Home National ਹਿਮਾਚਲ ਵਿੱਚ ਕਾਰ ਦੁਰਘਟਨਾ ਗ੍ਰਸਤ ਦੌਰਾਨ ਪੰਜਾਬ ਪੁਲਿਸ ਦੇ ਜਵਾਨ ਦੀ ਮੌਤ

ਹਿਮਾਚਲ ਵਿੱਚ ਕਾਰ ਦੁਰਘਟਨਾ ਗ੍ਰਸਤ ਦੌਰਾਨ ਪੰਜਾਬ ਪੁਲਿਸ ਦੇ ਜਵਾਨ ਦੀ ਮੌਤ

66
0


ਹਿਮਾਚਲ ਪ੍ਰਦੇਸ਼,17 ਜੂਨ (ਬੌਬੀ ਸਹਿਜ਼ਲ) ਜ਼ਿਲ੍ਹਾ ਚੰਬਾ ਵਿੱਚ ਡਲਹੌਜੀ-ਖਜਿਆਰ ਰੋਡ ਤੇ ਸੇਈ ਨਾਲਾ ਦੇ ਨੇੜੇ ਸੜਕ ਹਾਦਸੇ ਵਿੱਚ ਪੰਜਾਬ ਪੁਲਿਸ ਦੇ ਜਵਾਨ ਦੀ ਮੋਤ ਹੋ ਗਈ ਜਿਸ ਦੀ ਪਹਿਚਾਣ ਰਮਨ ਕੁਮਾਰ ਨਿਵਾਸੀ ਗੁਰਦਾਸਪੁਰ ਵਜੋਂ ਕੀਤੀ ਗਈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਇਲਾਕੇ ਦੇ ਡੀਐਸਪੀ ਪਰੋਬੇਸਨਰ ਮਾਯਕ ਸ਼ਰਮਾ ਨੇ ਦੱਸਿਆ ਕਿ ਪੰਜਾਬ ਦੇ ਪੰਜਾਬ ਪੁਲਿਸ ਵਿੱਚ ਤੈਨਾਤ ਰਮਨ ਕੁਮਾਰ ਅਪਣੇ ਪਰਿਵਾਰ ਨਾਲ ਹਿਮਾਚਲ ਪ੍ਰਦੇਸ਼ ਘੁੰਮਣ ਗਿਆ ਸੀ ਤਾਂ ਸੇਈ ਨਾਲਾ ਨੇੜੇ ਟ੍ਰੈਫਿਕ ਜਾਮ ਹੋਣ ਕਾਰਨ ਬਾਕੀ ਪਰਿਵਾਰਿਕ ਮੈਂਬਰ ਗੱਡੀ ਵਿੱਚੋਂ ਉੱਤਰ ਕੇ ਪੈਦਲ ਡੇਢ ਕਿਲੋਮੀਟਰ ਅੱਗੇ ਖਜਿਆਰ ਪਹੁੰਚ ਗਏ ਤਾਂ ਕਿ ਉਨ੍ਹਾਂ ਨੂੰ ਟ੍ਰੈਫਿਕ ਜ਼ਾਮ ਤੋਂ ਪ੍ਰੇਸ਼ਾਨੀ ਨਾ ਆਵੇ। ਟ੍ਰੈਫਿਕ ਜਾਮ ਵਿੱਚ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਡੂੰਘੀ ਖਾਈ ਵਿੱਚ ਡਿੱਗ ਗਈ।ਜਿਸ ਦੌਰਾਨ ਪੰਜਾਬ ਪੁਲਿਸ ਦੇ ਜਵਾਨ ਰਮਨ ਕੁਮਾਰ ਦੀ ਮੌਤ ਹੋ ਗਈ।ਇਸ ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਹੀ ਹਿਮਾਚਲ ਪ੍ਰਦੇਸ਼ ਦੀ ਪੁਲਿਸ ਨੇ ਮੌਕੇ ਤੇ ਆ ਕੇ ਮ੍ਰਿਤਕ ਰਮਨ ਕੁਮਾਰ ਦੇਹ ਨੂੰ ਕਬਜੇ ਵਿੱਚ ਲੈ ਕੇ ਸਥਾਨਕ ਇਲਾਕੇ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ।ਇਸ ਮਾਮਲੇ ਸਬੰਧੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ।