Home National NSE ਦੀ ਸਾਬਕਾ MD ਤੇ CEO ਚਿੱਤਰਾ ਰਾਮਕ੍ਰਿਸ਼ਨ ਨੂੰ CBI ਨੇ ਕੀਤਾ...

NSE ਦੀ ਸਾਬਕਾ MD ਤੇ CEO ਚਿੱਤਰਾ ਰਾਮਕ੍ਰਿਸ਼ਨ ਨੂੰ CBI ਨੇ ਕੀਤਾ ਗ੍ਰਿਫ਼ਤਾਰ

59
0


ਨਵੀਂ 7 ਮਾਰਚ ਦਿੱਲੀ,(ਬਿਊਰੋ ਡੇਲੀ ਜਗਰਾਉਂ ਨਿਊਜ਼)- ਨੈਸ਼ਨਲ ਸਟਾਕ ਐਕਸਚੇਂਜ ਯਾਨੀ NSE ਦੀ ਸਾਬਕਾ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਚਿੱਤਰਾ ਰਾਮਕ੍ਰਿਸ਼ਨ ਨੂੰ ਸੀਬੀਆਈ ਨੇ ਐਤਵਾਰ ਦੇਰ ਰਾਤ ਗ੍ਰਿਫਤਾਰ ਕੀਤਾ ਸੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ, ਦਿੱਲੀ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਐਨਐਸਈ ਕੋ-ਲੋਕੇਸ਼ਨ ਕੇਸ ਵਿੱਚ ਚਿੱਤਰਾ ਰਾਮਕ੍ਰਿਸ਼ਨ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।ਹਾਲ ਹੀ ‘ਚ ਰਾਮਕ੍ਰਿਸ਼ਨ ਤੋਂ ਸੀਬੀਆਈ ਨੇ ਐਨਐਸਈ ‘ਕੋਲੋਕੇਸ਼ਨ’ ਮਾਮਲੇ ‘ਚ ਪੁੱਛਗਿੱਛ ਕੀਤੀ ਸੀ। ਇਨਕਮ ਟੈਕਸ ਵਿਭਾਗ ਨੇ ਇਸ ਤੋਂ ਪਹਿਲਾਂ ਮੁੰਬਈ ਅਤੇ ਚੇਨਈ ‘ਚ ਚਿਤਰਾ ਰਾਮਕ੍ਰਿਸ਼ਨ ਦੇ ਵੱਖ-ਵੱਖ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਰਾਮਕ੍ਰਿਸ਼ਨ ਵੀ ਮਾਰਕੀਟ ਰੈਗੂਲੇਟਰ ਸੇਬੀ ਦੀ ਜਾਂਚ ਦੇ ਘੇਰੇ ਵਿੱਚ ਹਨ।ਹਾਲ ਹੀ ਵਿੱਚ, ਇੱਕ ਸੀਬੀਆਈ ਅਦਾਲਤ ਨੇ ਐਨਐਸਈ ਦੇ ਸਮੂਹ ਸੰਚਾਲਨ ਅਧਿਕਾਰੀ ਅਤੇ ਸਾਬਕਾ ਐਮਡੀ ਰਾਮਕ੍ਰਿਸ਼ਨ ਦੇ ਸਲਾਹਕਾਰ ਆਨੰਦ ਸੁਬਰਾਮਨੀਅਮ ਨੂੰ ਸੀਬੀਆਈ ਹਿਰਾਸਤ ਵਿੱਚ ਭੇਜਿਆ ਸੀ। ਉਸ ਨੂੰ ਸੀਬੀਆਈ ਨੇ ਐਨਐਸਈ ਮਾਮਲੇ ਵਿੱਚ ਚੇਨਈ ਤੋਂ ਗ੍ਰਿਫ਼ਤਾਰ ਕੀਤਾ ਸੀ। ਸੀਬੀਆਈ ਨੇ ਐਨਐਸਈ ਦੇ ਸਾਬਕਾ ਸੀਈਓ ਰਵੀ ਨਰਾਇਣ ਤੋਂ ਵੀ ਐਨਐਸਈ ਬ੍ਰੋਕਰ ਦੁਆਰਾ ‘ਕੋਲੋਕੇਸ਼ਨ’ ਸਹੂਲਤ ਦੀ ਕਥਿਤ ਦੁਰਵਰਤੋਂ ਦੀ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਹੈ।ਜ਼ਿਕਰਯੋਗ ਹੈ ਕਿ ਚਿੱਤਰਾ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ (ਸੀ.ਏ.) ਹੈ। ਉਸਨੇ ਸਾਲ 1985 ਵਿੱਚ IDBI ਬੈਂਕ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਸਨੇ ਕੁਝ ਸਮਾਂ ਸੇਬੀ ਵਿੱਚ ਵੀ ਕੰਮ ਕੀਤਾ। ਸਾਲ 1991 ਵਿੱਚ NSE ਦੀ ਸ਼ੁਰੂਆਤ ਤੋਂ ਬਾਅਦ ਉਹ ਮੁੱਖ ਭੂਮਿਕਾ ਵਿੱਚ ਸੀ। ਐਨਐਸਈ ਦੇ ਪਹਿਲੇ ਸੀਈਓ ਆਰਐਚ ਪਾਟਿਲ ਦੀ ਅਗਵਾਈ ਵਿੱਚ ਚਿਤਰਾ ਉਨ੍ਹਾਂ 5 ਲੋਕਾਂ ਵਿੱਚ ਸ਼ਾਮਲ ਸੀ, ਜਿਨ੍ਹਾਂ ਨੂੰ ‘ਹਰਸ਼ਦ ਮਹਿਤਾ ਘੁਟਾਲੇ’ ਤੋਂ ਬਾਅਦ ਇੱਕ ਪਾਰਦਰਸ਼ੀ ਸਟਾਕ ਐਕਸਚੇਂਜ ਬਣਾਉਣ ਲਈ ਚੁਣਿਆ ਗਿਆ ਸੀ। 2013 ਵਿੱਚ ਰਵੀ ਨਰਾਇਣ ਦੇ ਕਾਰਜਕਾਲ ਦੀ ਸਮਾਪਤੀ ਤੋਂ ਬਾਅਦ, ਚਿੱਤਰਾ ਨੂੰ 5 ਸਾਲਾਂ ਲਈ ਐਨਐਸਈ ਦਾ ਮੁਖੀ ਬਣਾਇਆ ਗਿਆ ਸੀ।

LEAVE A REPLY

Please enter your comment!
Please enter your name here