Home Sports ਜ਼ਿਲ੍ਹਾ ਬਰਨਾਲਾ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ ,7 ਗੋਲਡ, 6 ਸਿਲਵਰ ਤੇ...

ਜ਼ਿਲ੍ਹਾ ਬਰਨਾਲਾ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ ,7 ਗੋਲਡ, 6 ਸਿਲਵਰ ਤੇ 7 ਬਰੌਂਨਜ਼ ਮੈਡਲ ਜਿੱਤੇ

47
0


ਬਰਨਾਲਾ, 26 ਜੁਲਾਈ (ਅਸ਼ਵਨੀ ਕੁਮਾਰ) : 19ਵੀਂ ਪੰਜਾਬ ਸਟੇਟ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਕੈਡਿਟ ਸਬ ਜੂਨੀਅਰ 21 ਤੋਂ 23 ਜੁਲਾਈ ਤੱਕ ਨਵਾਂਸ਼ਹਿਰ ਵਿਖੇ ਹੋਈ, ਜਿਸ ਵਿੱਚ ਜ਼ਿਲ੍ਹਾ ਬਰਨਾਲਾ ਦੇ ਖਿਡਾਰੀਆਂ ਦੀ ਝੋਲੀ 20 ਤਗਮੇ ਆਏ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿੱਕ ਬਾਕਸਿੰਗ ਕੋਚ ਜਸਪ੍ਰੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਖਿਡਾਰੀ ਗੁਰਨੂਰ ਬਾਵਾ, ਅਰਸ਼ਪ੍ਰ੍ਰੀਤ ਸ਼ਰਮਾ, ਨਵਨੀਤ ਕੌਰ,ਲਖਵਿੰਦਰ ਸਿੰਘ, ਜਗਜੀਤ ਸਿੰਘ, ਸੁਪਰੀਤ ਸਿੰਘ ਤੇ ਅਨੁਰੀਤ ਕੌਰ ਨੇ ਸੋਨ ਤਗਮਾ ਹਾਸਲ ਕੀਤਾ। ਇਸੇ ਤਰ੍ਹਾਂ ਰਜਨੀ, ਦਲਜੀਤ ਕੌਰ, ਮਨਪ੍ਰੀਤ ਕੌਰ, ਤਰਨਵੀਰ ਸਿੰਘ, ਏਕਮਵੀਰ ਸਿੰਘ ਤੇ ਨੂਰ ਕੌਰ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸੇ ਤਰ੍ਹਾਂ ਰਜ਼ਾਕ ਅਲੀ, ਖੁਸ਼ਪ੍ਰੀਤ ਸਿੰਘ, ਕਰਨਵੀਰ ਸਿੰਘ, ਜਸਪ੍ਰੀਤ ਸਿੰਘ, ਸਰੀਨ, ਸਹਿਜ ਤੇ ਯੁਵਰਾਜ ਸਿੰਘ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਬਰਨਾਲਾ (ਵਾਧੂ ਚਾਰਜ) ਰਣਬੀਰ ਸਿੰਘ ਭੰਗੂ, ਕੋਚ ਜਸਪ੍ਰੀਤ ਸਿੰਘ, ਰਣਜੀਤ ਸਿੰਘ ਨੇ ਸਾਰੇ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ।

LEAVE A REPLY

Please enter your comment!
Please enter your name here