ਸਿੱਧਵਾਂਬੇਟ, 3 ਮਾਰਚ ( ਬੋਬੀ ਸਹਿਜਲ )-ਸਵਰਗੀ ਮਹਿੰਦਰ ਸਿੰਘ ਛੀਨਾ ਅਤੇ ਕਬੱਡੀ ਖਿਡਾਰੀ ਸਵਰਗੀ ਕੇਵਲ ਸਿੰਘ ਜੰਡੀ ਦੀ ਯਾਦ ਵਿੱਚ 4 ਮਾਰਚ ਨੂੰ ਜਗਰਾਉਂ ਨੇੜਲੇ ਪਿੰਡ ਜੰਡੀ ਵਿਖੇ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਕਾਲਾ ਜੰਡੀ, ਪਿੰਦੀ ਅਮਰੀਕਾ ਅਤੇ ਸੁਖਦੇਵ ਜੰਡੀ ਨੇ ਦੱਸਿਆ ਕਿ ਇਸ ਕਬੱਡੀ ਕੱਪ ਵਿੱਚ ਪੰਜਾਬ ਭਰ ਦੀਆਂ ਅੱਠ ਨਾਮਵਰ ਅਕੈਡਮੀਆਂ ਦੇ ਖਿਡਾਰੀ ਆਪਣੇ ਜੌਹਰ ਦਿਖਾਉਣਗੇ। ਉਨ੍ਹਾਂ ਦੱਸਿਆ ਕਿ ਚਰਨ ਸਿੰਘ ਯੂ.ਐਸ.ਏ ਵੱਲੋਂ ਉਨ੍ਹਾਂ ਦੇ ਭਰਾ ਸਵਰਗੀ ਮਹਿੰਦਰ ਸਿੰਘ ਦੀ ਯਾਦ ਵਿੱਚ ਕਬੱਡੀ ਕੱਪ ਜਿੱਤਣ ਵਾਲੀ ਟੀਮ ਨੂੰ ਇੱਕ ਲੱਖ ਰੁਪਏ ਦਾ ਪਹਿਲਾ ਇਨਾਮ ਦਿੱਤਾ ਜਾਵੇਗਾ। ਡਾ: ਜਸਮਿੰਦਰ ਸਿੰਘ ਅਮਰੀਕਾ ਆਪਣੇ ਭਰਾ ਸਵਰਗੀ ਕੇਵਲ ਸਿੰਘ ਕਬੱਡੀ ਖਿਡਾਰੀ ਦੀ ਯਾਦ ਵਿੱਚ 75,000 ਰੁਪਏ ਦਾ ਦੂਜਾ ਨਾਮ ਦੇਣਗੇ। ਇਸ ਤੋਂ ਇਲਾਵਾ ਬੈਸਟ ਰੇਡਰ ਅਤੇ ਬੈਸਟ ਜਾਫੀ ਲਈ 31,000 ਰੁਪਏ ਦਾ ਇਨਾਮ ਰੱਖਿਆ ਗਿਆ ਹੈ।