Home Health ਪਿੰਡ ਦਸੋਦਾ ਸਿੰਘ ਵਾਲਾ ਵਿਖੇ ਦਿਵਿਆਂਗਜਨਾਂ ਨੂੰ ਸਹਾਇਕ ਸਮੱਗਰੀ ਦੀ ਵੰਡ ਸਬੰਧੀ...

ਪਿੰਡ ਦਸੋਦਾ ਸਿੰਘ ਵਾਲਾ ਵਿਖੇ ਦਿਵਿਆਂਗਜਨਾਂ ਨੂੰ ਸਹਾਇਕ ਸਮੱਗਰੀ ਦੀ ਵੰਡ ਸਬੰਧੀ ਕੈਂਪ ਦਾ ਆਯੋਜਨ

57
0

154  ਜਰੂਤਮੰਦਾਂ ਨੂੰ ਵੰਡੀ ਵੱਖ-ਵੱਖ ਤਰ੍ਹਾਂ ਦੀ ਸਹਾਇਕ ਸਮੱਗਰੀ/ਬਣਾਉਟੀ ਅੰਗ

ਮਲੇਰਕੋਟਲਾ 13 ਦਸੰਬਰ: ( ਅਸ਼ਵਨੀ, ਮੋਹਿਤ ਜੈਨ) -ਅਲਿਮਕੋ (ਆਰਟੀਫਿਸ਼ੀਅਲ ਲਿੰਬਜ਼ ਮਨੂਫੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ)  ਵੱਲੋਂ ਬਲਾਕ ਅਹਿਮਦਗੜ੍ਹ ਦੇ ਪਿੰਡ ਦਸੋਦਾ ਸਿੰਘ ਵਾਲਾ ਵਿਖੇ ਦਿਵਿਆਂਗਜਨਾਂ ਨੂੰ ਬਣਾਉਟੀ ਅੰਗ ਅਤੇ ਹੋਰ ਸਹਾਇਕ ਸਮੱਗਰੀ ਦੀ ਵੰਡ ਸਬੰਧੀ ਕੈਂਪ ਲਗਾਇਆ ਗਿਆ। ਜਿੰਨ੍ਹਾਂ ਲਾਭਪਾਤਰੀਆਂ ਨੂੰ ਇਨ੍ਹਾਂ ਬਣਾਉਟੀ ਅੰਗਾਂ ਅਤੇ ਹੋਰ ਸਹਾਇਕ ਸਮੱਗਰੀ ਦੀ ਵੰਡ ਕੀਤੀ ਗਈ ਹੈ ਇਨ੍ਹਾਂ ਲਾਭਪਾਤਰੀਆਂ ਦੀ ਅਸੈਸਮੈਂਟ ਲਈ 2 ਵੱਖੋ-ਵੱਖ ਕੈਂਪ ਆਯੋਜਿਤ ਕਰਵਾਏ ਗਏ ਸਨ। ਇੱਕ ਕੈਂਪ ਮਲੇਰਕੋਟਲਾ ਵਿਖੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮਲੇਰਕੋਟਲਾ ਵੱਲੋਂ ਲਗਵਾਇਆ ਗਿਆ ਸੀ ਅਤੇ ਦੂਸਰਾ ਕੈਂਪ ਕੰਨਫੈਡਰੇਸ਼ਨ ਫਾਰ ਚੈਲੈਜੰਡ ਪਰਸਨਜ਼ ਸੰਸਥਾ ਵੱਲੋ ਪਿੰਡ ਦਸੋਦਾ  ਸਿੰਘ ਵਾਲਾ ਵਿਖੇ ਲਗਵਾਇਆ ਗਿਆ ਸੀ।

ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮਲੇਰਕੋਟਲਾ ਡਾ. ਲਵਲੀਨ ਵੜਿੰਗ ਨੇ ਦੱਸਿਆ ਕਿ ਇਨ੍ਹਾਂ ਦੋਨਾਂ ਕੈਂਪਾਂ ਵਿੱਚ ਅਸੈਸਮੈਂਟ ਕੀਤੇ ਲਾਭਪਾਤਰੀਆਂ ਨੂੰ ਸਹਾਇਕ ਸਮੱਗਰੀ ਮੁਹੱਈਆ ਕਰਵਾਈ ਗਈ। ਉਨ੍ਹਾਂ ਕਿਹਾ ਕਿ ਇਹ ਸਹਾਇਕ ਸਮੱਗਰੀ ਦਿਵਿਆਂਗਜਨਾਂ ਨੂੰ ਰੋਜ਼ਮਰਾ ਦੀਆਂ ਗਤੀਵਿਧੀਆਂ ਨੂੰ ਸੌਖਾਲੇ ਢੰਗ ਨਾਲ ਕਰਨ ਵਿੱਚ ਮੱਦਦਗਾਰ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਹਾਇਕ ਸਮੱਗਰੀ ਵਿੱਚ 35 ਟ੍ਰਾਈਸਾਇਕਲ, 29 ਵੀਲਚੇਅਰ ਅਤੇ 52 ਮੋਟਰ ਟ੍ਰਾਈਸਾਇਕਲ ਤੋਂ ਇਲਾਵਾ ਹੀਰਿੰਗ ਏਡ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਬਣਾਉਟੀ ਅੰਗਾਂ ਸਮੇਤ 154 ਲਾਭਪਾਤਰੀਆਂ ਨੂੰ ਇਸ ਕੈਂਪ ਜਰੀਏ ਲਾਭ ਪਹੁੰਚਿਆ।ਇਸ ਪ੍ਰੋਗਰਾਮ ਵਿੱਚ ਮਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਵਿਧਾਇਕ ਮਲੇਰਕੋਟਲਾ ਨੇ ਕਿਹਾ ਕਿ ਦਿਵਿਆਂਗਜਨਾਂ ਦੀ ਭਲਾਈ ਲਈ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸ਼ਨ ਤਰਫ਼ੋਂ ਹਰ ਸੰਭਵ ਉਪਰਾਲੇ ਕੀਤੇ ਜਾਣਗੇ।  

ਇਸ ਮੌਕੇ ਐਸ.ਡੀ.ਐਮ.ਮਲੇਰਕੋਟਲਾ, ਨਾਇਬ ਤਹਿਸੀਲਦਾਰ ਅਹਿਮਦਗੜ੍ਹ, ਸੂਬਾ ਪ੍ਰਧਾਨ ਸਤੀਸ਼ ਕੁਮਾਰ ਗੋਇਲ, ਬ੍ਰਾਚ ਪ੍ਰਧਾਨ ਮਲੇਰਕੋਟਲਾਸ੍ਰੀ ਗੁਲਜਾਰ ਮੁਹੰਮਦ, ਸੰਸਥਾ ਦੀ ਸੂਬਾ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਕੁਮਾਰ, ਜਰਨਲ ਸਕੱਤਰ ਵਿਵੇਕ ਚੌਧਰੀ, ਪਿੰਡ ਦੀ ਪੰਚਾਇਤ ਅਤੇ ਪਤਵੰਤੇ ਸੱਜਣ ਹਾਜਰ ਸਨ।

LEAVE A REPLY

Please enter your comment!
Please enter your name here