ਨਿਊਯਾਰਕ(ਬਿਊਰੋ)ਅਮਰੀਕਾ ਦੇ ਟੈਕਸਾਸ ਤੋਂ ਦਿਲ ਕੰਬਾਊ ਘਟਨਾ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।ਟੈਕਸਾਸ ਦੇ ਯੂਵਾਲਡੇ ਦੇ ਰੌਬ ਐਲੀਮੈਂਟਰੀ ਸਕੂਲ ਵਿੱਚ ਇੱਕ 18 ਸਾਲਾ ਨੌਜਵਾਨ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ।ਇਸ ਹਮਲੇ ਵਿੱਚ 18 ਵਿਦਿਆਰਥੀਆਂ ਅਤੇ 3 ਅਧਿਆਪਕਾਂ ਦੀ ਮੌਤ ਹੋ ਗਈ ਸੀ।ਗੋਲੀਬਾਰੀ ‘ਚ 13 ਬੱਚੇ, ਸਕੂਲ ਸਟਾਫ਼ ਮੈਂਬਰ ਅਤੇ ਕੁਝ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ।ਹੁਣ ਤੱਕ ਦੀ ਰਿਪੋਰਟ ਮੁਤਾਬਕ ਮਰਨ ਵਾਲੇ ਬੱਚਿਆਂ ਦੀ ਉਮਰ 7 ਤੋਂ 10 ਸਾਲ ਦੇ ਵਿਚਕਾਰ ਸੀ।ਇਹ ਸਾਰੇ ਗ੍ਰੇਡ-2,3 ਅਤੇ 4 ਦੇ ਵਿਦਿਆਰਥੀ ਸਨ।ਅਮਰੀਕੀ ਅਧਿਕਾਰੀਆਂ ਮੁਤਾਬਕ ਸ਼ੱਕੀ ਹਮਲਾਵਰ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।ਨਿਊਜ਼ ਏਜੰਸੀ ਏਪੀ ਮੁਤਾਬਕ ਬੰਦੂਕਧਾਰੀ ਹੈਂਡਗੰਨ ਅਤੇ ਰਾਈਫਲ ਲੈ ਕੇ ਰੌਬ ਐਲੀਮੈਂਟਰੀ ਸਕੂਲ ਵਿੱਚ ਦਾਖ਼ਲ ਹੋਇਆ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਸੈਨ ਐਂਟੋਨੀਓ ਦਾ ਰਹਿਣ ਵਾਲਾ ਸੀ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਨੂੰ ਗੋਲੀਬਾਰੀ ਦੀ ਸੂਚਨਾ ਦੇ ਦਿੱਤੀ ਗਈ ਹੈ।ਬਾਇਡਨ ਏਸ਼ੀਆ ਦੀ ਪੰਜ ਦਿਨਾਂ ਯਾਤਰਾ ਤੋਂ ਵਾਪਸ ਆ ਰਹੇ ਹਨ।ਸੀਐਨਐਨ ਮੁਤਾਬਕ ਕਥਿਤ ਸ਼ੂਟਰ ਨੇ ਸਕੂਲ ਜਾਣ ਤੋਂ ਪਹਿਲਾਂ ਆਪਣੀ ਦਾਦੀ ਨੂੰ ਵੀ ਗੋਲੀ ਮਾਰ ਦਿੱਤੀ ਸੀ।ਇਸ ਹਮਲੇ ਵਿੱਚ ਦੋ ਪੁਲਿਸ ਅਧਿਕਾਰੀ ਵੀ ਜ਼ਖਮੀ ਹੋਏ ਹਨ।ਹਮਲੇ ਤੋਂ ਬਾਅਦ ਜੋਅ ਬਾਇਡਨ ਨੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ, ‘ਇਸ ਦੇ ਖਿਲਾਫ ਕਾਰਵਾਈ ਕਰਨ ਦਾ ਸਮਾਂ ਆ ਗਿਆ ਹੈ।ਸਾਡੀਆਂ ਪ੍ਰਾਰਥਨਾਵਾਂ ਅੱਜ ਰਾਤ ਬੈੱਡ ‘ਤੇ ਪਏ ਮਾਪਿਆਂ ਲਈ ਹਨ।