Home ਪਰਸਾਸ਼ਨ ਬੀਐਸਐਫ ਵੱਲੋਂ ਫਾਜਿ਼ਲਕਾ ਦੇ ਇਤਿਹਾਸਕ ਘੰਟਾਘਰ ਵਿਖੇ ਬ੍ਰਾਸ ਬੈਂਡ ਸ਼ੋਅ ਦਾ ਆਯੋਜਨ

ਬੀਐਸਐਫ ਵੱਲੋਂ ਫਾਜਿ਼ਲਕਾ ਦੇ ਇਤਿਹਾਸਕ ਘੰਟਾਘਰ ਵਿਖੇ ਬ੍ਰਾਸ ਬੈਂਡ ਸ਼ੋਅ ਦਾ ਆਯੋਜਨ

48
0

ਫਾਜਿਲ਼ਕਾ ਦੇ ਲੋਕਾਂ ਦਾ ਦੇਸ਼ ਭਗਤੀ ਦਾ ਜਜਬਾ ਬਹੁਤ ਉੱਚਾ—ਡਿਪਟੀ ਕਮਿਸ਼ਨਰ

              ਫਾਜਿ਼ਲਕਾ  (ਵਿਕਾਸ ਮਠਾੜੂ-ਧਰਮਿੰਦਰ )    ਆਜਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਫਾਜਿ਼ਲਕਾ ਦੇ ਇਤਿਹਾਸਕ ਘੰਟਾ ਘਰ ਵਿਖੇ ਐਤਵਾਰ ਨੂੰ ਬੀਐਸਫੀ ਦੀ 52ਵੀਂ ਬਟਾਲੀਅਨ ਦੇ ਕਲਾਕਾਰ ਜਵਾਨਾਂ ਵੱਲੋਂ ਬ੍ਰਾਸ ਬੈਂਡ ਸ਼ੋਅ ਕਰਵਾਇਆ ਗਿਆ। ਇਸ ਮੌਕੇ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਸਮੇਤ ਫਾਜਿ਼ਲਕਾ ਦੇ ਸ਼ਹਿਰੀਆਂ ਨੇ ਵੱਡੀ ਗਿਣਤੀ ਵਿਚ ਸਿ਼ਰਕਤ ਕੀਤੀ ਅਤੇ ਬੀਐਸਐਫ ਦੇ ਇਸ ਸ਼ਾਨਦਾਰ ਪ੍ਰੋਗਰਾਮ ਦਾ ਆਨੰਦ ਲਿਆ।

                ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਡਾ: ਸੇਨੂੰ ਦੱੁਗਲ ਨੇ ਦੱਸਿਆ ਕਿ ਇਸ ਤਰਾਂ ਦੇ ਆਯੋਜਨਾਂ ਨਾਲ ਸਾਡੀਆਂ ਸੁਰੱਖਿਆ ਸੈਨਾਵਾਂ ਅਤੇ ਆਮ ਲੋਕਾਂ ਵਿਚ ਸਾਂਝ ਮਜਬੂਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਆਯੋਜਨ ਨਾਲ ਲੋਕਾਂ ਵਿਚ ਦੇਸ਼ ਭਗਤੀ ਦੇ ਜਜਬੇ ਵਿਚ ਹੋਰ ਵਾਧਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਫਾਜਿ਼ਲਕਾ ਦੇ ਲੋਕਾਂ ਦਾ ਦੇਸ਼ ਭਗਤੀ ਦਾ ਜਜਬਾ ਬਹੁਤ ਉੱਚਾ ਹੈ। ਉਨ੍ਹਾਂ ਨੇ ਦੱਸਿਆ ਕਿ ਸਰਹੱਦੀ ਖੇਤਰਾਂ ਵਿਚ ਬੀਐਸਐਫ ਦੇ ਨਾਲ ਸਿਵਲ ਪ੍ਰ਼ਸਾਸਨ ਮਿਲ ਕੇ ਕੰਮ ਕਰ ਰਿਹਾ ਹੈ।ਇਸ ਮੌਕੇ 52ਵੀਂ ਬਟਾਲੀਅਨ ਦੇ ਕਮਾਂਡੇਟ ਐਮ ਪ੍ਰਸਾਦ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਅਜਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਬੀਐਸਐਫ ਵੱਲੋਂ ਇਸ ਤਰਾਂ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੇ ਸਮਾਗਮਾਂ ਨਾਲ ਅਸੀਂ ਦੇਸ਼ ਦੀ ਅਜਾਦੀ ਦੀ ਲੜਾਈ ਦੇ ਸੰਘਰਾਮੀਆਂ ਨੂੰ ਯਾਦ ਕਰਦੇ ਹਾਂ ਉਥੇ ਹੀ ਆਜਾਦੀ ਤੋਂ ਬਾਅਦ ਦੀ ਦੇਸ਼ ਦੀ ਪ੍ਰਗਤੀ ਤੇ ਵੀ ਗੌਰਗ ਕਰਦੇ ਹਾਂ।

                ਉਨ੍ਹਾਂ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸਿ਼ਆਂ ਖਿਲਾਫ ਲੜਾਈ ਵਿਚ ਪ੍ਰਸ਼ਾਸਨ ਅਤੇ ਬੀਐਸਐਫ ਦਾ ਸਹਿਯੋਗ ਕਰਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਡੋ੍ਰਨ ਭੇਜਣ ਦੀਆਂ ਕੋਸਿਸਾਂ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਕੋਈ ਨਾਗਰਿਕ ਡ੍ਰੋਨ ਗਤੀਵਿਧੀ ਦੀ ਸੂਚਨਾ ਦਿੰਦਾ ਹੈ ਅਤੇ ਉਸਦੀ ਸੂਚਨਾ ਤੇ ਕੋਈ ਰਿਕਵਰੀ ਹੁੰਦੀ ਹੈ ਤਾਂ ਅਜਿਹੇ ਸੂਚਨਾ ਦੇਣ ਵਾਲੇ ਨੂੰ 1 ਲੱਖ ੑਰੁਪਏ ਤੱਕ ਦਾ ਇਨਾਮ ਦਿੱਤਾ ਜਾਂਦਾ ਹੈ ਅਤੇ ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ।

                ਇਸ ਮੌਕੇ ਬੀਐਸਐਫ ਦੇ ਬੈਂਡ ਦੀਆਂ ਧੁਨਾਂ  ਸ਼ਹਿਰੀਆਂ ਨੇ ਪੂਰੇ ਜ਼ੋਸ਼ ਨਾਲ ਭੰਗੜੇ ਪਾਏ। ਲੋਕਾਂ ਦੇ ਦੇਸ਼ ਭਗਤੀ ਦੇ ਜਜਬੇ ਨੇ ਇਸ ਪ੍ਰੋਗਰਾਮ ਨੂੰ ਸ਼ਾਨਦਾਰ ਬਣਾ ਦਿੱਤਾ ।ਇਸ ਮੌਕੇ ਕਮਾਂਡੈਂਟ ਸ੍ਰੀ ਦੀਨੇਸ਼ ਕੁਮਾਰ, ਐਸਪੀ ਸ੍ਰੀ ਮੋਹਨ ਲਾਲ, ਸ੍ਰੀ ਸੁਰਿੰਦਰ ਸਚਦੇਵਾ, ਸ੍ਰੀ ਲੀਲਾਧਰ ਸ਼ਰਮਾ ਸਮੇਤ  ਵਡੀ ਗਿਣਤੀ ਵਿਚ ਸ਼ਹਿਰ ਦੇ ਪਤਵੰਤੇ ਹਾਜਰ ਸਨ।

LEAVE A REPLY

Please enter your comment!
Please enter your name here