ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਅਸ਼ਵਨੀ ਕੁਮਾਰ) : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਨਿਕ ਵੋਕੇਸ਼ਨਲ ਟਰੇਨਿੰਗ ਸੈਂਟਰ ਲਈ ਫਿਜੀਕਲ ਟਰੇਨਿੰਗ ਇੰਸਟ੍ਰਕਟਰ (ਪੀ.ਟੀ.ਆਈ.) ਦੀ ਇੱਕ ਅਸਾਮੀ ਲਈ ਭਰਤੀ ਕੀਤੀ ਜਾਣੀ ਹੈ ਜੋ ਕਿ 11 ਮਹੀਨੇ ਦੇ ਠੇਕੇ ਦੇ ਆਧਾਰ ਤੇ ਹੋਵੇਗੀ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣੀਆਂ ਪ੍ਰਤੀ-ਬੇਨਤੀਆਂ ਸਮੇਤ ਬਾਇਓ ਡਾਟਾ 29 ਸਤੰਬਰ ਨੂੰ ਸ਼ਾਮ 4:00 ਵਜੇ ਤੱਕ ਬੱਚਤ ਭਵਨ ਨੇੜੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਫਿਜੀਕਲ ਟਰੇਨਿੰਗ ਇੰਸਟ੍ਰਕਟਰ ਦੀ ਅਸਾਮੀ ਲਈ ਵਿਦਿਅਕ ਯੋਗਤਾ ਬੀ.ਏ./ਐਮ.ਪੀ.ਐਡ ਅਤੇ ਸਾਬਕਾ ਸੈਨਿਕ ਨਾਲ ਲਾਂਗ ਪੀ.ਟੀ.ਆਈ. ਕੁਆਲੀਫਾਇਡ ਕੋਰਸ (ਮੈਡੀਕਲ ਸ਼ੇਪ ਵਨ) ਹੋਣੀ ਚਾਹੀਦੀ ਹੈ। ਇਸ ਅਸਾਮੀ ਲਈ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਪਹਿਲ ਦਿੱਤੀ ਜਾਵੇਗੀ।