ਜਗਰਾਉਂ,17 ਜੂਨ (ਬੌਬੀ ਸਹਿਜ਼ਲ) ਬਿਜਲੀ ਬੋਰਡ ਦੇ ਐਸਡੀਓ ਗੁਰਪ੍ਰੀਤ ਸਿੰਘ ਕੰਗ ਨੇ ਅਦਾਰਾ ਡੇਲੀ ਜਗਰਾਉਂ ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦਿਨ ਮੰਗਲਵਾਰ 18 ਜੂਨ ਨੂੰ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ 220 ਕੇਵੀ ਐਸ/ਐਸ ਜਗਰਾਉਂ ਤੋਂ 11 ਕੇਵੀ ਫੀਡਰਾਂ ਸਿਟੀ-1 ਅਤੇ ਸਿਟੀ-3 ਦੀ ਬਿਜਲੀ ਸਪਲਾਈ ਜ਼ਰੂਰੀ ਰੱਖ-ਰਖਾਅ ਕਾਰਨ ਇਹ ਇਲਾਕਿਆਂ ਤਹਿਸੀਲ ਰੋਡ, ਅਜੀਤ ਨਗਰ, ਕਰਨੈਲ ਗੇਟ, ਹਰਗੋਬਿੰਦਪੁਰਾ ਮੁਹੱਲਾ, ਵਿਜੇ ਨਗਰ, ਕਮਲ ਚੌਂਕ, ਡਾ: ਹਰੀ ਸਿੰਘ ਰੋਡ, ਰਾਇਲ ਸਿਟੀ, ਸ਼ੇਰਪੁਰ ਰੋਡ, ਨਵੀਂ ਦਾਣਾ ਮੰਡੀ, ਆਤਮ ਨਗਰ ਆਦਿ ਵਿੱਚ ਬਿਜਲੀ ਦੀ ਸਪਲਾਈ ਬੰਦ ਰਹੇਗੀ।ਇਸ ਸਬੰਧੀ ਬਿਜਲੀ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਦੇ ਨਗਰ ਨਿਵਾਸੀ ਨੋਟ ਕਰਨ।