ਫਤਹਿਗੜ੍ਹ ਸਾਹਿਬ, 20 ਮਈ ( ਬੌਬੀ ਸਹਿਜਲ, ਧਰਮਿੰਦਰ) -ਪਲਾਨ ਸਕੀਮ ਪੀ.ਐਮ.-6 ਅਸਿਸਟੈਂਸ ਟੂ ਐਨ.ਜੀ.ਓ. ਅਧੀਨ ਸਵੈ-ਇਛੁਕ ਰਜਿਸਟਰਡ ਸੰਸਥਾਵਾਂ ਨੂੰ ਗ੍ਰਾਂਟ ਦਿੱਤੀ ਜਾਂਦੀ ਹੈ ਜਿਹੜੀਆਂ ਪਿਛਲੇ ਤਿੰਨ ਸਾਲਾਂ ਤੋਂ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਨਸ਼ਿਆਂ ਦੀਆਂ ਬੁਰਾਈਆਂ ਲਈ ਜਾਗਰੂਕ ਕਰਨ, ਲੋੜਵੰਦ ਔਰਤਾਂ ਦੀ ਭਲਾਈ ਜਿਵੇਂ ਕਿ ਕੰਪਿਊਟਰ ਟਰੇਨਿੰਗ, ਸਿਲਾਈ ਕਢਾਈ ਅਤੇ ਕਰਾਫਟ ਟਰੇਨਿੰਗ ਆਦਿ, ਭਰੂਣ ਹੱਤਿਆ ਰੋਕਣ, ਗਲੀਆਂ ਦੇ ਬੱਚਿਆਂ ਤੇ ਯਤੀਮ ਬੱਚਿਆਂ ਦੀ ਭਲਾਈ, ਦਿਵਿਆਂਗਜਨਾਂ ਦੀ ਭਲਾਈ, ਬਜੁਰਗਾਂ ਅਤੇ ਭਿਖਾਰੀਆਂ ਦੀ ਭਲਾਈ ਲਈ ਕੰਮ ਕਰਦੀਆਂ ਹਨ ਉਨ੍ਹਾਂ ਯੋਗ ਸੰਸਥਾਵਾਂ ਨੂੰ ਵਿਭਾਗ ਵੱਲੋਂ ਜਦੋਂ ਵੀ ਗ੍ਰਾਂਟ ਇਨ ਏਡ ਸਕੀਮ ਦੇਣ ਸਬੰਧੀ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਜ਼ਿਲ੍ਹੇ ਦੀ ਬਣਾਈ ਹੋਈ ਕਮੇਟੀ ਨਾਲ ਤਾਲਮੇਲ ਕਰਨ ਉਪਰੰਤ ਯੋਗ ਅਰਜ਼ੀਆਂ ਸਰਕਾਰ ਨੂੰ ਭੇਜ ਦਿੱਤੀਆਂ ਜਾਂਦੀਆਂ ਅਤੇ ਅਤੇ ਸੰਸਥਾਵਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਜਾਂਦਾ ਹੈ।
ਸ਼੍ਰੀਮਤੀ ਸ਼ੇਰਗਿੱਲ ਨੇ ਜ਼ਿਲ੍ਹੇ ਦੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਵਿਭਾਗ ਵੱਲੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪਹਿਲੀ ਮੰਜ਼ਿਲ ਦੇ ਕਮਰਾ ਨੰ: 217 ਵਿਖੇ ਸਥਿਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੇ ਦਫਤਰ ਨਾਲ ਸੰਪਰਕ ਕਰਨ ਤਾਂ ਜੋ ਸਰਕਾਰ ਵੱਲੋਂ ਦਿੱਤੀ ਜਾਂਦੀ ਗ੍ਰਾਂਟ ਹਾਸਲ ਕਰ ਸਕਣ।