Home International ਕੈਨੇਡਾ ‘ਚ ਪੁਲਿਸ ਪੀਸ ਅਫਸਰ ਬਣੀ ਪੰਜਾਬ ਦੀ ਧੀ

ਕੈਨੇਡਾ ‘ਚ ਪੁਲਿਸ ਪੀਸ ਅਫਸਰ ਬਣੀ ਪੰਜਾਬ ਦੀ ਧੀ

57
0

ਮਾਪਿਆਂ ਨੂੰ ਮਿਲ ਰਹੀਆਂ ਵਧਾਈਆਂ
ਅਜਨਾਲਾ (ਭੰਗੂ) ਸਰਹੱਦੀ ਇਤਿਹਾਸਕ ਨਗਰ ਅਜਨਾਲਾ ਨੇੜਲੇ ਪਿੰਡ ਹਰੜ ਕਲਾਂ ਦੀ ਜੰਮਪਲ ਕੋਮਲਜੀਤ ਕੌਰ ਬੱਲ ਨੇ ਕੈਨੇਡਾ ‘ਚ ਫੈਡਰਲ ਕਰੈਕਸ਼ਨਲ ਅਫਸਰ (Police Peace Officer) ਬਣ ਕੇ ਮਾਪਿਆਂ ਹੀ ਨਹੀਂ ਬਲਕਿ ਜ਼ਿਲ੍ਹਾ ਅੰਮ੍ਰਿਤਸਰ ਦਾ ਨਾਂ ਰੋਸ਼ਨ ਕੀਤਾ ਹੈ। ਕੋਮਲਜੀਤ ਅਜਨਾਲਾ ਸ਼ਹਿਰ ’ਚ ਆਲ ਸੇਂਟ ਕਾਨਵੈਂਟ ਸਕੂਲ ’ਚ ਮੈਟ੍ਰਿਕ ਪ੍ਰੀਖਿਆ ਅੱਵਲ ਪੁਜੀਸ਼ਨ ’ਚ ਪਾਸ ਕੀਤੀ। ਇਸ ਤੋਂ ਬਾਅਦ ਸਾਹਿਬਜਾਦਾ ਅਜੀਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਤੋਂ ਬਾਰ੍ਹਵੀਂ ਜਮਾਤ ਮੈਰਿਟ ਪੁਜੀਸ਼ਨ ’ਚ ਪਾਸ ਕਰ ਕੇ ਉਚੇਰੀ ਸਿੱਖਿਆ ਲਈ ਕੈਨੇਡਾ ਦੇ ਸ਼ਹਿਰ ਕੈਲਗਰੀ ਪੁੱਜੀ। ਕੋਮਲਜੀਤ ਕੌਰ ਬੱਲ ਨੇ ਕਰੜੀ ਮਿਹਨਤ ਨਾਲ ਕੈਨੇਡਾ ’ਚ ਫੈਡਰਲ ਕਰੈਕਸ਼ਨਲ ਅਫਸਰ (ਪੁਲਿਸ ਪੀਸ ਅਫਸਰ) ਬਣ ਕੇ ਅਜਨਾਲਾ ਸ਼ਹਿਰ ’ਚ ਵੱਸਦੇ ਆਪਣੇ ਮਾਤਾ ਰਣਬੀਰ ਕੌਰ ਬੱਲ, ਪਿਤਾ ਉੱਘੇ ਸਮਾਜ ਸੇਵਕ ਤੇ ਕਾਂਗਰਸ ਆਗੂ ਮਨਵੀਰ ਸਿੰਘ ਰਵੀ ਬੱਲ ਤੇ ਆਪਣੇ ਭਰਾ ਸੁਖਬੀਰ ਸਿੰਘ ਬੱਲ ਦਾ ਨਾਂ ਹੀ ਨਹੀਂ ਸਗੋਂ ਤਹਿਸੀਲ ਅਜਨਾਲਾ ਸਮੇਤ ਜਿਲ੍ਹਾ ਅੰਮ੍ਰਿਤਸਰ ਦਾ ਨਾਂ ਰੌਸ਼ਨ ਕੀਤਾ ਹੈ।

ਕੋਮਲਜੀਤ ਕੌਰ ਬੱਲ ਦੇ ਕੈਨੇਡਾ ’ਚ ਪੁਲਿਸ ਪੀਸ ਅਫਸਰ ਚੁਣੇ ਜਾਣ ਦੀ ਖਬਰ ਅਜਨਾਲਾ ਖੇਤਰ ’ਚ ਫੈਲਣ ਦੇ ਨਤੀਜੇ ਵਜੋਂ ਉਸ ਦੇ ਪਿਤਾ ਮਨਵੀਰ ਸਿੰਘ ਰਵੀ ਬੱਲ ਸਮੇਤ ਸਮੁੱਚੇ ਪਰਿਵਾਰਕ ਮੈਂਬਰਾਂ ਨੂੰ ਦੂਰ ਨੇੜੇ ਵੱਸਦੇ ਰਿਸ਼ਤੇਦਾਰਾਂ, ਸਾਕ-ਸੰਬੰਧੀਆਂ ਤੋਂ ਇਲਾਵਾ ਉਨ੍ਹਾਂ ਦੇ ਜਾਣ-ਪਛਾਣ ਵਾਲੇ ਸਨੇਹੀਆਂ ਤੇ ਕੋਮਲਜੀਤ ਕੌਰ ਦੀਆਂ ਸਹਿਪਾਠਣਾਂ ਵੱਲੋਂ ਵਧਾਈਆਂ ਦੇਣ ਤੇ ਖੁਸ਼ੀਆਂ ਸਾਂਝੀਆਂ ਕਰਨ ਦਾ ਸਿਲਸਿਲਾ ਜਾਰੀ ਹੈ।

LEAVE A REPLY

Please enter your comment!
Please enter your name here