ਦੇਸ਼ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਮੁਕਤ ਕਰਵਾਉਣ ਲਈ ਲਾਲਾ ਲਾਜਪਤ ਰਾਏ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਭਗਤ ਸਿੰਘ, ਰਾਜਗੁਰੂ, ਸੁਖਦੇਵ ਸਮੇਤ ਹੋਰਨਾਂ ਅਨੇਕ ਸੂਰਬੀਰ ਯੋਧਿਆੰ ਨੇ ਹੱਸ ਕੇ ਕੁਰਬਾਮੀ ਦਿਤੀ ਅਤੇ ਦੇਸ਼ ਤੋਂ ਆਪਣੀਅਆਾਂ ਜਾਨਾਂ ਕੁਰਬਾਨ ਕਰ ਦਿਤੀਆਂ। ਜੰਗ ਏ ਅਜ਼ਾਦੀ ਦੀ ਲੜਾਈ ਲੜਦਿਆਂ ਜਿਥੇ ਦੇਸ਼ ਭਰ ਤੋਂ ਅਨੇਕਾਂ ਯੋਧਿਆਂ ਨੇ ਸ਼ਙਾਦਤ ਦਾ ਜਾਮ ਪੀਤਾ ਉਥੇ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਅੱਜ ਤੱਕ ਦੇਸ਼ ਦੇ ਬਹਾਦਰ ਸੈਨਿਕ ਰੋਜਾਨਾਂ ਸ਼ਹਾਦਤ ਦਾ ਜਾਮ ਪੀ ਰਹੇ ਹਨ। ਜਦੋਂ ਕਦੇ ਵੀ ਦੇਸ਼ ਦੇ ਦੁਸ਼ਮਣਾਂ ਵਲੋਂ ਭਾਰਤ ਤੇ ਕੋਈ ਜੱਗ ਥੋਪੀ ਗਈ ਤਾਂ ਦੇਸ਼ ਦੇ ਸੈਨਿਕਾਂ ਨੇ ਉਸਦਾ ਮੂੰਹ ਤੋੜ ਜਵਾਬ ਦਿਤਾ ਅਤੇ ਪੂਰੀ ਦੁਨੀਆਂ ਨੂੰ ਇਕ ਵੀਰਤਾ ਦੀ ਅਨੋਖੀ ਮਿਸਾਲ ਪੇਸ਼ ਕਰਕੇ ਦਿਖਾਈ। ਅੱਜ ਦੇਸ਼ ਭਰ ਵਿੱਚ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਵਿਚ ਦੇਸ਼ ਭਰ ਦੇ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਯਾਗ ਕੀਤਾ ਜਾ ਰਿਹਾ ਹੈ। ਕਾਰਗਿਲ ਦਾ ਯੁੱਧ ਦੁਸ਼ਮਣ ਦੇਸ਼ ਵਲੋਂ ਗੁਰੀਲਾ ਯੁੱਧ ਵਾਂਗ ਲੜਿਆ ਗਿਆ। ਜਿਸ ਵਿੱਚ ਪਹਾੜੀ ਦੇ ਸਿਖਰ ਤੇ ਉੱਪਰ ਬੈਠੇ ਦੁਸ਼ਮਣ ਹੇਠਾਂ ਸਾਡੇ ਫੌਜੀਆਂ ਨੂੰ ਨਿਸ਼ਾਨਾ ਬਣਾ ਰਹੇ ਸਨ। ਪਰ ਦੇਸ਼ ਦੇ ਸੈਨਿਕਾਂ ਨੇ ਵਰਦੀਆਂ ਗੋਲੀਆਂ ਅੱਗੇ ਸੀਨਾ ਤਾਣ ਕੇ ਦੇਸ਼ ਦਾ ਤਿਰੰਗਾ ਸ਼ਾਨ ਨਾਲ ਲਹਿਰਾਇਆ ਅਤੇ ਗੁਰੀਲਾ ਯੁੱਧ ਦੇ ਬਾਵਜੂਦ ਦਾ ਸਾਡੇ ਫੌਜੀਆਂ ਨੇ ਸ਼ਾਨ ਨਾਲ ਤਿਰੰਗਾ ਲਹਿਰਾਇਆ ਅਤੇ ਦੁਸ਼ਮ੍ਵ ਦੇਸ਼ ਨੂੰ ਉਥੋਂ ਭੱਜਣਾ ਪਿਆ। ਇਸ ਜੰਗ ਵਿੱਚ ਦੇਸ਼ ਭਰ ਦੇ ਕਈ ਸੂਬਿਆਂ ਤੋਂ ਬਹਾਦਰ ਯੋਧੇ ਸ਼ਹੀਦ ਹੋਏ। ਸਾਡੀਆਂ ਸਰਕਾਰਾਂ ਅਤੇ ਰਾਜਸੀ ਲੋਕ, ਸ਼ਹੀਦਾਂ ਨੂੰ ਸਿਰਫ ਇਕ ਦਿਨ ਹੀ ਯਾਗ ਕਰਕੇ ਪੂਰਾ ਸਾਲ ਭੁੱਲਾ ਦਿੰਦੇ ਹਨ। ਵੱਡੀਆਂ ਜੰਗਾਂ ਦੇ ਸ਼ਹੀਦਾਂ ਨੂੰ ਯਾਗ ਕਰਨ ਲਈ ਤਾਂ ਦਿਨ ਮੁਰਪਪ ਕੀਤੇ ਜਾਂਦੇ ਹਨ ਅਤੇ ਪੂਰਾ ਦੇਸ਼ ਉਸ ਦਿਨ ਉਨ੍ਹਾਂ ਸ਼ਹੀਦਾਂ ਨੂੰ ਯਾਗ ਕਰਦਾ ਹੈ ਪਰ ਦੇਸ਼ ਦੀ ਆਜਾਦੀ ਨੂੰ ਬਰਕਰਾਰ ਰੱਖਣ ਲਈ ਸਰਹੱਦਾਂ ਤੇ ਰੋਜਾਨਾ ਸ਼ਹਾਦਤ ਪਾਉਣ ਵਾਲੇ ਵੀਰ ਸੈਨਿਕਾਂ ਨੂੰ ਸਿਰਫ ਉਸਦੀ ਸ਼ਹਾਦਕ ਵਾਲੇ ਇਕ ਦਿਨ ਹੀ ਯਾਦ ਕੀਤਾ ਜਾਂਦਾ ਹੈ ਉਸਤੋਂ ਬਾਅਦ ਉਨ੍ਹਾਂ ਨੂੰ ਵਿਸਾਰ ਦਿਤਾ ਜਾਂਦਾ ਹੈ। ਸ਼ਹੀਦ ਕਿਸੇ ਵੀ ਸੀਮਾ, ਧਰਮ, ਜਾਤ ਪਾਤ ਦੇ ਮੁਥਾਜ ਨਹੀਂ ਬੁੰਦੇ ਬਲਕਿ ਉਹ ਸਮੁੱਚੇ ਦੇਸ਼ ਦਾ ਸਰਮਾਇਆ ਹੁੰਦੇ ਹਨ। ਇਸ ਲਈ ਜੋ ਫੌਜੀ ਕਿਤੇ ਵੀ ਸ਼ਹੀਦ ਹੋ ਜਾਂਦੇ ਹਨ, ਉਨ੍ਹਾਂ ਦੇ ਸ਼ਹੀਦੀ ਦਿਹਾੜੇ ’ਤੇ ਉਸ ਹਲਕੇ ਦੇ ਰਾਜਨੀਤਿਕ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਾ ਲਾਜਮੀ ਕਰਾਰ ਦਿਤਾ ਜਾਵੇ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਸਕਣ। ਦੇਸ਼ ਦੀ ਆਜਾਦੀ ਲਈ ਸ਼ਹੀਦ ਹੋਣ ਵਾਲੇ ਅਤੇ ਦੇਸ਼ ਦੀ ਆਜਾਦੀ ਨੂੰ ਬਰਕਰਾਰ ਰੱਖਣ ਲਈ ਸ਼ਹੀਦ ਹੋਣ ਵਾਲੇ ਮਹਾਨ ਯੋਧਿਆਂ ਦੀ ਸੋਚ ਦਾ ਭਾਰਤ ਬਨਾਉਣ ਲਈ ਅਜੇ ਬਹੁਤ ਕੁਝ ਕਰਨ ਦੀ ਜਰੂਰਤ ਹੈ। ਅਸੀਂ ਸ਼ਹੀਦਾਂ ਦੇ ਸੁਨਿਆਂ ਦਾ ਭਾਰਤ ਨਿਰਮਾਣ ਕਰਨ ਵਿਚ ਬੁਰਕੀ ਤਰ੍ਹਾਂ ਨਾਲ ਫੇਲ ਸਾਬਤ ਹੋਏ ਹਾਂ। ਇਸ ਲਈ ਆਓ ਦੇਸ਼ ਦੇ ਸ਼ਙੀਦਾਂ ਦੇ ਸੁਪਨਿਆਂ ਦਾ ਦੇਸ਼ ਨਿਰਮਾਣ ਕਰਨ ਲਈ ਅੱਜ ਵਿਜੇ ਦਿਵਸ ਮੌਕੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜ਼ਲੀ ਭੇਂਚ ਕਰਦੇ ਹੋਏ ਆਪਣਾ ਬਣਦਾ ਯੋਗਦਾਨ ਪਾਉਣ ਦਾ ਪ੍ਰਣ ਕਰੀਏ।
ਹਰਵਿੰਦਰ ਸਿੰਘ ਸੱਗੂ।