ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਰੱਖਣ ਲਈ ਕੀਤਾ ਜਾਗਰੂਕ
ਜਗਰਾਓਂ, 22 ਸਤੰਬਰ (ਬੌਬੀ ਸਹਿਜਲ, ਧਰਮਿੰਦਰ )-ਨਗਰ ਕੋਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਤੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਨਟਰੀ ਇੰਸਪੈਕਟਰ ਗੁਰਦੀਪ ਸਿੰਘ (ਸੀ ਐਫ) ਰਮਿੰਦਰ ਕੌਰ ਦੀ ਦੇਖ ਰੇਖ ਵਿੱਚ ਸਵੱਛਤਾ ਲੀਗ 2.0 ਪ੍ਰੋਗਰਾਮ ਦੀ ਲੜੀ ਤਹਿਤ “ਸਵੱਛਤਾ ਹੀ ਸੇਵਾ’’ ਪ੍ਰੋਗਰਾਮ ਤਹਿਤ ਗਾਰਬੇਜ ਸਿਟੀ,ਓ.ਡੀ.ਐਫ,ਸਵੱਛ ਸਰਵੇਖਣ 2023-24 ਤਹਿਤ ਇਕ ਰੋਜਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ (ਸੀ ਐਫ) ਰਮਿੰਦਰ ਕੌਰ ਨੇ ਵਿਸ਼ੇਸ਼ ਤੋਰ ਤੇ ਸਫਾਈ ਸੇਵਕਾਂ ਨੂੰ ਦੱਸਿਆ ਕਿ ਅਗਰ ਜਗਰਾਉਂ ਸ਼ਹਿਰ ਨੂੰ ਵਧਿਆ ਰੈਕਿੰਗ ਹਾਸਲ ਕਰਨੀ ਹੈ ਤਾਂ ਕੂੜਾ ਖੁੱਲੇ ਨੂੰ ਅੱਗ ਨਹੀ ਲਗਾਉਣੀ ਚਾਹੀਦੀ ਹੈ। ਘਰਾਂ ਤੇ ਵਪਾਰਿਕ ਅਦਾਰਿਆ ਦਾ ਕੂੜਾ ਅਲੱਗ-ਅਲੱਗ ਲੈਣਾ ਚਾਹੀਦਾ ਹੈ। ਇੰਸਪੈਕਟਰ ਗੁਰਦੀਪ ਸਿੰਘ ਨੇ ਕਿਹਾ ਕੋਈ ਵੀ ਵਿਅਕਤੀ ਸੜਕ ਜਾਂ ਖੁੱਲੇ ਵਿੱਚ ਕੂੜਾ ਸੁਟੱਦਾ, ਖੁੱਲੇ ਵਿੱਚ ਪਿਸ਼ਾਬ ਜਾਂ ਸ਼ੋਚ ਕਰਦਾ ਹੈ ਤੇ ਕੂੜੇ ਨੂੰ ਅੱਗ ਲਗਾਉਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਭਾਰੀ ਜੁਰਮਾਨਾ ਕੀਤਾ ਜਾਵੇਗਾ। ਇਸਤੋਂ ਇਲਾਵਾ ਨਗਰ ਕੌਂਸਲ ਵਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਸਵੱਛ ਭਾਰਤ ਮੁਹਿੰਮ ਦੀ ਟੀਮ ਵੱਲੋਂ ਲੌਕਾਂ ਨੂੰ ਸਮਝਾਇਆ ਗਿਆ ਕਿ ਗਿੱਲੇ-ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਿਆ ਜਾਵੇ ਤੇ ਵੇਸਟ ਕੁਲੈਕਟਰ/ਸਫਾਈ ਸੇਵਕਾਂ ਨੂੰ ਵੱਖ ਹੀ ਦਿੱਤਾ ਜਾਵੇ ਤਾਂ ਜੋ ਇਸ ਕੂੜੇ ਦਾ ਸਹੀ ਪ੍ਰਬੰਧ ਕੀਤਾ ਜਾ ਸਕੇ ਤੇ ਸ਼ਹਿਰ ਨੂੰ ਸਾਫ-ਸੁਥਰਾ ਰੱਖਿਆ ਜਾ ਸਕੇ ਅਤੇ ਘਰ- ਘਰ ਜਾਕੇ ਲੋਕਾਂ ਨੂੰ ਸੁੰਹ ਚੁਕਾਈ ਗਈ ਕਿ ਘਰ ਵਿੱਚ ਪੈਦਾ ਹੋਣ ਵਾਲਾ ਗਿੱਲੇ ਕੂੜੇ ਨੂੰ ਵੱਖ ਰੱਖਿਆ ਜਾਵੇਗਾ। ਜਿਵੇਂ ਕਿ ਸਬਜੀਆ ਦੇ ਛਿਲਕੇ,ਫਲਾਂ ਤੇ ਅੰਡਿਆ ਦੇ ਛਿਲਕੇ,ਚਾਹਪੱਤੀ ਆਦਿ ਨੂੰ ਵੱਖ ਰੱਖਿਆ ਜਾਵੇ ਤਾਕਿ ਇਸ ਤੋਂ ਖਾਦ ਬਣਾਈ ਜਾ ਸਕੇ ਅਤੇ ਸੁੱਕਾ ਕੂੜਾ ਜਿਵੇਂ ਕਿ ਗੱਤਾ,ਬੋਤਲਾਂ,ਕੱਚ,ਲੋਹਾ,ਅਖਬਾਰ ਰੱਦੀ ਆਦਿ ਨੂੰ ਵੱਖ ਰੱਖੇ ਜਾਣ ਬਾਰੇ ਸੁਖਵਿੰਦਰ ਸਿੰਘ, ਗੁਰਦੀਪ ਸਿੰਘ, ਸਰਬਜੀਤ ਕੌਰ ਨੇ ਜਾਗਰੂਕ ਕੀਤਾ। ਇਸ ਮੋਕੇ ਅਭੇ ਜੋਸ਼ੀ ਅਕਾਊਂਟੈਂਟ,ਦਵਿੰਦਰ ਸਿੰਘ ਜੂਨੀਅਰ ਸਹਾਇਕ, ਹਰੀਸ਼ ਕੁਮਾਰ ਕਲਰਕ, ਤਾਰਕ ਕਲਰਕ,ਜਗਮੋਹਨ ਸਿੰਘ ਕਲਰਕ,ਗਗਨਦੀਪ ਖੁੱਲਰ ਕਲਰਕ, ਮੋਟੀਵੇਟਰ ਸੁਖਵਿੰਦਰ ਸਿੰਘ, ਗੁਰਦੀਪ ਸਿੰਘ, ਸਰਬਜੀਤ ਕੌਰ ਅਤੇ ਹਰਦੀਪ ਸਿੰਘ ਢੋਲਣ, ਮੇਜਰ ਕੁਮਾਰ ਹਾਜਰ ਸਨ।