ਫ਼ਤਹਿਗੜ੍ਹ ਸਾਹਿਬ, 23 ਨਵੰਬਰ ( ਬੌਬੀ ਸਹਿਜਲ, ਧਰਮਿੰਦਰ) – ਭਾਰਤ ਸਰਕਾਰ ਦੇ ਨੈਸ਼ਨਲ ਟਰੱਸਟ ਦੀ ਨਿਰਮਾਇਆ ਸਿਹਤ ਬੀਮਾ ਯੋਜਨਾ ਸਕੀਮ ਰਾਹੀਂ ਦਿਮਾਗੀ ਤੌਰ ਤੋ ਬਿਮਾਰ (ਐਮ.ਆਰ), ਓਟੀਸਟਿਕ ਦਿਵਿਆਂਗਜਨ, ਸੈਰੀਬਲ ਪਾਲਿਸੀ, ਮਲਟੀਪਲ ਡਿਸੇਬਿਲਟੀ ਵਰਗੀਆਂ ਚਾਰ ਦਿਵਿਆਂਗਤਾਵਾਂ ਨਾਲ ਸਬੰਧ ਰੱਖਣ ਵਾਲੇ ਦਿਵਿਆਂਗਜਨਾਂ ਨੂੰ 01 ਲੱਖ ਰੁਪਏ ਤੱਕ ਦੀ ਹੈਲਥ ਇੰਨਸ਼ੋਰੈਂਸ ਦਿੱਤੀ ਜਾਂਦੀ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਇਸ ਬੀਮਾ ਯੋਜਨਾ ਸਕੀਮ ਤਹਿਤ ਹਸਪਤਾਲ ਵਿੱਚ ਸਰਜਰੀ ਲਈ ਭਰਤੀ ਹੋਣ ਵਾਲੇ ਦਿਵਿਆਗਜਨ ਨੂੰ 40 ਹਜ਼ਾਰ ਰੁਪਏ ਅਤੇ ਸਰਜਰੀ ਤੋਂ ਬਿਨ੍ਹਾਂ ਹੋਰ ਇਲਾਜ ਲਈ 15 ਹਜ਼ਾਰ ਰੁਪਏ ਤੱਕ ਦੀ ਸਹੂਲਤ ਦਿੱਤੀ ਜਾਂਦੀ ਹੈ।ਓਹਨਾਂ ਦੱਸਿਆ ਕਿ ਇਸ ਤੋਂ ਇਲਾਵਾ 15 ਹਜ਼ਾਰ ਰੁਪਏ ਰੈਗੂਲਰ ਮੈਡੀਕਲ ਚੈਕਅੱਪ ਦਿਵਾਈਆਂ ਅਤੇ ਮੈਡੀਕਲ ਟੈਸਟਾਂ ਲਈ ਅਤੇ 04 ਹਜ਼ਾਰ ਰੁਪਏ ਤੱਕ ਦੀ ਰਾਸ਼ੀ ਦੰਦਾਂ ਦੇ ਇਲਾਜ ਲਈ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ 20 ਹਜ਼ਾਰ ਰੁਪਏ ਦੀ ਰਾਸ਼ੀ ਵੱਖ-ਵੱਖ ਦਿਵਿਆਂਗਤਾਂ ਨੂੰ ਠੀਕ ਕਰਨ ਲਈ ਪ੍ਰਦਾਨ ਕੀਤੀ ਜਾਂਦੀ ਹੈ।ਇਸ ਸਕੀਮ ਤਹਿਤ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਫਤਿਹਗੜ੍ਹ ਸਾਹਿਬ ਅਤੇ ਕੰਨਫਡਰੇਸ਼ਨ ਫਾਰ ਚੈਲੰਜਡ ਪਰਸਨਜ਼ (ਰਜਿ.) ਸੰਸਥਾ ਦੇ ਸਹਿਯੋਗ ਨਾਲ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ 28 ਵੱਖ-ਵੱਖ ਸਕੂਲਾਂ ਵਿੱਚ ਪੜ੍ਹਨ ਵਾਲੇ ਦਿਵਿਆਂਗਜਨ ਬੱਚਿਆਂ ਨੂੰ ਨੈਸ਼ਨਲ ਟਰੱਸਟ ਦੀ ਨਿਰਮਾਇਆ ਸਕੀਮ ਤਹਿਤ ਪਹਿਲਾਂ ਰਜਿਰਟਰਡ ਕਰਵਾਉਣ ਤੋਂ ਬਾਅਦ ਇਹਨਾਂ ਦਿਵਿਆਂਗਜਨ ਬੱਚਿਆਂ ਨੂੰ ਇਹਨਾਂ ਦੇ ਅਧਿਆਪਕਾਂ ਰਾਹੀ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਜੀ ਦੁਆਰਾ ਹੈਲਥ ਇੰਨਸ਼ੋਰੈਂਸ ਕਾਰਡ ਵੰਡੇ ਗਏ।ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹੇ ਦੇ ਅਜਿਹੇ ਹੋਰ ਦਿਵਿਆਂਗਜਨ ਜੋ ਕਿ ਚਾਰ ਤਰ੍ਹਾਂ ਦੀਆਂ ਦਿਵਿਆਂਗਤਾਵਾਂ ਜਿਨ੍ਹਾਂ ਵਿੱਚ ਦਿਮਾਗੀ ਤੌਰ ਤੋ ਬਿਮਾਰ (ਐਮ.ਆਰ), ਓਟੀਸਟਿਕ ਦਿਵਿਆਂਗਜਨ, ਸੈਰੀਬਲ ਪਾਲਿਸੀ, ਮਲਟੀਪਲ ਡਿਸੇਬਿਲਟੀ ਵਰਗੀਆਂ ਚਾਰ ਦਿਵਿਆਂਗਤਾਵਾਂ ਨਾਲ ਸਬੰਧ ਰੱਖਣ ਵਾਲੇ ਦਿਵਿਆਂਗਜਨਾਂ ਨੂੰ ਇਸ ਸਕੀਮ ਤਹਿਤ ਵੱਧ ਤੋਂ ਲਾਭ ਲੈਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਓਹਨਾਂ ਦੱਸਿਆ ਕਿ ਜੇਕਰ ਕੋਈ ਵੀ ਦਿਵਿਆਂਗਜਨ ਜਿਲ੍ਹੇ ਦਾ ਵਸਨੀਕ ਹੈ ਇਸ ਸਕੀਮ ਤਹਿਤ ਲਾਭ ਲੈਣਾ ਚਾਹੁੰਦਾ ਹੈ ਤਾਂ ਉਹ ਸਿੱਧੇ ਤੌਰ ਤੇ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਫਤਿਹਗੜ੍ਹ ਸਾਹਿਬ ਦੇ ਦਫਤਰ ਜਾਂ ਕੰਨਫਡਰੇਸ਼ਨ ਫਾਰ ਚੈਲੰਜਡ ਪਰਸਨਜ਼ (ਰਜਿ.) ਜੋ ਕਿ ਨੈਸ਼ਨਲ ਟਰੱਸਟ ਨਾਲ ਰਜਿਸਟਰਡ ਹੈ ਨੂੰ ਸਪੰਰਕ ਕਰਕੇ ਸਕੀਮ ਦਾ ਲਾਭ ਲੈ ਸਕਦੇ ਹਨ।
