ਜਗਰਾਉਂ, 17 ਨਵੰਬਰ ( ਬਲਦੇਵ ਸਿੰਘ)-ਗੁਰਦੁਆਰਾ ਸ੍ਰੀ ਭਜਨਗੜ ਸਾਹਿਬ ਜਗਰਾਉਂ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਗੁਰਪੁਰਬ 21 ਨਵੰਬਰ ਤੋਂ 28 ਨਵੰਬਰ ਤੱਕ ਮਨਾਇਆ ਜਾਵੇਗਾ। ਇਸ ਸਮੇਂ ਸ਼ਾਮਫੇਰੀ 6.30 ਵਜੇ ਸ਼ਾਮ ਤੋਂ 8 ਵਜੇ ਰਾਤ ਤੱਕ 21ਨਵੰਬਰ ਤੋਂ 25 ਨਵੰਬਰ ਤੱਕ ਰੋਜ਼ਾਨਾ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਇਆ ਕਰੇਗੀ। 26 ਨਵੰਬਰ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਕਵੀ ਦਰਬਾਰ ਹੋਵੇਗਾ। ਮਿਤੀ 27 ਨਵੰਬਰ ਨੂੰ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਭਾਈ ਹਰਜੀਤ ਸਿੰਘ ਨਾਨਕਸਰ ਵਾਲੇ ਸੰਗਤਾਂ ਲਈ ਗੁਰੂ ਜਸ ਗਾਇਨ ਕਰਨਗੇ। ਇਸੇ ਤਰ੍ਹਾਂ ਭਾਈ ਰਾਜਿੰਦਰਪਾਲ ਸਿੰਘ ਖਾਲਸਾ ਲੁਧਿਆਣੇ ਵਾਲੇ 28 ਨਵੰਬਰ ਨੂੰ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਸੰਗਤਾਂ ਨੂੰ ਕੀਰਤਨ ਰਾਹੀਂ ਪ੍ਭੂ ਚਰਨਾ ਨਾਲ ਜੋੜਨਗੇ। ਇਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ।
