀ ਵਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ  ਗਈ ਹੈ ਕਿ ਜੇਕਰ ਪੈਨਸ਼ਨਰਾਂ  ਦੀਆ  ਮੰਗਾਂ ਜਲਦੀ ਨਾਂ ਮੰਨੀਆਂ ਗਈਆਂ ਤਾਂ ਆਉਣ  ਵਾਲੇ ਸਮੇਂ ਵਿੱਚ  ਸੰਘਰਸ਼ ਹੋਰ ਤਿੱਖੇ  ਕੀਤੇ ਜਾਣਗੇ ।ਮੀਟਿੰਗ ਵਿੱਚ ਮਲਕੀਤ ਸਿੰਘ  ਜਸਵੰਤ ਸਿੰਘ ਕਲੇਰ, ਜੋਗਿੰਦਰ ਅਜ਼ਾਦ, ਕੁਲਦੀਪ ਸਿੰਘ ਭਿੰਡਰ, ਗੁਲਸ਼ਨ ਕੁਮਾਰ, ਰਣਜੀਤ ਸਿੰਘ,ਦਰਸ਼ਨ ਸਿੰਘ, ਰਮੇਸ਼ ਕੁਮਾਰ, ਹਰਭਜਨ ਸਿੰਘ ਅਤੇ ਦਲੀਪ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here