ਜਗਰਾਉਂ, 22 ਅਕਤੂਬਰ ( ਸਤੀਸ਼ ਕੋਹਲੀ, ਜੱਸੀ ਢਿੱਲੋਂ)-ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਦਿਵਾਲੀ ਦਾ ਤਿਉਹਾਰ ਬੜੀ ਹੀ ਧੂਮ—ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਵਲੋਂ ਅਲੱਗ—ਅਲੱਗ ਤੌਰ ਤੇ ਹਿੱਸਾ ਲਿਆ ਗਿਆ। ਨਰਸਰੀ ਤੋਂ ਕਲਾਸ ਪੰਜਵੀਂ ਤੱਕ ਦੇ ਵਿਦਿਆਰਥੀਆਂ ਨੇ ਕੈਂਡਲ ਅਤੇ ਦੀਆ ਮੇਕਿੰਗ ਵਿੱਚ ਹਿੱਸਾ ਲਿਆ। ਛੇਵੀਂ ਤੋਂ ਅੱਠਵੀਂ ਦੇ ਵਿਦਿਆਰਥੀਆਂ ਵਲੋ ਰੰਗੋਲੀ ਮੇਕਿੰਗ ਵਿੱਚ ਹਿੱਸਾ ਲਿਆ ਗਿਆ। ਰੰਗੋਲੀ ਦੇ ਮੁਕਾਬਲੇ ਹਾਊਸ ਵਾਇਸ ਕਰਵਾਏ ਗਏ। ਜਿਸ ਵਿੱਚ ਵਿਦਿਆਰਥੀਆਂ ਵਲੋਂ ਵੱਖ—ਵੱਖ ਵਿਸ਼ਿਆਂ ਉੱਪਰ ਰੰਗੋਲੀ ਬਣਾਈ ਗਈ। ਰੰਗੋਲੀ ਰਾਂਹੀ ਉਹਨਾਂ ਨੇ ਓਜੋਨ, ਨਸ਼ਿਆਂ ਦੇ ਖਿਲਾਫ, ਰੋਡ ਸੇਫਟੀ ਅਤੇ ਸ਼ੋਸ਼ਲ ਮੀਡੀਆ ਦੇ ਦੁਰਉਪਯੋਗ ਉਪਰ ਆਪਣੇ ਸੁਨੇਹੇ ਦਿੱਤੇ। ਇਸ ਮੌਕੇ ਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਸਾਰੇ ਸਕੂਲ ਨੂੰ ਸਜਾਇਆ ਗਿਆ। ਪ੍ਰਿ੍ਰੰਸੀਪਲ ਨਵਨੀਤ ਚੌਹਾਨ ਨੇ ਸੁਨੇਹਾ ਦਿੱਤਾ ਕਿ ਦਿਵਾਲੀ ਖੁਸ਼ੀਆਂ ਦਾ ਤਿਉਹਾਰ ਹੈ ਅਤੇ ਸਾਨੂੰ ਸਾਰਿਆਂ ਨੂੰ ਆਪਸੀ ਭਾਈਚਾਰਾ ਬਣਾਉਦੇ ਹੋਏ ਖੁਸ਼ੀ ਨਾਲ ਹੀ ਇਹ ਤਿਉਹਾਰ ਮਨਾਉਣਾ ਚਾਹੀਦਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਮੁਕਤ ਦਿਵਾਲੀ ਮਨਾਉਣ ਦਾ ਸੁਨੇਹਾ ਦਿੱਤਾ।ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਵਲੋ ਸਾਰੇ ਵਿਦਿਆਰਥੀਆਂ ਦਾ ਅਧਿਆਪਕਾਂ ਨਾਲ ਮਿਲ ਕੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਤੇ ਮੈਡਮ ਮੋਨਿਕਾ ਚੌਹਾਨ, ਬਲਜੀਤ ਕੌਰ, ਅੰਜੂ ਬਾਲਾ, ਲਖਵੀਰ ਸਿੰਘ ਉੱਪਲ, ਜਗਸੀਰ ਸਿੰਘ, ਅਤੇ ਸਟਾਫ ਹਾਜਿਰ ਸਨ। ਸਕੂਲ ਪ੍ਰਬੰੰਧਕੀ ਕਮੇਟੀ ਵਲੋਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ, ਮੈਨੇਜਰ ਮਨਦੀਪ ਚੌਹਾਨ ਨੇ ਸਾਰੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਤਾ ਪਿਤਾ ਸਾਹਿਬਾਨ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀ ਲੱਖ—ਲੱਖ ਵਧਾਈ ਦਿੱਤੀ ਗਈ।