ਲੁਧਿਆਣਾ 6 ਅਗਸਤ ( ਰੋਹਿਤ ਗੋਇਲ, ਅਸ਼ਵਨੀ )- ਲੁਧਿਆਣਾ ਦੇ ਸਰਕਟ ਹਾਊਸ ਵਿੱਚ ਸੁਨਹਿਰਾ ਭਾਰਤ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਰਾਕੇਸ਼ ਕੁਮਾਰ ਵਲੋ ਨਵੰਬਰ ਮਹੀਨੇ ਵਿੱਚ ਹੋਣ ਜਾ ਰਹੀਆਂ ਕਾਰਪੋਰੇਸ਼ਨ ਦੀਆ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ l ਰਾਕੇਸ਼ ਕੁਮਾਰ ਨੇ ਕਿਹਾ ਕਿ ਸਾਡੀ ਪਾਰਟੀ ਨੇ ਲੁਧਿਆਣਾ ਦੇ ਨਾਲ ਨਾਲ ਬਾਕੀ ਜ਼ਿਲ੍ਹੇ ਦੀਆਂ ਚੋਣਾਂ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ l ਰਕੇਸ਼ ਕੁਮਾਰ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਨਿਕੰਮੀ ਸਾਬਤ ਹੋਈ ਹੈ l ਇਹ ਪਹਿਲਾ ਕੁੱਝ ਹੋਰ ਅਤੇ ਹੁਣ ਕਰ ਕੁਝ ਹੋਰ ਰਹੇ ਹਨ l ਸਰਕਾਰਾਂ ਆਉਂਦੀਆਂ ਤੇ ਜਾਂਦੀਆਂ ਨੇ ਪਰ ਲੋਕਾਂ ਦੀ ਸੁਵਿਧਾਵਾ ਵਲ ਕੋਈ ਵੀ ਧਿਆਨ ਨਹੀਂ ਦਿੰਦਾ ਹੈ l ਸੜਕਾਂ ਦਾ ਬੁਰਾ ਹਾਲ ਹੈ, ਪੀਣ ਵਾਲੇ ਪਾਣੀ ਵਿੱਚ ਗਟਰ ਦਾ ਪਾਣੀ ਮਿਕ੍ਸ ਹੋਕੇ ਆਉਂਦਾ ਹੈ l ਪੰਜਾਬ ਦੇ ਕਈ ਸ਼ਹਿਰਾਂ ਦੀਆ ਗਲੀਆ/ਸੜਕਾ ਝੀਲਾ ਬਣ ਗਈਆਂ ਹਨ l ਪਰ ਕਾਰਪੋਰੇਸ਼ਨ ਦੇ ਚੇਅਰਮੈਨ/ਕਮਿਸ਼ਨਰ ਕੁੰਭਕਰਨ ਵਾਲੀ ਨੀਂਦ ਵਿੱਚ ਖੁਬੇ ਹਨ l ਸੜਕਾਂ/ ਗਲੀਆਂ/ ਨਾਲੀਆਂ ਨੇ ਲੋਕਾਂ ਦਾ ਆਉਣਾ ਜਾਣਾ ਬਹੁਤ ਬੁਰਾ ਹਾਲ ਕੀਤਾ ਹੈ l ਇਸ ਤੋਂ ਇਲਾਵਾ ਰਕੇਸ਼ ਕੁਮਾਰ ਜੀ ਨੇ ਆਪਣੀ ਸਰਕਾਰ ਬਣਨ ਤੇ ਹਰ ਵਾਰਡ ਵਿੱਚ ਨੌਜਵਾਨ ਲਈ ਸਰਕਾਰੀ ਜ਼ੀਮ ਖੋਲਣ ਦਾ ਐਲਾਨ ਕੀਤਾ ਅਤੇ ਬਜ਼ੁਰਗਾਂ/ਬੱਚਿਆਂ ਲਈ ਪਾਰਕ ਹਰ ਵਾਰਡ ਵਿਚ ਬਣਵਾਉਣ ਦਾ ਵਾਦਾ ਕੀਤਾ ।
ਪਾਰਟੀ ਦੇ ਸੈਕਟਰੀ ਅਜੇ ਗਿੱਲ ਨੇ ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੌਜੂਦਾ ਸਰਕਾਰ ਬਿਜਲੀ ਫ੍ਰੀ ਕਰਕੇ ਪੰਜਾਬੀਆ ਨੂੰ ਕਰਜਾਈ ਕਰਕੇ ਪੰਜਾਬ ਨੇ ਡੋਬਣਾ ਚਾਹੁੰਦੀ ਹੈ l ਕਿਉੰਕਿ ਆਮ ਆਦਮੀ ਪਾਰਟੀ ਅਤੇ ਭਾਰਤੀਯ ਜਨਤਾ ਪਾਰਟੀ ਇਕੋ ਥਾਲੀ ਦੇ ਯਾਰ ਹਨ l ਪੰਜਾਬ ਸਰਕਾਰ ਨੇ 7780 ਕਰੋੜ ਦੀ ਬਿਜਲੀ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਹੈ l ਅਜੈ ਜੀ ਨੇ ਕਿਹਾ ਕੇ ਹੁਣ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਅੰਬਾਨੀ/ਅਡਾਨੀ ਨੂੰ ਇਹ ਲੋਕ ਬੇਚ ਦੇਣਗੇ ਕਿਉੰਕਿ ਪੰਜਾਬ ਉੱਪਰ ਕਰਜ਼ਾ ਪਹਿਲਾ ਨਾਲੋ ਵੱਧ ਕੇ 3 ਲੱਖ ਕਰੋੜ ਤੱਕ ਜਾ ਪਹੁੰਚਿਆ ਹੈ l ਇਹ ਕਰਜ਼ਾ ਹੋਰ ਵਧਾਉਣ ਲਈ ਆਮ ਆਦਮੀ ਪਾਰਟੀ ਗ਼ਲਤ ਫੈਸਲੇ ਲੈਕੇ ਪੰਜਾਬ ਦੇ ਲੋਕਾਂ ਦਾ ਘਾਟਾ ਕਰਵਾ ਰਹੀ ਹੈ ਅਤੇ ਨਸ਼ਿਆ ਨੂੰ ਘਟਾਉਣ ਦੀ ਬਜਾਏ ਹਲਾ ਸ਼ੇਰੀ ਦੇ ਰਹੀ ਹੈ ਕਿਉੰਕਿ ਹੁਣ ਥਾ ਥਾ ਤੇ ਸ਼ਰਾਬ ਦੇ ਠੇਕੇ ਖੋਲ੍ਹਣ ਲਈ ਸਰਕਾਰ ਨੇ ਖੁੱਲੀ ਛੁੱਟੀ ਦਿੱਤੀ ਹੋਈ ਹੈ l
ਪਾਰਟੀ ਦੇ ਇੰਟਰਨੈਸ਼ਨਲ ਸਟਾਰ ਪ੍ਰਚਾਰਕ ਗਾਇਕ/ਐਕਟਰ ਨਰਿੰਦਰ ਨੂਰ ਨੇ ਕਿਹਾ ਕਿ ਪੰਜਾਬ ਵਿੱਚ ਚਿੱਟਾ ਪਹਿਲਾ ਨਾਲੋ ਦੱਸ ਗੁਣਾ ਵਧਿਆ ਹੈ l ਕਿਉੰਕਿ ਆਮ ਆਦਮੀ ਪਾਰਟੀ ਗ਼ਲਤ ਸੋਚ ਕਾਰਨ ਅੱਜ ਮਾਵਾਂ ਦੀਆਂ ਝੋਲੀਆਂ ਖਾਲੀ ਹੈ ਰਹੀਆ ਨੇ ਅਤੇ ਔਰਤਾਂ ਦੇ ਸੁਹਾਗ ਉੱਜੜ ਰਹੇ ਨੇ ਅਤੇ ਭੈਣਾਂ ਅਤੇ ਬੱਚਿਆਂ ਤੋਂ ਸਹਾਰਾ ਉੱਠ ਰਿਹਾ ਹੈ l ਆਏ ਦਿਨ ਨੌਜਵਾਨਾਂ ਦੀ ਚਿੱਟੇ ਕਰਨ ਮੌਤਾਂ ਹੋ ਰਹੀਆ ਹੈ l ਇਸ ਲਈ ਨੂਰ ਜੀ ਨੇ ਦੱਸਿਆ ਕਿ ਜਦੋਂ ਸਾਡੀ ਸਰਕਾਰ ਬਣੀ ਤਾਂ ਸਭ ਤੋਂ ਪਹਿਲਾ ਅਸੀ ਚਿੱਟੇ ਦਾ ਜੜ ਤੋਂ ਖਾਤਮਾ ਕਰਨ ਲਈ ਪੋਸਤ ਦੀ ਖੇਤੀ ਦਾ ਸਰਕਾਰੀ ਫ਼ਰਮਾਨ ਕਾਨੂੰਨ ਦੀ ਦੇਖ ਰੇਖ ਵਿੱਚ ਕਰਨਗੇ ਤਾਕੇ ਚਿੱਟਾ ਤੋ ਨੌਜਵਾਨਾਂ ਦਾ ਧਿਆਨ ਹੱਟ ਸਕੇ ਅਤੇ ਕਿਸਾਨੀ ਛੱਡ ਚੁੱਕੇ ਕਿਸਾਨਾਂ ਨੂੰ ਮੁਨਾਫ਼ਾ ਕਮਾਉਣ ਵਾਲਾ ਇਕ ਅਜਿਹੀ ਉੱਚ ਪੱਧਰੀ ਖੇਤੀ ਕੀਤੀ ਜਾਵੇ ਕਿ ਹਰੀ ਕਰਾਂਤੀ ਆਏ ਅਤੇ ਪੰਜਾਬ ਨੂੰ ਸੁਨਹਿਰਾ ਬਣਾਇਆ ਜਾ ਸਕੇ lਇਸ ਮੌਕੇ ਤੇ ਮੁੱਖ ਮਹਿਮਾਨ ਸੱਜਾਦ ਆਲਮ ਜੀ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਦੇ ਵੀ ਪਰਵਾਸੀ ਮਜ਼ਦੂਰਾਂ ਵਲ ਧਿਆਨ ਨਹੀਂ ਕਰਦੀ ਅਤੇ ਨਾਹੀ ਇਹਨਾ ਦੀ ਕੀਤੇ ਕੋਈ ਸੁਣਵਾਈ ਹੁੰਦੀ ਫੈਕਟਰੀ ਦੇ ਮਾਲਕ ਆਪਣਾ ਕੰਮ ਕਰਵਾ ਕੇ ਕਈ ਕਈ ਵਾਰ ਤਾਂ ਤਨਖਾਹਾਂ ਵੀ ਸਮੇਂ ਸਿਰ ਨਹੀਂ ਦਿੰਦੇ ਅਤੇ ਨਾਹੀ ਪੁਲਸ ਕੋਈ ਸੁਣਵਾਈ ਕਰਦੀ ਹੈ l ਪੰਜਾਬ ਸਰਕਾਰ ਦੀ ਗਰੀਬ ਮਜ਼ਦੂਰਾਂ ਪ੍ਰਤੀ ਇਹ ਬੇਰੁਖੀ ਆਉਣ ਵਾਲੀਆਂ ਚੋਣਾਂ ਵਿੱਚ ਕਰਾਰਾ ਜਵਾਬ ਦਿੱਤਾ ਜਾਵੇਗਾ ਅਤੇ ਸੱਜਾਦ ਨੇ ਕਿਹਾ ਕੇ ਰਾਹੋਂ ਰੋਡ ਦਾ ਹਾਲ ਨਰਕ ਭੋਗਣ ਵਾਲਾ ਹਾਲ ਹੈ l ਇਥੋਂ ਦੇ ਲੋਕ ਪੀਣ ਵਾਲੇ ਪਾਣੀ ਲਈ ਤਰਸ ਰਹੇ ਨੇ , ਸੜਕਾ ਦਾ ਹਾਲ ਬੇਹਾਲ ਹੈ ਇਸ ਲਈ ਆਉਣ ਵਾਲਿਆ ਚੋਣਾਂ ਵਿੱਚ ਇਹਨਾ ਲੀਡਰਾਂ ਨੂੰ ਜਵਾਬ ਦਿੱਤਾ ਜਾਵੇਗਾ l
ਇਹੋ ਜਿਹੀਆ ਕਈ ਹੋਰ ਅਹਿਮ ਗੱਲਾਂ ਕੀਤੀਆਂ ਤੇ ਪੂਰਾ ਪੰਜਾਬ ਨੂੰ ਕਿਹਾ ਕੇ ਹੁਣ ਪੰਜਾਬੀ ਲੋਕ ਝੂਠੀਆ ਗੱਲਾਂ ਅਤੇ ਲਾਰਿਆਂ ਵਿੱਚ ਨਹੀਂ ਆਉਣਗੇ l ਇਸ ਮੌਕੇ ਤੇ ਸੁਨਹਿਰਾ ਭਾਰਤ ਪਾਰਟੀ ਸਰਪ੍ਰਸਤ ਸ੍ਰੀ ਰਾਕੇਸ਼ ਕੁਮਾਰ ਜੀ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸਾਡੀ ਪਾਰਟੀ ਗਰਾਊਂਡ ਲੈਵਲ ਤੇ ਬੈਠੇ ਲੋਕਾਂ ਨੂੰ ਨਾਲ ਲੈਕੇ ਚਲ ਰਹੀ ਹੈ l ਸਾਡੀ ਪਾਰਟੀ ਵਿੱਚ ਹਰ ਕੋਈ ਸ਼ਾਮਿਲ ਹੋ ਸਕਦਾ ਹੈ l ਸਭ ਨੂੰ ਬਣਦਾ ਸਤਿਕਾਰ ਦੇਣਾ ਸਾਡੀ ਪਾਰਟੀ ਦਾ ਧਰਮ ਹੈ l ਇਸ ਮੌਕੇ ਤੇ ਮੌਜੂਦ ਮੁੱਖ ਮਹਿਮਾਨ ਰਾਸ਼ਟਰੀ ਪ੍ਰਧਾਨ ਰਾਕੇਸ਼ ਕੁਮਾਰ , ਸਟਾਰ ਪ੍ਰਚਾਰਕ ਗਾਇਕ ਨਰਿੰਦਰ ਨੂਰ, ਸੈਕਟਰੀ ਅਜੈ ਗਿੱਲ , ਮਹਿਮਾਨ ਸਜ਼ਾਦ ਆਲਮ , ਕੁਲਵੰਤ ਰਾਏ , ਸਰਪੰਚ ਧਿਆਨ ਸਿੰਘ , ਜਗਰੂਪ ਸਿੰਘ ਗਰੇਵਾਲ , ਸਿਮਰਨਜੀਤ ਸਿੰਘ , ਰਾਜੂ ਬੱਸੀਆਂ , ਜਗਜੀਤ ਸਿੰਘ , ਚਮਕੌਰ ਦਾਸ, ਜਿਲ੍ਹਾ ਸੈਕਟਰੀ ਸ਼ੈਂਕੀ ਜਿੰਦਲ, ਪਾਰਟੀ ਕੈਸ਼ੀਅਰ ਰਾਜਨਦੀਪ ਕੌਰ , ਪ੍ਰਭਜੋਤ ਕੌਰ, ਦਲਜੀਤ ਸਿੰਘ ਆਦਿ ਮੌਜੂਦ ਸੀ l