Home Punjab ਪੰਜਾਬੀ ਲਿਖਾਰੀ ਸਭਾ ਜਲੰਧਰ ਵੱਲੋਂ ਜਸਵੀਰ ਸਿੰਘ ‘ਸ਼ਾਇਰ’ ਤੇ ਅਮਰ ਸਿੰਘ ਅਮਰ...

ਪੰਜਾਬੀ ਲਿਖਾਰੀ ਸਭਾ ਜਲੰਧਰ ਵੱਲੋਂ ਜਸਵੀਰ ਸਿੰਘ ‘ਸ਼ਾਇਰ’ ਤੇ ਅਮਰ ਸਿੰਘ ਅਮਰ ਦਾ ਸਨਮਾਨ

18
0

ਜਲੰਧਰ, 17 ਜੂਨ ( ਵਿਕਾਸ ਮਠਾੜੂ, ਧਰਮਿੰਦਰ) – ਪੰਜਾਬੀ ਲਿਖਾਰੀ ਸਭਾ (ਰਜਿ.) ਜਲੰਧਰ ਜੋ ਕਿ ਬੀਤੇ ਪੰਜਾਹ ਸਾਲਾਂ ਤੋਂ ਬਾਬਾ ਬੇਅੰਤ ਸਿੰਘ ਸਰਹੱਦੀ ਦੀ ਰਹਿਨੁਮਾਈ ਹੇਠ ਸਾਹਿਤ ਦੀ ਸੇਵਾ ਕਰ ਰਹੀ ਹੈ, ਦਾ ਮਹੀਨਾਵਾਰੀ ਸਮਾਗਮ ਅਤੇ ਕਵੀ ਦਰਬਾਰ 15 ਜੂਨ 2024, ਦਿਨ ਸ਼ਨੀਵਾਰ ਨੂੰ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬੀ ਅਦੀਬ ਜਸਵੀਰ ਸਿੰਘ ‘ਸ਼ਾਇਰ’ ਅਤੇ ਵਿਸ਼ੇਸ਼ ਮਹਿਮਾਨ ਵਜੋਂ ਉੱਘੇ ਸਾਹਿਤਕਾਰ ਅਮਰ ਸਿੰਘ ਅਮਰ ਸਨ। ਇਨ੍ਹਾਂ ਦੋਨਾਂ ਮਹਾਨ ਸ਼ਖ਼ਸੀਅਤਾਂ ਨੂੰ ‘ਪੰਜਾਬੀ ਮਾਂ ਬੋਲੀ ਦਾ ਮਾਣ’ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਾਹਿਬਾ ਜੀਟਨ ਕੌਰ ਅਤੇ ਦੀਪਤੀ ਦੀ ਸਾਂਝੀ ਪਲੇਠੀ ਪੁਸਤਕ ‘ਇੱਕ ਕਦਮ, ਆਪਣੇ ਵੱਲ’ ਲੋਕ ਅਰਪਿਤ ਕੀਤੀ ਗਈ। ਲੋਕ ਅਰਪਿਤ ਕੀਤੀ ਗਈ ਕਿਤਾਬ ‘ਇੱਕ ਕਦਮ, ਆਪਣੇ ਵੱਲ’ ਸੰਬੰਧੀ ਵਿਚਾਰਕ ਕੁਲਵਿੰਦਰ ਸਿੰਘ ਗਾਖ਼ਲ ਵਲੋਂ ਬਾਖ਼ੂਬੀ ਪਰਚਾ ਪੜ੍ਹਿਆ ਗਿਆ ਅਤੇ ਨਾਲ ਹੀ ਆਪਣੇ ਸ਼ੇਅਰਾਂ ਨਾਲ ਬਾਕਮਾਲ ਅੰਦਾਜ਼ ਵਿੱਚ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਸਵਾਗਤ ਕੀਤਾ।
ਸਭਾ ਦੇ ਚੇਅਰਮੈਨ ਪ੍ਰੋ. ਦਲਬੀਰ ਸਿੰਘ ਰਿਆੜ ਨੇ ਸਨਮਾਨਿਤ ਸ਼ਖਸੀਅਤਾਂ ਦੀ ਜਾਣ ਪਹਿਚਾਣ ਅਤੇ ਸਾਹਿਤਕ ਖੇਤਰ ਵਿੱਚ ਉਹਨਾਂ ਦੀ ਦੇਣ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਹਰ ਵਾਰ ਦੀ ਤਰ੍ਹਾਂ ਕਵੀ ਦਰਬਾਰ ਵੀ ਕਰਾਇਆ ਗਿਆ ਜਿਸ ਵਿੱਚ ਉੱਘੇ ਕਵੀਆਂ ਨੇ ਆਪਣੀਆਂ ਉਮਦਾ ਰਚਨਾਵਾਂ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ। ਇਸ ਵਾਰ ਦਾ ਕਵੀ ਦਰਬਾਰ ‘ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀ। ਕਵੀਆਂ ਤੋਂ ਇਲਾਵਾ ਸਰਦਾਰ ਅਮਰ ਸਿੰਘ ਅਮਰ ਹੁਰਾਂ ਆਪਣੇ ਵਿਚਾਰਾਂ ਦੇ ਨਾਲ ਨਾਲ ਆਪਣੇ ਗੀਤ ਦੀ ਵੀ ਸਾਂਝ ਪਾਈ ਅਤੇ ਸਰਦਾਰ ਜਸਵੀਰ ਸਿੰਘ ‘ਸ਼ਾਇਰ’ ਹੁਰਾਂ ਆਪਣੇ ਬਹੁਤ ਹੀ ਗਹਿਰੇ ਅਤੇ ਵਿਲੱਖਣ ਵਿਚਾਰਾਂ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ। ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਆਏ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਵੀ ਕੀਤਾ।
ਇਸ ਪ੍ਰੋਗਰਾਮ ਵਿੱਚ ਮਹਿੰਦਰ ਸਿੰਘ ਅਨੇਜਾ, ਪਰਮਦਾਸ ਹੀਰ, ਦਲਜੀਤ ਮਹਿਮੀ ਕਰਤਾਰਪੁਰ, ਲਾਲੀ ਕਰਤਾਰਪੁਰੀ, ਹਰਵਿੰਦਰ ਸਿੰਘ, ਸੋਨੀ ਮਠੋਏ ਵਾਲਾ, ਐੱਸ.ਐੱਸ. ਸੰਧੂ, ਹਰਬੰਸ ਸਿੰਘ ਕਲਸੀ, ਜਰਨੈਲ ਸਿੰਘ ਸਾਥੀ, ਮਨਜੀਤ ਕੌਰ,ਜਗਰਾਜ ਸਿੰਘ ਮਲਸੀਆਂ, ਗੁਰਬਚਨ ਕੌਰ ਦੁਆ, ਕੰਵਲਜੀਤ ਸਿੰਘ, ਅਮਰ ਸਿੰਘ, ਰਛਪਾਲ ਸਿੰਘ ਵਾਲੀਆ, ਗੁਰਮਿੰਦਰ ਕੌਰ, ਇੰਦਰ ਸਿੰਘ ਮਿਸ਼ਰੀ, ਹਰਜਿੰਦਰ ਸਿੰਘ ਜਿੰਦੀ, ਗਗਨਦੀਪ ਸਿੰਘ ਆਦਿ ਸ਼ਾਮਿਲ ਹੋਏ। ਸਟੇਜ ਸਕੱਤਰ ਦੀ ਸੇਵਾ ਮਾਸਟਰ ਮਹਿੰਦਰ ਸਿੰਘ ਅਨੇਜਾ ਨੇ ਬਾਖ਼ੂਬੀ ਨਿਭਾਈ।