ਮੋਗਾ, 20 ਅਕਤੂਬਰ( ਕੁਲਵਿੰਦਰ ਸਿੰਘ) -ਇਮਪਰੋਵਮੈਂਟ ਟਰੱਸਟ ਦੇ ਚੇਅਰਮੈਨ ਦੀਪਕ ਅਰੋੜਾ ਹਲਕਾ ਧਮਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਦਫਤਰ ਪਹੁੰਚੇ। ਵਿਧਾਇਕ ਲਾਡੀ ਢੋਸ ਵੱਲੋਂ ਉਹਨਾਂ ਦਾ ਦਫਤਰ ਪਹੁੰਚਣ ਤੇ ਸਰੋਪਾ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਸਮੇਂ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਦੀਪਕ ਅਰੋੜਾ ਨੇ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਟਰੱਸਟ ਵੱਲੋਂ ਕੰਮ ਕਰਦੇ ਹੋਏ ਵਿਕਾਸ ਨੂੰ ਪਹਿਲ ਦਿੱਤੀ ਜਾਵੇਗੀ। ਉਹਨਾਂ ਨੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਦਿੱਤੇ ਗਏ ਮਾਣ ਸਤਿਕਾਰ ਲਈ ਧੰਨਵਾਦ ਕੀਤਾ।
ਇਸ ਮੌਕੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਵ ਵਿਧਾਇਕ ਅਤੇ ਆਮ ਲੋਕਾਂ ਵਿਚਕਾਰ ਬਣੀ ਦੂਰੀ ਨੂੰ ਖ਼ਤਮ ਕਰਨਾ ਹੈ ਕਿਉਂਕਿ ਹੁਣ ਉਹ ਸਮਾਂ ਆ ਗਿਆ ਹੈ ਕਿ ਲੋਕਾਂ ਦੇ ਮਸਲੇ ਲੋਕਾਂ ਵਿਚ ਬੈਠ ਕੇ ਹੱਲ ਕੀਤੇ ਜਾਣਗੇ। ਮਾਨ ਸਰਕਾਰ, ਸਾਡੀ ਆਪਣੀ ਸਰਕਾਰ ਵੱਲੋਂ ਪਿੱਛਲੇ ਛੇ ਮਹੀਨਿਆਂ ਵਿੱਚ ਸ਼ਲਗਾਜੋਗ ਕੰਮ ਕੀਤੇ ਗਏ ਹਨ। ਪਿੱਛਲੇ ਛੇ ਮਹੀਨਿਆਂ ਵਿੱਚ ਬਿਜਲੀ 600 ਜੂਨਿਟ ਮਾਫ, ਹਰ ਫ਼ੀਲਡ ਵਿੱਚ ਨੌਕਰੀਆਂ, ਫਸਲਾਂ ਦੇ ਐਮ. ਐਸ. ਪੀ., 100 ਤੋਂ ਵੱਧ ਮੁਹੱਲਾ ਕਲੀਨਿਕ ਆਦਿ ਬਹੁਤ ਸਾਰੇ ਕੰਮ ਥੋੜੇ ਸਮੇਂ ਵਿੱਚ ਪੂਰੇ ਕੀਤੇ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਵੱਲੋਂ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।
ਇਸ ਸਮੇਂ ਉਹਨਾਂ ਨਾਲ ਅਮਨ ਰਖਰਾ, ਨਵਦੀਪ ਵਾਲੀਆ, ਦੀਪ ਦਾਰਾਪੁਰ, ਭੁਪਿੰਦਰ ਸਿੰਘ, ਡਾ. ਗੁਰਮੀਤ ਸਿੰਘ ਗਿੱਲ, ਪਵਨ ਰੇਲੀਆ, ਹਰਪਾਲ ਖੋਸਾ, ਜੱਸ ਅਲਾਬਾਟ, ਰਾਜਾ ਮਾਨ ਅਤੇ ਹੋਰ ਆਪ ਆਗੂ ਮਜ਼ੂਦ ਸਨ।