Home Education ਕੈਪਟਨ ਨਰੇਸ਼ ਵਰਮਾ ਮਹਾਪ੍ਰਗਯ ਅਵਾਰਡ ਨਾਲ ਸਨਮਾਨਿਤ

ਕੈਪਟਨ ਨਰੇਸ਼ ਵਰਮਾ ਮਹਾਪ੍ਰਗਯ ਅਵਾਰਡ ਨਾਲ ਸਨਮਾਨਿਤ

79
0

ਮਹਾਪ੍ਰਗਯ ਅਵਾਰਡ ਨਾਲ ਮੈਨੂੰ ਕਦੇ ਨਾ ਖਤਮ ਹੋਣ ਵਾਲੀ ਊਰਜਾ ਮਿਲੀ-ਵਰਮਾ

ਜਗਰਾਓ, 8 ਅਪ੍ਰੈਲ ( ਲਿਕੇਸ਼ ਸ਼ਰਮਾਂ)-ਆਰ.ਕੇ.ਹਾਈ.ਸਕੂਲ ਦੇ ਸਾਬਕਾ ਪ੍ਰਿੰਸੀਪਲ,ਗੁਰੂ ਨਾਨਕ ਸਹਾਰਾ ਸੁਸਾਇਟੀ ਦੇ ਪ੍ਰਧਾਨ ਅਤੇ ਸਵੱਛ ਭਾਰਤ ਮਿਸ਼ਨ ਦੇ ਬ੍ਰਾਂਡ ਅੰਬੈਸਡਰ ਕੈਪਟਨ ਨਰੇਸ਼ ਵਰਮਾ ਦਾ ਉਨਾਂ ਦੀਆ ਸਿੱਖਿਆ ਅਤੇ ਸਮਾਜ ਪ੍ਰਤੀ ਸ਼ਾਨਦਾਰ ਸੇਵਾਵਾਂ ਲਈ ਮਹਾਪ੍ਰਗਯ ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ ਅਤੇ ਮੈਨੇਜਮੈਂਟ ਵਲੋਂ ਮਹਾਪ੍ਰਗਯ ਅਵਾਰਡ ਨਾਲ ਸਨਮਾਨ ਕੀਤਾ ਗਿਆ। ਇਸ ਮੋਕੇ ਕੈਪਟਨ ਨਰੇਸ਼ ਵਰਮਾ ਨੂੰ ਚਾਂਦੀ ਦਾ ਸ਼ਾਨਦਾਰ ਮੋਮੈਂਟੋ,ਪ੍ਰਸ਼ੰਸਾ ਪੱਤਰ ਅਤੇ ਗਿਆਰਾਂ ਹਜਾਰ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੋਕੇ ਕੈਪਟਨ ਨਰੇਸ਼ ਵਰਮਾ ਨੇ ਡਾਇਰੈਕਟਰ ਵਿਸ਼ਾਲ ਜੈਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਇਹ ਰਾਸ਼ੀ ਅਪਣੇ ਸਮਾਜ ਸੇਵੀ ਕੰਮਾ ਵਿੱਚ ਵਰਤੋ ਕਰਣਗੇ।ਉਨਾੰ ਇਸ ਅਵਾਰਡ ਨੂੰ ਅਪਣੇ ਤੇ ਆਚਾਰੀਆ ਮਹਾਪ੍ਰਗਯ ਜੀ ਦਾ ਆਸ਼ੀਰਵਾਦ ਦੱਸਿਆ। ਇਸ ਮੋਕੇ ਡਾਇਰੈਕਟਰ ਵਿਸ਼ਾਲ ਜੈਨ,ਸੰਜੋਲੀ ਜੈਨ,ਆੜਤੀਆ ਐਸੋਸੀਏਸ਼ਨ ਪੰਜਾਬ ਦੇ ਸਕਤੱਰ ਰਾਜ ਕੁਮਾਰ ਭੱਲਾ,ਆਰ.ਕੇ.ਹਾਈ.ਸਕੂਲ ਦੇ ਮੈਨੇਜਰ ਰਜਿੰਦਰ ਜੈਨ,ਕ੍ਰਿਸ਼ਨ ਬਜਾਜ ਕੈਨੇਡਾ,ਪ੍ਰਿੰਸੀਪਲ ਮੈਡਮ ਵਰਮਾ,ਵਾਈਸ ਪ੍ਰਿੰਸੀਪਲ ਅਮਰਜੀਤ ਕੌਰ,ਜਤਿੰਦਰ ਬਾਂਸਲ,ਪ੍ਰਦੀਪ ਗੁਪਤਾ,ਜਸਵੰਤ ਰਾਏ , ਮੈਨੇਜਰ ਮਨਜੀਤ ਇੰਦਰ ਅਤੇ ਸਮੂਹ ਸਟਾਫ ਹਾਜਰ ਸੀ।ਮੰਚ ਸੰਚਾਲਨ ਮੈਡਮ ਅਮਰਜੀਤ ਕੌਰ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ। ਇਸ ਅਵਾਰਡ ਲਈ ਕੈਪਟਨ ਵਰਮਾ ਨੂੰ ਸਾਬਕਾ ਵਿਧਾਇਕ ਐਸ ਆਰ ਕਲੇਰ,ਸਾਬਕਾ ਵਿਧਾਇਕ ਮਲਕੀਤ ਸਿੰਘ ਦਾਖਾ,ਸਾਬਕਾ ਵਿਧਾਇਕ ਭਾਗ ਸਿੰਘ ਮੱਲਾ , ਐਸ ਪੀ ਐਚ ਐਸ ਪਰਮਾਰ, ਤਹਿਸੀਲਦਾਰ ਮਨਮੋਹਨ ਕੋਸ਼ਿਕ ਅਤੇ ਸਮੂਹ ਐਨ ਜੀ ਉਜ ਨੇ ਮੁਬਾਰਕਬਾਦ ਦਿੱਤੀ।

LEAVE A REPLY

Please enter your comment!
Please enter your name here