ਲੁਧਿਆਣਾ,(ਬਿਊਰੋ)ਸ਼ਹਿਰ ਦੇ ਚੰਡੀਗੜ੍ਹ ਰੋਡ ‘ਤੇ ਜੀਟੀਵੀ ਨਗਰ ਸਥਿਤ ਘਰ ‘ਚੋਂ ਅੱਧਖੜ ਉਮਰ ਦੇ ਪ੍ਰਿੰਸੀਪਲ ਅਤੇ ਉਸ ਦੀ ਪਤਨੀ ਦੀਆਂ ਲਾਸ਼ਾਂ ਮਿਲੀਆਂ ਹਨ।ਪੁਲਿਸ ਨੇ ਘਰ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੋਵਾਂ ਦਾ ਕਤਲ ਕੀਤਾ ਗਿਆ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਭੁਪਿੰਦਰ ਸਿੰਘ (62) ਜੀਟੀਬੀ ਨਗਰ ਵਿੱਚ ਪ੍ਰੀਸਕੂਲ ਚਲਾਉਂਦਾ ਸੀ ਅਤੇ ਆਪਣੀ ਪਤਨੀ ਸੁਰਿੰਦਰ ਕੌਰ ਨਾਲ ਸਕੂਲ ਦੇ ਉੱਪਰ ਰਹਿੰਦਾ ਸੀ।ਸਵੇਰੇ ਉਸ ਦੇ ਗੁਆਂਢੀ ਨੇ ਘਰ ‘ਚ ਉਸ ਦੀ ਲਾਸ਼ ਪਈ ਦੇਖੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਡਾ.ਕੌਸਤੁਭ ਸ਼ਰਮਾ ਦਿਹਾਤੀ ਸੰਯੁਕਤ ਕਮਿਸ਼ਨਰ ਚਰਨ ਸਿੰਘ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ | ਭੁਪਿੰਦਰ ਸਿੰਘ ਦੀ ਲਾਸ਼ ਰਸੋਈ ਦੇ ਨੇੜਿਓਂ ਅਤੇ ਉਸ ਦੀ ਪਤਨੀ ਦੀ ਲਾਸ਼ ਕਮਰੇ ਵਿੱਚੋਂ ਬਰਾਮਦ ਹੋਈ।ਉਸ ਦੇ ਸਰੀਰ ‘ਤੇ ਕਿਸੇ ਤਰ੍ਹਾਂ ਦੇ ਕੋਈ ਨਿਸ਼ਾਨ ਨਹੀਂ ਹਨ ਅਤੇ ਕਤਲ ਗਲਾ ਘੁੱਟ ਕੇ ਕੀਤਾ ਗਿਆ ਜਾਪਦਾ ਹੈ। ਕਿਸੇ ਨੂੰ ਵੀ ਘਰ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਅਤੇ ਫਿੰਗਰ ਪ੍ਰਿੰਟਸ ਮਾਸਟਰ ਅਤੇ ਡਾਗ ਸਕੁਐਡ ਦੀ ਮਦਦ ਨਾਲ ਸਬੂਤ ਇਕੱਠੇ ਕੀਤੇ ਜਾ ਰਹੇ ਹਨ।ਲੁਧਿਆਣਾ ਚੰਡੀਗੜ੍ਹ ਰੋਡ ਤੇ ਸ਼ੇਅਰ ਗੁਰੂ ਤੇਗ ਬਹਾਦਰ ਨਗਰ ਚ ਕਰਤਾਰ ਅਕੇਡਮੀ ਦੀ ਤੀਜੀ ਮੰਜ਼ਿਲ ਤੇ ਬਜ਼ੁਰਗ ਪਤੀ ਪਤਨੀ ਦੀ ਲਾਸ਼ ਬਰਾਮਦ ਹੋਣ ਨਾਲ ਇਲਾਕੇ ਚ ਸਹਿਮ ਦਾ ਮਾਹੌਲ ਹੈ, ਮ੍ਰਿਤਕ ਭੁਪਿੰਦਰ ਸਿੰਘ ਏਅਰ ਫੋਰਸ ਤੋਂ ਸੇਵਾ ਮੁਕਤ ਹੈ ਅਤੇ ਆਪਣੀ ਪਤਨੀ ਨਾਲ ਮਿਲ ਕੇ ਕਰਤਾਰ ਅਕੇਡਮੀ ਚਲਾਉਂਦੇ ਸਨ ਅਤੇ ਅਕੇਡਮੀ ਦੀ ਤੀਜੀ ਮੰਜ਼ਿਲ ਤੇ ਰਹਿੰਦੇ ਸਨ ਜਦੋਂ ਕੇ ਉਨ੍ਹਾਂ ਦਾ ਬੇਟਾ ਅਤੇ ਨੂੰਹ ਹੇਠਲੇ ਮੰਜ਼ਿਲ ਤੇ ਰਹਿੰਦੇ ਹਨ, ਇਨ੍ਹਾਂ ਦੀ ਮੌਤ ਬਾਰੇ ਪਰਿਵਾਰ ਨੂੰ ਓਦੋਂ ਪਤਾ ਲੱਗਾ ਜਦੋਂ ਕੰਮ ਵਾਲੀ ਨੇ ਸੇਵਰੇ ਆ ਕੇ ਵੇਖਿਆ ਜਿਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਮੌਕੇ ਤੇ ਪੁੱਜੀ ਪੁਲਿਸ ਨੇ ਦੱਸਿਆ ਕੇ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ।ਇਲਕਾਵਸਿਆਂ ਨੇ ਦੱਸਿਆ ਕਿ ਦੋਵੇਂ ਬਜ਼ੁਰਗ ਪਤੀ ਪਤਨੀ ਅਕੈਡਮੀ ਚ ਰਹਿੰਦੇ ਸਨ ਅਤੇ ਪਤੀ ਹਵਾਈ ਫ਼ੋਜ਼ ਤੋਂ 2008 ਚ ਸੇਵਾ ਮੁਕਤ ਹੋਏ ਸਨ ਉਨ੍ਹਾਂ ਕਿਹਾ ਕਿ ਅੱਜ ਸਵੇਰੇ ਹੀ ਉਨ੍ਹਾਂ ਨੂੰ ਇਸ ਸਬੰਧੀ ਉਨ੍ਹਾਂ ਨੂੰ ਪਤਾ ਲੱਗਿਆ ਉਨ੍ਹਾਂ ਦੇ ਬੇਟੇ ਨੇ ਹੀ ਉਂਸ ਨੂੰ ਫੋਨ ਕਰਕੇ ਦਸਿਆ।