ਜਗਰਾਓ, 7 ਦਸੰਬਰ ( ਵਿਕਾਸ ਮਠਾੜੂ, ਧਰਮਿੰਦਰ )- ਡਾ ਬੀ ਆਰ ਅੰਬੇਦਕਰ ਦੇ ਪ੍ਰੀਨਿਰਵਾਣ ਦਿਵਸ ਮੌਕੇ ਸਮਾਗਮ ਦੇ ਆਖਰੀ ਦਿਨ ਉਨ੍ਹਾਂ ਦੇ ਵਿਚਾਰਾਂ ਨੂੰ ਘਰ-ਘਰ ਪਹੁੰਚਾਉਣ ਦਾ ਸੰਕਲਪ ਲਿਆ
ਤੇ ਘੱਟ ਗਿਣਤੀਆਂ ਨਾਲ ਹੁੰਦੇ ਭੇਦਭਾਵ ਖ਼ਿਲਾਫ਼ ਚੇਤਨਾਂ ਲਹਿਰ ਖੜ੍ਹੀ ਕਰਨ ਦਾ ਸੱਦਾ ਦਿੱਤਾ। ਸਮਾਗਮ ਦੀ ਆਰੰਭਤਾ ਤੋਂ ਪਹਿਲਾਂ ਜਸਵੀਰ ਸਿੰਘ ਗੜ੍ਹੀ ਨੇ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਦੀ ਤਸਵੀਰ ‘ਤੇ ਫੁੱਲ ਮਾਲਾਵਾਂ ਭੇਂਟ ਕਰਕੇ ਸ਼ਰਧਾ ਭੇਂਟ ਕੀਤੀ ।ਡਾ.ਦਲਜੀਤ ਕੌਰ ਹਠੂਰ ਨੇ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਫਲਸਫ਼ੇ ‘ਤੇ ਵਿਸਥਾਰ ਪੂਰਵਕ ਪਰਚਾ ਪੜ੍ਹਿਆ।ਇਸਤੋਂ ਮਗਰੋਂ ਮੋਹੀ ਅਮਰਜੀਤ ਦੁਆਰਾ ਲਿਖੇ ਤੇ ਨਿਰਦੇਸ਼ਤ ਕੀਤੇ ਨਾਟਕ “ਤਪੱਸਿਆ” ਖੇਡਿਆ।ਜਿਸ ਵਿੱਚ ਨਾਟਕਕਾਰਾ ਰਵਨੀਤ ਕੌਰ ਦੇ ਇਕਪਾਤਰੀ ਕਿਰਦਾਰ ਨੇ ਦਿਲਕਸ਼ ਪੇਸ਼ਕਾਰੀ ਕਰਕੇ ਵਾਹ-ਵਾਹ ਖੱਟੀ। ਉਪਰੰਤ ਅੱਜ ਦੇ ਦਿਨ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਮੋਹੀ ਅਮਰਜੀਤ ਨੇ ਲਿਖਿਆ ਤੇ ਰਣਜੀਤ ਕੁਮਾਰ ਬਾਂਸਲ ਨੇ ਨਿਰਦੇਸ਼ਤ ਕੀਤਾ ਨਾਟਕ “ਦਾ ਗ੍ਰੇਟ ਅੰਬੇਦਕਰ ” ਖੇਡਿਆ ਗਿਆ, ਜਿਸਨੂੰ ਦੇਖਕੇ ਹਾਜ਼ਰ ਦਰਸ਼ਕਾਂ ਦੀਆਂ ਅੱਖਾਂ ਨਮ ਹੋ ਗਈਆਂ।ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਬਾਬਾ ਸਾਹਿਬ ਡਾ.ਭੀਮ ਰਾਓ ਦੇ ਵਿਚਾਰਾਂ ਨੂੰ ਘਰ-ਘਰ ਲਿਜਾਣ ਦਾ ਸੱਦਾ ਦਿੱਤਾ।ਸ: ਗੜ੍ਹੀ ਨੇ ਆਖਿਆ ਕਿ ਦੇਸ਼ ਦਾ ਦਲਿਤ ਤੇ ਘੱਟ ਗਿਣਤੀਆਂ ਦਾ ਭਵਿੱਖ ਖ਼ਤਰੇ ਵਿਚ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਮਾਜਿਕ ਅਤੇ ਆਰਥਿਕ ਗੁਲਾਮੀ ਦੀਆਂ ਜੰਜੀਰਾਂ ਕੱਟਣ ਲਈ ਪੜ੍ਹੋ ਜੁੜੋ ਅਤੇ ਸੰਘਰਸ਼ ਕਰੋ ਦਾ ਰਾਹ ਅਖਤਿਆਰ ਕਰਨਾਂ ਪਵੇਗਾ।ਇਸ ਮੌਕੇ ਪੰਜਾਬ ਵਿੱਚ ਰਾਜਨੀਤਕ ਕ੍ਰਾਂਤੀ ਲਈ ਸਮੁੱਚੇ ਸਮਾਜ ਨੂੰ ਇਕ ਮੰਚ ‘ਤੇ ਇਕੱਠੇ ਕਰਨ ਤੇ ਬਸਪਾ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕਰਨ ਦਾ ਅਹਿਦ ਲਿਆ।ਇਸ ਮੌਕੇ ਰਛਪਾਲ ਸਿੰਘ ਗਾਲਿਬ, ਡਾ.ਪਰਮਦੀਪ ਸਿੰਘ, ਸੁਖਜੀਤ ਸਿੰਘ ਸਲੇਮਪੁਰੀ ਆਦਿ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਬਾਮਸੇਫ ਤੇ ਬਸਪਾ ਦੀ ਸਮੁੱਚੀ ਟੀਮ ਵਲੋਂ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦਾ ਸਨਮਾਨ ਕੀਤਾ।ਇਸ ਮੌਕੇ ਭਾਗ ਸਿੰਘ ਸਰੀਂ,ਜਸਵਿੰਦਰ ਸਿੰਘ ਬਰਸਾਲ, ਗੁਰਬਖਸ਼ ਸਿੰਘ ਚੌਹਾਨ, ਜਗਜੀਵਨ ਸਿੰਘ ਸ਼ੇਰਪੁਰ,ਪ੍ਰਦੀਪ ਸ਼ੇਰਪੁਰ,ਡਾ.ਜਗਜੀਤ ਸਿੰਘ ,ਅਸਤਾਦ ਸਿੰਘ ਰਾਊਵਾਲ,ਪ੍ਰਿੰਸੀਪਲ ਸਰਬਜੀਤ ਸਿੰਘ ਭੱਟੀ, ਸੁਖਵਿੰਦਰ ਸਿੰਘ ਭੱਟੀ, ਸੁਖਜੀਤ ਸਿੰਘ ਸਲੇਮਪੁਰੀ,ਡਾ.ਪਰਮਦੀਪ ਸਿੰਘ ਮੱਲ੍ਹਾ ,ਗੁਰਦੀਪ ਸਿੰਘ ਅਖਾੜਾ, ਰਛਪਾਲ ਸਿੰਘ ਗਾਲਿਬ, ਲਛਮਣ ਸਿੰਘ ਗਾਲਿਬ, ਸੁਰਜੀਤ ਸਿੰਘ ਦੌਧਰ ,ਡਾ.ਜਸਵੀਰ ਸਿੰਘ ਆਦਿ ਹਾਜ਼ਰ ਸਨ।