ਜਗਰਾਉਂ, 26 ਨਵੰਬਰ ( ਬਲਦੇਵ ਸਿੰਘ )-ਜਿਲ੍ਹਾ ਲੁਧਿਆਣਾ ਪ੍ਰਾਇਮਰੀ ਸਕੂਲ ਖੇਡਾਂ ਦੀ ਸਮਾਪਤੀ ਹੋਈ ਸਫਲਤਾ ਪੂਰਵਕ ਸੰਪੰਨ ਹੋਈ। ਡਿਪਟੀ ਡੀ ਈ ਓ ਜਸਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਅਜੀਤਪਾਲ ਸਿੰਘ ਐਮ ਡੀ,ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਬੰਧਕ ਜਗਦੀਪ ਸਿੰਘ ਜੌਹਲ ਦੀ ਮਿਹਨਤ ਸਦਕਾ,ਸ਼੍ਰੀਮਤੀ ਆਸ਼ਾ ਖੰਨਾ, ਪਰਮਜੀਤ ਸਿੰਘ, ਇੰਦੂ ਸੂਦ, ਇਤਬਾਰ ਸਿੰਘ, ਦਵਿੰਦਰ ਕੁਮਾਰ, ਦੇਵ ਰਾਜ, ਹਰਕੋਮਲ ,ਬਲਵੀਰ ਸਿੰਘ, ਆਰ ਪੀ ਸਿੰਘ, ਮਹਿੰਦਰ ਪਾਲ ਸਿੰਘ, ਜੰਗਪਾਲ ਸਿੰਘ, ਅਮਰਜੀਤ ਸਿੰਘ, ਜੋਤੀ ਵਰਮਾ, ਪਿਅੰਕਾ ਅਰੋੜਾ, ਮੀਨਾਕਸ਼ੀ ਮੈਡਮ, ਮੈਡਮ ਸ਼ੁਸ਼ਮਾ, ਮੀਨਾਕਸ਼ੀ ਉਪਲ ,ਸੁਖਵਿੰਦਰ ਸਿੰਘ, ਗੁਰਜਿੰਦਰ ਸਿੰਘ, ਕੁਲਦੀਪ ਸਿੰਘ, ਨਵਜੀਤ ਸਿੰਘ, ਖੁਸ਼ਕਰਨ ਸਿੰਘ, ਜਸਵਿੰਦਰ ਕੌਰ, ਬਲਜੀਤ ਕੌਰ ਬੋਪਾਰਾਏ, ਅਲਕਾ ਰਾਣੀ, ਨਛੱਤਰ ਸਿੰਘ, ਬਲਵਿੰਦਰ ਸਿੰਘ, ਦਵਿੰਦਰ ਸਿੰਘ ਆਦਿ ਕਮੇਟੀ ਮੈਂਬਰਜ, ਡੀ ਪੀ ਈ,ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਮੂਹ (ਲੁਧਿਆਣਾ)ਆਦਿ ਦੇ ਸਹਿਯੋਗ ਸਦਕਾ ਵੱਖ ਵੱਖ ਈਵੈਂਟ ਦੀਆਂ ਖੇਡਾਂ ਬੜੀ ਸਾਨੋ ਸ਼ੌਕਤ ਨਾਲ ਕਰਵਾਈਆਂ ਗਈਆਂ। ਪ੍ਰਾਇਮਰੀ ਸਕੂਲ ਖੇਡਾਂ, ਲੜਕੇ, ਲੜਕੀਆਂ ਦੀਆਂ ਕਬੱਡੀ, ਫੁੱਟਬਾਲ, ਖੋ ਖੋ, ਰੱਸਾਕਸ਼ੀ, ਬੈਡਮਿੰਟਨ, ਦੌੜ ਮੁਕਾਬਲੇ, ਕੁਸ਼ਤੀਆਂ, ਲੰਬੀ ਛਾਲ, ਜਿਮਨਾਸਟਿਕ ਰਿਲੇਅ ਰੇਸ, ਯੋਗਾ ਆਦਿ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੈਡਲ ਪ੍ਰਦਾਨ ਕੀਤੇ ਗਏ। ਇਸ ਸਮੇਂ ਜਿਲਾ ਲੁਧਿਆਣਾ ਦੇ ਹਰੇਕ ਬਲਾਕ ਨੇ ਸਮੂਲੀਅਤ ਕੀਤੀ ਅਤੇ ਵੱਖ ਵੱਖ ਖੇਡਾਂ ਵਿੱਚ ਮੱਲਾਂ ਮਾਰੀਆਂ। ਸਮੂਹ ਜੇਤੂ ਵਿਦਿਆਰਥੀਆਂ ਨੂੰ ਮੈਡਲ ਪ੍ਰਦਾਨ ਕਰਨ ਉਪਰੰਤ, ਉਪ ਜਿਲ੍ਹਾ ਜਿਲ੍ਹਾ ਅਫਸਰ ਜਸਵਿੰਦਰ ਸਿੰਘ ਵਿਰਕ ਨੇ ਜਿਥੇ ਜੇਤੂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ, ਉਥੇ, ਸੇਵਾਵਾਂ ਨਿਭਾਉਣ ਵਾਲੇ ਸਮੂਹ ਅਹੁਦੇਦਾਰਾਂ, ਅਧਿਆਪਕਾਂ, ਬਲਾਕ ਸਿੱਖਿਆ ਅਫ਼ਸਰਾਂ, ਡੀ ਪੀ ਈ,ਸਮੂਹ ਸੈਂਟਰ ਹੈੱਡ ਟੀਚਰਜ਼, ਹੈੱਡ ਟੀਚਰਜ,ਕਮੇਟੀ ਮੈਂਬਰਜ ਆਦਿ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।
