ਜਗਰਾਉਂ, 17 ਜੂਨ ( ਰੋਹਿਤ ਗੋਇਲ)-ਪਿਛਲੇ ਸਾਲ ਵਾਂਗ ਇਸ ਸਾਲ ਭੀ ਨਗਰ ਕੌਂਸਿਲ ਜਗਰਾਉਂ ਦੇ ਸੀਵਰੇਜ ਅਤੇ ਵਾਟਰ ਸਪਲਾਈ ਦੇ ਮੁਲਾਜ਼ਮਾਂ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਛਬੀਲ ਦੀ ਸ਼ੁਰੁਆਤ ਈ ਓ ਸੁਖਦੇਵ ਸਿੰਘ ਰੰਧਾਵਾ, ਐਸ ਆਈ ਸ਼ਿਆਮ ਲਾਲ ਭੱਟ, ਕੈਪਟਨ ਨਰੇਸ਼ ਵਰਮਾ ਅਤੇ ਪਵਨ ਕੁਮਾਰ ਨੇ ਕੀਤੀ ਜੋ ਕਿ ਸ਼ਾਮ ਤੱਕ ਚੱਲੀ। ਰਾਹ ਚੱਲਦੇ ਲੋਕਾਂ ਨੇ ਇਸ ਛਬੀਲ ਦਾ ਭਰਪੂਰ ਆਨੰਦ ਲਿਆ। ਇਸ ਮੌਕੇ ਪਵਨ ਕੁਮਾਰ ਨੇ ਸਭ ਦੇ ਸਹਿਯੋਗ ਲਈ ਧੰਨਵਾਦ ਕੀਤਾ।