ਹਠੂਰ , 26 ਜੁਲਾਈ ( ਅਸ਼ਵਨੀ )-ਥਾਣਾ ਹਠੂਰ ਦੀ ਪੁਲਿਸ ਪਾਰਟੀ ਵਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਅਤੇ ਚੋਰੀ ਦਾ ਮੋਟਰਸਾਇਕਿਲ ਖ੍ਰੀਦ ਕਰਨ ਵਾਲੇ ਤੇ ਮੁਕਦਮਾ ਦਰਜ ਕਰਕੇ ਉਨ੍ਹਾਂ ਵਿਚੋਂ ਇਕ ਨੂੰ ਗਿਰਫਤਾਰ ਕਰਕੇ ਉਸ ਪਾਸੋਂ ਮੋਟਰਸਾਇਕਿਲ ਬਰਾਮਦ ਕੀਤਾ। ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਬਲਦੇਵ ਸਿੰਘ ਵਾਸੀ ਹਠੂਰ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸ ਨੇ ਘਰ ਦੇ ਕੰਮਾਂ ਲਈ ਆਉਣ-ਜਾਣ ਲਈ ਮੋਟਰਸਾਈਕਲ ਰੱਖਿਆ ਹੋਇਆ ਹੈ। ਜਿਸ ’ਤੇ ਉਸ ਨੇ 15 ਜੁਲਾਈ ਨੂੰ ਕਿਸੇ ਕੰਮ ਲਈ ਜਾਣ ਲਈ ਮੋਟਰਸਾਈਕਲ ਬਾਹਰ ਖੜ੍ਹਾ ਕੀਤਾ ਸੀ ਅਤੇ ਆਪਣਾ ਘਰ ਅੰਦਰੋਂ ਆਪਣਾ ਪਰਸ ਲੈਣ ਲਈ ਗਿਆ। ਜਦੋਂ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਉਸ ਦਾ ਮੋਟਰਸਾਈਕਲ ਉੱਥੇ ਨਹੀਂ ਸੀ। ਆਪਣੇ ਤੌਰ ਤੇ ਪੁੱਛ-ਪੜਤਾਲ ਕਰਨ ’ਤੇ ਪਤਾ ਲੱਗਾ ਕਿ ਮੇਰਾ ਮੋਟਰਸਾਈਕਲ ਜੰਟਾ ਸਿੰਘ ਉਰਫ਼ ਨਿੰਬੂ ਵਾਸੀ ਹਠੂਰ ਨੇ ਚੋਰੀ ਕੀਤਾ ਹੈ। ਜਿਸ ਨੂੰ ਉਸ ਨੇ ਆਪਣੇ ਦੋਸਤ ਜਤਿੰਦਰ ਸਿੰਘ ਗਾਲਬੀਆ ਵਾਸੀ ਰਾਮਦਾਸ ਨਗਰ ਨੇੜੇ ਚੁੰਗੀ ਨੰਬਰ 5 ਨੂੰ ਸਸਤੇ ਭਾਅ ਵੇਚ ਦਿੱਤਾ ਹੈ। ਇਹ ਦੋਵੇਂ ਮਿਲੇ ਹੋਏ ਹਨ। ਬਲਦੇਵ ਸਿੰਘ ਦੀ ਸ਼ਿਕਾਇਤ ’ਤੇ ਜੰਟਾ ਸਿੰਘ ਅਤੇ ਜਤਿੰਦਰ ਸਿੰਘ ਖ਼ਿਲਾਫ਼ ਥਾਣਾ ਹਠੂਰ ਵਿਖੇ ਕੇਸ ਦਰਜ ਕਰਕੇ ਜੰਟਾ ਸਿੰਘ ਉਰਫ਼ ਨਿੰਬੂ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਇੱਕ ਹੋਰ ਮੋਟਰਸਾਈਕਲ ਬਰਾਮਦ ਕੀਤਾ ਗਿਆ।