Home Education ਮਲੇਰਕੋਟਲਾ ਦੀ ਆਲਿਸ਼ਵਾ ਨੇ ਨੀਟ ਦੀ ਪ੍ਰੀਖਿਆ ‘ਚ 546ਵਾਂ ਸਥਾਨ ਪ੍ਰਾਪਤ ਕੀਤਾ

ਮਲੇਰਕੋਟਲਾ ਦੀ ਆਲਿਸ਼ਵਾ ਨੇ ਨੀਟ ਦੀ ਪ੍ਰੀਖਿਆ ‘ਚ 546ਵਾਂ ਸਥਾਨ ਪ੍ਰਾਪਤ ਕੀਤਾ

80
0

ਮਲੇਰਕੋਟਲਾ 17 ਜੂਨ (ਅਸ਼ਵਨੀ ਕੁਮਾਰ) : ਭਾਰਤ ਸਰਕਾਰ ਵੱਲੋਂ ਵੱਖ-ਵੱਖ ਮੈਡੀਕਲ ਕਾਲਜਾਂ ‘ਚ ਦਾਖਲੇ ਲੈਣ ਦੇ ਲਈ ਨੀਟ ਦੇ ਟੈਸਟ ਦੇ ਨਤੀਜੇ ਦਾ ਐਲਾਨ ਕੀਤਾ ਗਿਆ। ਜਿਸ ‘ਚ ਮਾਲੇਰਕੋਟਲਾ ਦੀ ਵਿਦਿਆਥਣ ਆਲਿਸ਼ਵਾ ਪੁੱਤਰੀ ਮੁਹੰਮਦ ਜਮੀਲ ਨੇ 720 ਅੰਕਾਂ ਵਿੱਚੋਂ 695 ਅੰਕ ਪ੍ਰਾਪਤ ਕਰ ਕੇ ਆਲ ਇੰਡੀਆ ਰੈਕਿੰਗ ‘ਚ 546ਵਾਂ ਸਥਾਨ ਪ੍ਰਾਪਤ ਕੀਤਾ। ਦਿੱਲੀ ਪਬਲਿਕ ਸਕੂਲ ਦੀ ਇਸ ਵਿਦਿਆਥਣ ਦੇ ਪਿਤਾ ਪੰਚਾਇਤ ਸੈਕਟਰੀ ਮੁਹੰਮਦ ਜਮੀਲ ਅਤੇ ਮਾਤਾ ਰੂਬੀਨਾ ਬੇਗਮ ਅਧਿਆਪਕ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਹਨ।ਮੁਲਾਕਾਤ ਦੌਰਾਨ ਆਲਿਸ਼ਵਾ ਨੇ ਦੱਸਿਆ ਕਿ ਉਸ ਨੂੰ ਇਹ ਸਫਲਤਾ ਆਪਣੇ ਪਰਿਵਾਰ ਦੇ ਸਹਿਯੋਗ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਹਾਸਲ ਹੋਈ ਹੈ। ਉਸ ਨੇ ਦੱਸਿਆ ਕਿ ਉਹ ਡਾਕਟਰ ਬਣਨ ਤੋਂ ਬਾਅਦ ਉਸ ਦਾ ਨਿਸ਼ਾਨਾ ਗਰੀਬ ਜਨਤਾ ਨੂੰ ਮੈਡੀਕਲ ਸਹਾਇਤਾ ਪ੍ਰਦਾਨ ਕਰਨਾ ਹੈ। ਆਲਿਸ਼ਵਾ ਦੇ ਪਿਤਾ ਮੁਹੰਮਦ ਜਮੀਲ ਨੇ ਦੱਸਿਆ ਕਿ ਉਸ ਦੀ ਬੱਚੀ ਨੇ ਆਪਣੇ ਟੀਚੇ ਦੀ ਪ੍ਰਾਪਤੀ ਦੇ ਲਈ ਸਖਤ ਮਿਹਨਤ ਕੀਤੀ ਹੈ।ਸ਼ਹਿਰ ਵਾਸੀਆਂ ਵੱਲੋਂ ਆਲਿਸ਼ਵਾ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਸ਼ਹਿਰ ਮਾਲੇਰਕੋਟਲਾ ਦਾ ਮਾਣ ਵਧਾਉਣ ਵਾਲੇ ਇਸ ਪਰਿਵਾਰ ਨੂੰ ਮੁਬਾਰਕਬਾਦ ਪੇਸ਼ ਕਰਨ ਵਾਲਿਆਂ ‘ਚ ਮਾਸਟਰ ਮੁਹੰਮਦ ਜਮੀਲ, ਮੁਹੰਮਦ ਸਲੀਮ ਪੰਚਾਇਤ ਸੈਕਟਰੀ, ਦਿਲਬਰ ਹਸਨ ਜੌੜਾ ਸਰਪੰਚ, ਰੋਟਰੀ ਕਲੱਬ ਮਾਲੇਰਕੋਟਲਾ ਦੇ ਪ੍ਰਧਾਨ ਤਨਵੀਰ ਅਹਿਮਦ ਫਾਰੂਕੀ, ਸੈਕਟਰੀ ਸ਼੍ਰੀ ਉਸਮਾਨ ਸਿੱਦੀਕੀ, ਰਾਸ਼ਿਦ ਸ਼ੇਖ, ਕੌਂਸਲਰ ਮੁਹੰਮਦ ਸ਼ਕੀਲ, ਜਗਰੂਪ ਸਿੰਘ ਸੰਦੋੜ, ਮੁਹੰਮਦ ਰਫੀਕ ਥਿੰਦ, ਹਸਨ ਮੁਨੀਮ, ਅਬਦੁਲ ਗੱਫਾਰ, ਮੁਹੰਮਦ ਰਮਜ਼ਾਨ ਐਡਵੋਕੇਟ, ਸਫਦਰ ਰਮਜ਼ਾਨ ਐਡਵੋਕੇਟ ਦੇ ਨਾਂ ਵਰਨਣਯੋਗ ਹਨ।

LEAVE A REPLY

Please enter your comment!
Please enter your name here