ਜਗਰਾਓਂ, 27 ਫਰਵਰੀ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਪੰਜਾਬ ਸਰਕਾਰ ਵੱਲੋਂ ਸੋਲਿਡ ਵੇਸਟ ਰੂਲਜ਼ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਕੀਤੇ ਦਿਸ਼ਾ ਨਿਰਦੇਸ਼ਾਂ/ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਗਰ ਕੌਂਸਿਲ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਕਾਰਜ ਸਾਧਕ ਅਫਸਰ ਮਨੋਹਰ ਸਿੰਘ ਬਾਘਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਨਟਰੀ ਇੰਸਪੈਕਟਰ ਗੁਰਦੀਪ ਸਿੰਘ ਦੀ ਦੇਖ ਰੇਖ ਵਿੱਚ ਵਿਸ਼ਵ ਪ੍ਰਸਿੱਧ ਰੋਸ਼ਨੀ ਦੇ ਮੇਲੇ ਵਿੱਚ ਮਿੱਟੀ ਦੇ ਬਰਤਨ ਦੀ ਸਟਾਲ ਲਗਾ ਕੇ ਆਮ ਪਬਲਿਕ ਅਤੇ ਦੁਕਨਦਾਰਾਂ ਨੂੰ ਪਲਾਸਟਿਕ ਮੁਕਤ ਸ਼ਹਿਰ ਜਗਰਾਉਂ ਬਣਾਉਣ ਲਈ ਜਾਗਰੂਕ ਕੀਤਾ ਗਿਆ ਕਿ ਉਹ ਸਿੰਗਲ ਯੂਜ ਪਲਾਸਟਿਕ ਦੀ ਜਗ੍ਹਾ ਸਟੀਲ ਦੇੇ ਬਰਤਨ, ਪੱਤਿਆ ਤੋਂ ਬਣੀ ਪੱਤਲ ਆਦਿ ਦੀ ਵਰਤੋਂ ਕੀਤੀ ਜਾਵੇ। ਸਵੱਛ ਭਾਰਤ ਮੁਹਿੰਮ ਦੀ ਟੀਮ ਵੱਲੋਂ ਲੋਕਾਂ ਨੂੰ ਇਹ ਵੀ ਜਾਗਰੁਕ ਕੀਤਾ ਕਿ ਗਿੱਲੇ-ਸੁੱਕੇ ਕੂੜੇ ਅਤੇ ਘਰੇਲੂ ਮੈਡੀਕਲ ਵੇਸਟ,ਈ ਵੇਸਟ ਨੂੰ ਵੱਖ-ਵੱਖ ਰੱਖਿਆ ਜਾਵੇ ਤੇ ਵੇਸਟ ਕੁਲੈਕਟਰ/ਸਫਾਈ ਸੇਵਕਾਂ ਨੂੰ ਵੱਖ ਹੀ ਦਿੱਤਾ ਜਾਵੇ ਤਾਂ ਜੋ ਇਸ ਕੂੜੇ ਦਾ ਸਹੀ ਪ੍ਰਬੰਧ ਕੀਤਾ ਜਾ ਸਕੇ ਤੇ ਸ਼ਹਿਰ ਨੂੰ ਸਾਫ-ਸੁਥਰਾ ਰੱਖਿਆ ਜਾ ਸਕੇ ਅਤੇ ਲੌਕਾਂ ਨੂੰ ਆਪਣੇ ਘਰ ਵਿੱਚ ਹੀ ਗਿੱਲੇ ਕੂੜੇ ਤੋਂ ਖਾਦ ਤਿਆਰ ਕਰਨ ਲਈ ਜਾਗਰੂਕ ਕੀਤਾ ਗਿਆ ਤਾਂ ਜੋ ਸ਼ਹਿਰ ਨੂੰ ਸਾਫ-ਸੁਥਰਾ ਰੱਖਿਆ ਜਾ ਸਕੇ। ਇਸ ਦੇ ਨਾਲ ਹੀ ਕੱਪੜੇ ਅਤੇ ਜੂਟ ਦੇ ਥੈਲੇ ਵੀ “ਫ੍ਰੀ ਆਫ ਕਾਸਟ“ ਵੰਡੇ ਗਏ। ਇਸ ਮੌਕੇ ਤੇ ਦਵਿੰਦਰ ਸਿੰਘ ਜੂਨੀਅਰ ਸਹਾਇਕ,ਜਗਮੋਹਣ ਸਿੰਘ ਕਲਰਕ ਗਗਨਦੀਪ ਖੁੱਲਰ ਕਲਰਕ, ਮੋਟੀਵੇਟਰ ਜਸਪ੍ਰੀਤ ਕੌਰ ,ਗਗਨਦੀਪ ਸਿੰਘ ਧੀਰ ਆਦਿ ਹਾਜਰ ਸਨ।