ਜਗਰਾਉਂ, 8 ਅਪ੍ਰੈਲ ( ਰਾਜੇਸ਼ ਜੈਨ, ਭਗਵਾਨ ਭੰਗੂ)-ਮਹਾਪ੍ਰੱਗਿਆ ਸਕੂਲ ਦੇ ਵਿਹੜੇ ਅੰਦਰ 18 ਵੇਂ ਸਥਾਪਨਾ ਦਿਵਸ ਅਤੇ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਵਿਲੱਖਣਤਾ ਨਾਲ ਕੀਤਾ ਗਿਆ।ਸਕੂਲ ਦੇ ਐਨਸੀਸੀ ਵਿਦਿਆਰਥੀਆਂ ਵਲੋਂ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਗਈ । ਉਸ ਉਪਰੰਤ ਵਿਸ਼ਾਲ ਜੈਨ ਜੀ ਵੱਲੋਂ ਨਵਕਾਰ ਮੰਤਰਾ ਦਾ ਉਚਾਰਣ ਕਰਦਿਆਂ ਸਾਰੇ ਪ੍ਰੋਗਰਾਮ ਨੂੰ ਰੂਹਾਨੀ ਰੰਗ ਵਿੱਚ ਰੰਗ ਦਿੱਤਾ ਗਿਆ। ਸ਼ਮਾ ਰੌਸ਼ਨ ਸਕੂਲ ਡਾਇਰੈਕਟਰ ਵਿਸ਼ਾਲ ਜੈਨ, ਨਰੇਸ਼ ਵਰਮਾ, ਮੈਨੇਜਰ ਮਨਜੀਤਇੰਦਰ ਕੁਮਾਰ ਪ੍ਰਿੰਸੀਪਲ ਪ੍ਰਭਜੀਤ ਕੌਰ,ਅਮਰਜੀਤ ਕੌਰ ਅਤੇ ਕੋਰਡੀਨੇਟਰ ਸੁਰਿੰਦਰ ਕੌਰ ਵੱਲੋਂ ਕੀਤੀ ਗਈ ਪ੍ਰਿੰਸੀਪਲ ਪ੍ਰਭਜੀਤ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।ਇਸ ਖਾਸ ਮੌਕੇ ਸਕੂਲ ਅੰਦਰ ਵਿਦਿਆਰਥੀਆਂ ਦੇ ਇੰਟਰਹਾਊਸ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ। ਇਹਨਾਂ ਕਰਵਾਏ ਗਏ ਮੁਕਾਬਲਿਆਂ ਨੇ ਵਿਦਿਆਰਥੀਆਂ ਦੇ ਅੰਦਰ ਉਨ੍ਹਾਂ ਦੀ ਅੰਦਰੂਨੀ ਪ੍ਰਤਿਭਾ ਨੂੰ ਉਜਾਗਰ ਹੋਣ ਦਾ ਮੌਕਾ ਦਿੱਤਾ। ਇਸ ਮੌਕੇ ਤੇ ਆਰ ਕੇ ਸਕੂਲ ਦੇ ਪ੍ਰਿੰਸੀਪਲ ਅਤੇ ਜਗਰਾਉਂ ਦੀ ਆਵਾਜ਼ ਵਜੋਂ ਜਾਣੇ ਜਾਂਦੇ ਨਰੇਸ਼ ਵਰਮਾ ਨੂੰ ਉਹਨਾਂ ਦੀਆਂ ਵਿੱਦਿਅਕ ਅਤੇ ਸਮਾਜਿਕ ਖੇਤਰ ਵਿਚ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਮਹਾਪ੍ਰੱਗਿਆ ਐਵਾਰਡ ਨਾਲ ਨਿਵਾਜਿਆ ਗਿਆ। ਜਿਨ੍ਹਾਂ ਨੇ ਪਿਛਲੇ 18 ਸਾਲਾਂ ਨੂੰ ਯਾਦ ਕਰਦਿਆਂ ਸੰਸਥਾ ਦੇ ਸੰਸਥਾਪਕ ਤਿਲਕ ਰਾਜ ਜੈਨ ਨੂੰ ਯਾਦ ਕੀਤਾ ਅਤੇ ਭਾਵਕ ਹੁੰਦਿਆਂ ਆਪਣੇ ਜੀਵਨ ਦੇ ਸੁਨਹਿਰੀ ਪਲਾਂ ਨੂੰ ਸਾਂਝਾ ਕੀਤਾ।ਇਸ ਮੌਕੇ ਉਹਨਾਂ ਬੋਲਦਿਆਂ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਅੰਦਰ ਅਨੁਸਾਸ਼ਨ ਦੀ ਖਾਸ ਤੌਰ ਤੇ ਸ਼ਲਾਘਾ ਕੀਤੀ। ਇਸ ਮੌਕੇ ਉਚੇਚੇ ਤੌਰ ਤੇ ਹਾਜ਼ਰ ਰਜੇਸ਼ ਕੁਮਾਰ ਭੱਲਾ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਵਿਸ਼ਾਲ ਖੇਤਰ ਬਾਰੇ ਚਾਨਣਾ ਪਾਇਆ। ਬਾਰਵੀਂ ਜਮਾਤ ਧੀਆਂ ਵਿਦਿਆਰਥਣਾਂ ਵੱਲੋਂ ਗਿੱਧੇ ਦੀ ਖੂਬਸੂਰਤ ਪੇਸ਼ਕਾਰੀ ਨਾਲ ਖੂਬ ਰੰਗ ਬੰਨਿਆ ਗਿਆ। ਇਸ ਮੌਕੇ ਡਾਇਰੈਕਟਰ ਵਿਸ਼ਾਲ ਜੈਨ ਵੱਲੋਂ ਆਪਣੇ ਦਾਦਾ ਤਿਲਕ ਰਾਜ ਜੈਨ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਉਹਨਾਂ ਦੀ ਯਾਦ ਅੰਦਰ 11 ਹੋਣ ਹਾਰ ਵਿਦਿਆਰਥੀਆਂ ਨੂੰ ਹਰ ਸਾਲ ਮੁਫ਼ਤ ਕਿਤਾਬਾਂ ਮੁਹਈਆ ਕਰਵਾਉਣ ਦਾ ਪ੍ਰਣ ਲਿਆ ਅਤੇ ਉੱਚੇਚੇ ਤੌਰ ਤੇ ਸਿੱਖਿਆ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਪ੍ਰਿੰਸੀਪਲ ਤ੍ਰਿਸ਼ਲਾ ਜੈਨ ਨਾਲ ਬਿਤਾਏ ਹੋਏ ਪਲਾਂ ਨੂੰ ਸਭ ਨਾਲ ਸਾਂਝਾ ਕੀਤਾ। ਸਕੂਲ ਦੇ ਸਥਾਪਨਾ ਦਿਵਸ ਦੇ ਇਸ ਖਾਸ ਮੌਕੇ ਤੇ ਸਕੂਲ ਦੇ ਕਰਮਚਾਰੀਆਂ ਨੂੰ ਕੈਟਾਗਰੀ ਅਨੁਸਾਰ ਵੱਖ ਵੱਖ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਸੀਨੀਅਰ ਸਕੂਲ ਕੈਟਾਗਰੀ ਵਿੱਚੋਂ ਅਧਿਆਪਕ ਅਰਵਿੰਦਰ ਕੌਰ ਨੂੰ ਅਤੇ ਜੂਨੀਅਰ ਸਕੂਲ ਕੈਟਾਗਰੀ ਵਿੱਚੋਂ ਅਧਿਆਪਕ ਰਣਜੀਤ ਕੌਰ ਨੂੰ ਵਧੀਆ ਅਧਿਆਪਕ ਐਵਾਰਡ ਨਾਲ ਨਵਾਜਿਆ ਗਿਆ।ਇਸੇ ਤਰ੍ਹਾਂ ਪੂਰੀ ਪੁਖਤਾ ਤੇ ਪ੍ਰਪੱਕ ਹਾਜ਼ਰੀ ਐਵਾਰਡ ਨਾਲ ਅਮਰਜੀਤ ਕੌਰ ਅਤੇ ਹਰਜਿੰਦਰ ਕੌਰ ਢਿੱਲੋਂ ਨੂੰ ਨਿਵਾਜਿਆ ਗਿਆ । ਨੌਨ ਟੀਚਿੰਗ ਸਟਾਫ ਵਿਚੌਂ ਸਰਬ-ਉੱਤਮ ਇੰਪਲਾਇ ਦਾ ਐਵਾਰਡ ਸ੍ਰੀਮਤੀ ਜੰਨਤ ਜੱਸੀ ਨੂੰ ਦਿਤਾ ਗਿਆ। ਇਸੇ ਲੜੀ ਵਿੱਚ ਸਹਾਇਕ ਕਰਮਚਾਰੀਆਂ ਵਿੱਚੋਂ ਬਲਵਿੰਦਰ ਸਿੰਘ ਸਕਿਉਰਟੀ ਗਾਰਡ ਜੀ ਨੂੰ ਸਰਬ-ਉੱਤਮ ਕਰਮਚਾਰੀ ਅਵਾਰਡ ਮਿਲਿਆ । ਵਿਸ਼ਾਲ ਜੈਨ ਨੇ ਆਪਣੇ ਸੰਬੋਧਨ ਦੌਰਾਨ ਸਮੂਹ ਸਟਾਫ਼ ਉੱਤੇ ਮਾਣ ਮਹਿਸੂਸ ਕੀਤਾ ਅਤੇ ਸਾਰੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਕਰਤੱਵ ਪ੍ਰਤੀ ਸਮਰਪਿਤ ਹੋਣ ਲਈ ਕਿਹਾ ਪਰੋਗਰਾਮ ਦਾ ਸਮਾਪਨ ਜੂਨੀਅਰ ਕੁਆਰਡੀਨੇਟਰ ਸੁਰਿੰਦਰ ਕੌਰ ਵੱਲੋਂ ਸਮਾਪਤੀ ਭਾਸ਼ਣ ਪੜ੍ਹ ਕੇ ਕੀਤਾ ਗਿਆ। ਇਸ ਸਾਰੇ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਮੈਡਮ ਅਮਰਜੀਤ ਕੌਰ ਵੱਲੋਂ ਕੀਤਾ ਗਿਆ।