ਜਗਰਾਓਂ (ਰਾਜੇਸ਼ ਜੈਨ-ਭਗਵਾਨ ਭੰਗੂ) ਡੀ .ਏ.ਵੀ. ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਵਿਖੇ ਸਾਇਬਰ ਸਕਿਊਰਿਟੀ ਸਬੰਧੀ ਸੈਮੀਨਾਰ ਲਗਾਇਆ ਗਿਆ। ਪ੍ਰਿੰਸੀਪਲ ਸ੍ਰੀ ਮਾਨ ਬ੍ਰਿਜ ਮੋਹਨ ਬੱਬਰ ਜੀ ਦੀ ਅਗਵਾਈ ਹੇਠ ਇਹ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀਮਾਨ ਕਿਟ ਸੋਮਲ ਜੋ ਕਿ ਐਚ.ਪੀ.ਈ ਦੇ ਪ੍ਰਮੁੱਖ ਆਈ.ਟੀ ਦੇ ਸੂਚਨਾ ਅਧਿਕਾਰੀ ਹਨ । ਇਨ੍ਹਾਂ ਨੇ ਦਸਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਸਾਇਬਰ ਸਕਿਊਰਿਟੀ ਅਤੇ ਸਾਈਬਰ ਕ੍ਰਾਈਮ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਅੱਜ ਦੇ ਸਮੇਂ ਵਿਚ ਵਿਦਿਆਰਥੀ ਜੀਵਨ ਵਿੱਚ ਪੇਸ਼ ਆਉਂਦੀਆਂ ਸਾਈਬਰ ਸਮੱਸਿਆਵਾਂ ਅਤੇ ਉਨ੍ਹਾਂ ਦਾ ਹੱਲ ਵੀ ਬੱਚਿਆਂ ਨੂੰ ਦੱਸਿਆ ਗਿਆ ।ਕੰਪਿਊਟਰ ,ਲੈਪਟਾਪ ਅਤੇ ਸਮਾਰਟ ਫ਼ੋਨ ਦਾ ਉਚਿਤ ਇਸਤੇਮਾਲ ਕਰਨ ਅਤੇ ਸੁਰੱਖਿਆ ਨਿਯਮਾਂ ਦੇ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ ਗਈ। ਇਸ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਕਈ ਸਵਾਲ ਪੁੱਛੇ ਜਿਨ੍ਹਾਂ ਦਾ ਤਸੱਲੀਬਖ਼ਸ਼ ਜਵਾਬ ਦਿੱਤਾ ਗਿਆ। ਇਸ ਮੌਕੇ ਸ੍ਰੀ ਮਾਨ ਕਿਟ ਸੋਮਲ ਦੀ ਪਤਨੀ ਵੀ ਹਾਜ਼ਰ ਰਹੇ। ਸ੍ਰੀ ਮਾਨ ਕਿਟ ਸੋਮਲ ਅਮਰੀਕਾ ਨਿਵਾਸੀ ਹਨ ਅਤੇ ਪਿਛਲੇ 15 ਸਾਲਾਂ ਤੋਂ ਅਤੇ ਆਈ.ਟੀ ਦੇ ਵਿਸ਼ੇਸ਼ਗ ਵਜੋਂ ਕਾਰਜ ਕਰ ਰਹੇ ਹਨ। ਵਰਤਮਾਨ ਸਮੇਂ ਵਿੱਚ ਆਪ ਥਾਪਰ ਇੰਜਿਨਰਿੰਗ ਕਾਲਜ ਪਟਿਆਲਾ ਅਤੇ ਗੁਰੂ ਨਾਨਕ ਇੰਜੀਨੀਅਰਿੰਗ ਇੰਸਟੀਚਿਊਟ ਲੁਧਿਆਣਾ , ਯੂ .ਐਸ ਦੇ ਬੱਚਿਆਂ ਨੂੰ ਐਚ.ਪੀ.ਈ ਪ੍ਰੀਖਿਆ ਦੀ ਸਿਖਲਾਈ ਦੇ ਰਹੇ ਹਨ। ਇਸ ਸੈਮੀਨਾਰ ਦਾ ਵਿਸ਼ੇਸ਼ ਉਦੇਸ਼ ਕਰੋਨਾ ਕਾਲ ਸਮੇਂ ਕੰਪਿਊਟਰ ਦਾ ਸੁਰੱਖਿਅਤ ਇਸਤੇਮਾਲ ਕਰਨਾ ਸਿਖਾਉਣਾ ਸੀ। ਇਸ ਅਵਸਰ ਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਆਈ.ਟੀ ਦੇ ਖੇਤਰ ਵਿਚ ਭਵਿੱਖ ਬਣਾਉਣ ਵਾਸਤੇ ਵੀ ਉਤਸ਼ਾਹਿਤ ਅਤੇ ਪ੍ਰੇਰਿਤ ਕੀਤਾ ਗਿਆ।ਇਸ ਸੈਮੀਨਾਰ ਦੇ ਅੰਤ ਵਿਚ ਪ੍ਰਿੰਸੀਪਲ ਸ੍ਰੀ ਮਾਨ ਬਿ੍ਜ ਮੋਹਨ ਬੱਬਰ ਜੀ ਵੱਲੋਂ ਆਏ ਗਏ ਮਹਿਮਾਨਾਂ ਯਾਦਗਾਰੀ ਚਿੰਨ ਭੇਟ ਕੀਤੇ ਗਏ।